ਦੋਸਤਾਂ ਨਾਲ ਰਾਤੀਂ ਘਰੋਂ ਗਿਆ 12ਵੀਂ ਚ ਪੜ੍ਹਦਾ ਮੁੰਡਾ, ਨਹੀਂ ਆਇਆ ਘਰ ਵਾਪਿਸ, ਉੱਜੜ ਗਿਆ ਹੱਸਦਾ ਵੱਸਦਾ ਪਰਿਵਾਰ

ਫਤਹਿਗਡ਼੍ਹ ਚੂਡ਼ੀਆਂ ਰੋਡ, ਅੰਮ੍ਰਿਤਸਰ ਦੇ ਪਿੰਡ ਨੰਗਲੀ ਨੌਸ਼ਹਿਰਾ ਦੇ 17 ਸਾਲਾ ਇਕ ਲੜਕੇ ਵਿਜੇ ਦੀ ਮਿ੍ਤਕ ਦੇਹ ਪਿੰਡ ਲੰਗੜੀ ਦੇ ਐਫ.ਸੀ.ਆਈ ਦੇ ਗੁਦਾਮਾਂ ਨੇੜੇ ਸੜਕ ਤੋਂ ਮਿਲੀ ਹੈ। ਮ੍ਰਿਤਕ ਦਾ ਪਿਤਾ ਦੁਬਈ ਗਿਆ ਹੋਇਆ। ਜੋ ਇਸ ਖ਼ਬਰ ਤੋਂ ਬਾਅਦ ਪੰਜਾਬ ਪਹੁੰਚਿਆ ਹੈ। ਲੜਕੇ ਨੇ ਵੀ 20 ਦਿਨਾਂ ਤੱਕ ਦੁਬਈ ਚਲਿਆ ਜਾਣਾ ਸੀ। ਨਿਰਮਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਭਾਰਤੀ ਸਮੇਂ ਮੁਤਾਬਕ 11 ਵਜੇ ਫੋਨ ਗਿਆ ਸੀ, ਜਿਸ ਤੋਂ ਬਾਅਦ ਉਹ ਪੰਜਾਬ ਪਹੁੰਚ ਗਏ।

ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਡੇਢ ਵਜੇ ਮਿਲੀ ਹੈ। ਉਨ੍ਹਾਂ ਨੂੰ ਥਾਣਾ ਮੁਖੀ ਅਤੇ ਡੀ.ਐੱਸ.ਪੀ ਨੇ ਇਨਸਾਫ ਦਾ ਭਰੋਸਾ ਦਿੱਤਾ ਹੈ। ਨਿਰਮਲ ਸਿੰਘ ਨੇ ਕਾਰਵਾਈ ਦੀ ਮੰਗ ਕੀਤੀ ਹੈ। ਮ੍ਰਿਤਕ ਵਿਜੇ ਦੀ ਮਾਂ ਕੰਵਲਜੀਤ ਨੇ ਦੱਸਿਆ ਹੈ ਕਿ ਉਹ ਜੰਡਿਆਲੇ ਗਏ ਸੀ। ਪਿੱਛੋਂ ਉਨ੍ਹਾਂ ਦਾ ਪੁੱਤਰ ਘਰ ਵਿਚ ਸੀ। ਜਿਸ ਦੇ ਮੂੰਹ ਵਿਚ ਛਾਲੇ ਹੋਈ ਸੀ। ਜਦੋਂ ਉਹ ਜੰਡਿਆਲਾ ਤੋਂ ਵਾਪਸ ਆਏ ਤਾਂ ਉਨ੍ਹਾਂ ਦੇ ਘਰ ਉਨ੍ਹਾਂ ਦੇ ਪੁੱਤਰ ਦਾ ਦੋਸਤ ਬੂਆ ਸਿੰਘ ਪੁੱਤਰ ਜੰਗ ਬਹਾਦਰ ਆਇਆ। ਬੂਆ ਸਿੰਘ ਨੇ ਉਨ੍ਹਾਂ ਦੇ ਘਰ ਆਪਣਾ ਮੋਟਰਸਾਈਕਲ ਖੜ੍ਹਾ ਕਰ ਦਿੱਤਾ

ਅਤੇ ਉਨ੍ਹਾਂ ਦੀ ਸਕੂਟਰੀ ਲੈ ਕੇ ਵਿਜੇ ਸਮੇਤ ਕੁਝ ਖਾਣ ਪੀਣ ਲਈ ਚਲੇ ਗਏ। ਲੜਕੇ ਜਾਣ ਲੱਗੇ ਉਨ੍ਹਾਂ ਤੋਂ 50 ਰੁਪਏ ਵੀ ਲੈ ਗਏ। ਕੰਵਲਜੀਤ ਕੌਰ ਦੇ ਦੱਸਣ ਮੁਤਾਬਕ ਰਾਤ ਸਮੇਂ ਉਹ ਆਪਣੇ ਪੁੱਤਰ ਨੂੰ ਫੋਨ ਕਰਦੇ ਰਹੇ ਪਰ ਕਿਸੇ ਨੇ ਫੋਨ ਨਹੀਂ ਚੁੱਕਿਆ। ਅਖੀਰ ਫੋਨ ਬੰਦ ਹੋ ਗਿਆ। ਸਵੇਰੇ ਉਨ੍ਹਾਂ ਨੇ ਆਪਣੀ ਮਾਂ ਨੂੰ ਬੂਆ ਸਿੰਘ ਦੇ ਘਰ ਆਪਣੇ ਪੁੱਤਰ ਬਾਰੇ ਪਤਾ ਕਰਨ ਲਈ ਭੇਜਿਆ। ਕੰਵਲਜੀਤ ਕੌਰ ਦਾ ਕਹਿਣਾ ਹੈ ਕਿ ਬੂਆ ਸਿੰਘ ਦੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਵੀ ਰਾਤ ਘਰ ਨਹੀਂ ਆਇਆ।

ਬੂਆ ਸਿੰਘ ਉਨ੍ਹਾਂ ਦੀ ਸਕੂਟਰੀ ਵਾਪਸ ਕਰਨ ਅਤੇ ਆਪਣਾ ਮੋਟਰਸਾਈਕਲ ਲੈਣ ਲਈ ਜਦੋਂ ਉਨ੍ਹਾਂ ਦੇ ਘਰ ਆਇਆ ਤਾਂ ਉਨ੍ਹਾਂ ਨੇ ਆਪਣੇ ਪੁੱਤਰ ਬਾਰੇ ਪੁੱਛਿਆ। ਇਸ ਤੇ ਬੂਆ ਸਿੰਘ ਦਾ ਕਹਿਣਾ ਸੀ ਕਿ ਵਿਜੇ ਉਸਦੇ ਨਾਲ ਨਹੀਂ ਸੀ, ਸਗੋਂ ਉਹ ਤਾਂ ਸਿਲੰਡਰਾਂ ਵਾਲੇ ਕਾਕੇ ਦੇ ਨਾਲ ਗਿਆ ਹੈ। ਬੂਆ ਸਿੰਘ ਨੇ ਉਨ੍ਹਾਂ ਨੂੰ ਇਹ ਵੀ ਦੱਸਿਆ ਕਿ ਉਹ ਤਾਂ ਰਾਤ ਮੁਰਾਦਪੁਰੇ ਸੁੱਤਾ ਸੀ। ਕੰਵਲਜੀਤ ਕੌਰ ਨੇ ਦੱਸਿਆ ਕਿ ਮੁਰਾਦਪੁਰੇ ਵਾਲਾ ਮੁੰਡਾ ਵੀ ਉਨ੍ਹਾਂ ਦੇ ਪੁੱਤਰ ਦਾ ਦੋਸਤ ਹੈ। ਮੁਰਾਦਪੁਰੇ ਵਾਲੇ ਲੜਕੇ ਦੀ ਮਾਂ ਨੇ ਥਾਣੇ ਬਿਆਨ ਦਿੱਤਾ ਹੈ

ਕਿ ਬੂਆ ਸਿੰਘ ਉਨ੍ਹਾਂ ਦੇ ਘਰ ਨਹੀਂ ਆਇਆ। ਕੰਵਲਜੀਤ ਕੌਰ ਨੇ ਇਨਸਾਫ ਦੀ ਮੰਗ ਕੀਤੀ ਹੈ। ਉਨ੍ਹਾਂ ਦੇ ਦੱਸਣ ਮੁਤਾਬਕ ਕੁਝ ਸਮਾਂ ਪਹਿਲਾਂ ਵੀ ਉਨ੍ਹਾਂ ਦੇ ਪੁੱਤਰ ਦੀ ਖਿੱਚ ਧੂਹ ਕੀਤੀ ਗਈ ਸੀ ਪਰ ਹੁਣ ਤਾਂ ਜਾਨ ਹੀ ਲੈ ਲਈ ਗਈ ਹੈ। ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਰਾਤ ਦੇ ਡੇਢ ਵਜੇ ਮ੍ਰਿਤਕ ਦੇਹ ਪਈ ਹੋਣ ਬਾਰੇ ਪਤਾ ਲੱਗਾ ਸੀ। ਮ੍ਰਿਤਕ ਦੇਹ ਦੀ ਦਿਨ ਵਿੱਚ ਸ਼ਨਾਖਤ ਹੋ ਗਈ। ਉਸ ਦੇ ਇਕ ਗੋ ਲੀ ਅਤੇ ਕੁਝ ਛੱ ਰੇ ਲੱਗੇ ਹਨ। ਸੀਨੀਅਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪਰਿਵਾਰ ਨੇ 2 ਲੜਕਿਆਂ ਦਾ ਨਾਮ ਲਿਖਾਇਆ ਹੈ।

ਜਿਨ੍ਹਾਂ ਵਿੱਚੋਂ ਇਕ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਦੂਜੇ ਨੂੰ ਵੀ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। ਜਾਂਚ ਦੌਰਾਨ ਜੇਕਰ ਕਿਸੇ ਹੋਰ ਦੀ ਸ਼ਮੂਲੀਅਤ ਪਾਈ ਗਈ ਤਾਂ ਉਸ ਤੇ ਵੀ ਕਾਰਵਾਈ ਹੋਵੇਗੀ। ਪੰਚਾਇਤ ਮੈਂਬਰ ਹਰਪ੍ਰੀਤ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਪੁਲਿਸ ਦਾ ਫੋਨ ਆਇਆ ਸੀ ਅਤੇ ਮਿ੍ਤਕ ਦੀ ਇਕ ਫੋਟੋ ਵੀ ਭੇਜੀ ਗਈ ਸੀ। ਮਾਮਲੇ ਦਾ ਪਤਾ ਲੱਗਣ ਤੇ ਉਹ ਮਿ੍ਤਕ ਦੇ ਘਰ ਗਏ। ਉਸ ਸਮੇਂ ਬੂਆ ਸਿੰਘ ਉਥੇ ਸਕੂਟਰੀ ਖੜ੍ਹੀ ਕਰ ਕੇ ਆਪਣਾ ਮੋਟਰਸਾਈਕਲ ਲੈ ਕੇ ਜਾ ਰਿਹਾ ਸੀ। ਪੰਚ ਹਰਪ੍ਰੀਤ ਸਿੰਘ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਮਾਮਲੇ ਨੂੰ ਟਰੇਸ ਕਰਕੇ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ