ਧਾਗਾ ਫੈਕਟਰੀ ਨੂੰ ਲੱਗੀ ਜਬਰਦਸਤ ਅੱਗ, ਚਾਰੇ ਪਾਸੇ ਮਚੀ ਹਾਹਾਕਾਰ

ਹਾੜ੍ਹੀ ਦਾ ਸੀਜ਼ਨ ਚੱਲ ਰਿਹਾ ਹੈ ਖੇਤਾਂ ਵਿੱਚ ਕਣਕ ਦੀ ਫਸਲ ਪੱਕੀ ਹੋਈ ਹੈ। ਕਈ ਦਿਨਾਂ ਤੋਂ ਕਣਕ ਦੀ ਫਸਲ ਜਾਂ ਨਾੜ ਨੂੰ ਅੱਗ ਲੱਗਣ ਦੀਆਂ ਖ਼ਬਰਾਂ ਸੁਣਨ ਨੂੰ ਮਿਲ ਰਹੀਆਂ ਹਨ। ਮੋਰਿੰਡਾ ਦੇ ਪਿੰਡ ਮੁੰਡੀਆਂ ਅਤੇ ਰਾਜਪੁਰਾ ਦੇ ਪਿੰਡ ਢਕਾਨਸੂ ਤੋਂ ਅਜਿਹੀਆਂ ਖਬਰਾਂ ਮਿਲ ਚੁੱਕੀਆਂ ਹਨ। ਹੁਣ ਲੁਧਿਆਣਾ ਦੇ ਦੋਰਾਹਾ ਤੋਂ ਇਕ ਧਾਗਾ ਫੈਕਟਰੀ ਵਿੱਚ ਅੱਗ ਲੱਗਣ ਦੀ ਖ਼ਬਰ ਕਾਰਨ ਲੁਧਿਆਣਾ ਜ਼ਿਲ੍ਹੇ ਦੇ ਕਈ ਫਾਇਰ ਬ੍ਰਿਗੇਡ ਸਟੇਸ਼ਨ ਦੇ ਸਟਾਫ ਨੂੰ ਭਾਜੜ ਪੈ ਗਈ। ਅੱਗ ਇੰਨੀ ਜ਼ਿਆਦਾ ਫੈਲ ਗਈ ਕਿ 7 ਫਾਇਰ ਬ੍ਰਿਗੇਡ ਸਟੇਸ਼ਨਾਂ ਤੋਂ

ਅੱਗ ਬੁਝਾਊ ਗੱਡੀਆਂ ਦਾ ਪ੍ਰਬੰਧ ਕਰਨਾ ਪਿਆ। ਇਸ ਦੇ ਬਾਵਜੂਦ ਵੀ ਅੱਗ ਤੇ ਪੂਰਨ ਰੂਪ ਵਿੱਚ ਕਾਬੂ ਨਹੀਂ ਪਾਇਆ ਜਾ ਸਕਿਆ। ਅੱਗ ਕਾਰਨ ਕਾਫ਼ੀ ਜ਼ਿਆਦਾ ਮਾਲੀ ਨੁਕਸਾਨ ਹੋਣ ਦੀ ਖ਼ਬਰ ਹੈ। ਗਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪਾਇਲ ਤੋਂ ਐੱਸ.ਡੀ.ਐੱਮ ਮੈਡਮ ਵਿਸ਼ੇਸ਼ ਤੌਰ ਤੇ ਘਟਨਾ ਸਥਾਨ ਤੇ ਪਹੁੰਚੇ। ਉਨ੍ਹਾਂ ਨੇ ਦੱਸਿਆ ਕਿ ਇਸ ਫੈਕਟਰੀ ਵਾਲੇ ਧਾਗਾ ਬਣਾਉਂਦੇ ਹਨ। ਇਨ੍ਹਾਂ ਕੋਲ ਕਾਟਨ ਅਤੇ ਪੋਲਿਸਟਰ ਦਾ ਕਾਫ਼ੀ ਕੱਚਾ ਮਾਲ ਪਿਆ ਹੈ। ਫੈਕਟਰੀ ਦੇ ਗੁਦਾਮ ਵਿੱਚ ਕਿਸੇ ਕਾਰਨ ਅੱਗ ਲੱਗ ਗਈ

ਅਤੇ ਇਹ ਮਾਲ ਜਲਣਸ਼ੀਲ ਹੋਣ ਕਾਰਨ ਅੱਗ ਬਹੁਤ ਜ਼ਿਆਦਾ ਫੈਲ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਤੱਕ 5 ਤੋਂ 7 ਗੱਡੀਆਂ ਚੁੱਕੀਆਂ ਹਨ। ਅੱਗ ਬੁਝਾਉਣ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਉਮੀਦ ਹੈ ਕਿ ਜਲਦੀ ਹੀ ਅੱਗ ਤੇ ਕਾਬੂ ਪਾ ਲਿਆ ਜਾਵੇਗਾ। ਉਨ੍ਹਾਂ ਨੇ ਖੰਨਾ ਤੇ ਲੁਧਿਆਣਾ ਤੋਂ ਵੀ ਗੱਡੀਆਂ ਮੰਗਵਾਈਆਂ ਹਨ। ਪਤਾ ਲੱਗਾ ਹੈ ਕਿ ਫਾਇਰ ਇੰਸਟਰੂਮੇੈਂਟ ਪੁਰਾਣੇ ਸਨ। ਉਨ੍ਹਾਂ ਨੇ ਦੱਸਿਆ ਕਿ ਫੈਕਟਰੀਆਂ ਦੇ ਮਾਲਕਾਂ ਨਾਲ ਗੱਲ ਕਰਕੇ ਉਨ੍ਹਾਂ ਨੂੰ ਅਜਿਹੇ ਹਾਲਾਤਾਂ ਤੋਂ ਬਚਣ ਲਈ ਪੂਰੇ ਯੰਤਰ ਰੱਖਣ ਲਈ ਕਿਹਾ ਜਾਵੇਗਾ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ