ਧੀ ਨੂੰ ਮਿਲਣ ਆਸਟ੍ਰੇਲੀਆ ਗਈ ਬੇਬੇ ਦਾ ਹੋਇਆ ਦੇਹਾਂਤ

ਅਸੀਂ ਆਮ ਹੀ ਸੁਣਦੇ ਹਾਂ ਕਿ ਹਰ ਇਨਸਾਨ ਦੀ ਜਾਨ ਜਾਣ ਦਾ ਸਥਾਨ ਰੱਬ ਨੇ ਨਿਸ਼ਚਿਤ ਕੀਤਾ ਹੋਇਆ ਹੈ। ਅਖੀਰਲੇ ਸਮੇਂ ਇਨਸਾਨ ਖੁਦ ਹੀ ਉਸ ਜਗ੍ਹਾ ਤੇ ਕਿਸੇ ਨਾ ਕਿਸੇ ਬਹਾਨੇ ਪਹੁੰਚ ਜਾਂਦਾ ਹੈ। ਕੁਝ ਇਸ ਤਰ੍ਹਾਂ ਦਾ ਹੀ ਇੱਕ ਬਜ਼ੁਰਗ ਪੰਜਾਬੀ ਔਰਤ ਨਾਲ ਵਾਪਰਿਆ ਹੈ। ਇਹ ਬਜ਼ੁਰਗ ਮਾਤਾ ਵਿਦੇਸ਼ ਵਿੱਚ ਆਪਣੀ ਧੀ ਨੂੰ ਮਿਲਣ ਗਈ ਵਾਪਸ ਆਪਣੇ ਮੁਲਕ ਨਹੀਂ ਪਰਤ ਸਕੀ। ਅਸਲ ਵਿੱਚ ਜ਼ਿਲ੍ਹਾ ਨਵਾਂ ਸ਼ਹਿਰ ਦੀ ਤਹਿਸੀਲ ਬਲਾਚੌਰ ਦੇ ਪਿੰਡ ਸੁਜਾਵਲਪੁਰ ਦੀ ਰਹਿਣ ਵਾਲੀ

ਸੁਰਿੰਦਰ ਕੌਰ ਪਤਨੀ ਜਸਬੀਰ ਸਿੰਘ ਨਾਮ ਦੀ ਬਜ਼ੁਰਗ ਔਰਤ ਦੀ ਇੱਛਾ ਸੀ ਕਿ ਉਹ ਆਸਟ੍ਰੇਲੀਆ ਰਹਿੰਦੀ ਆਪਣੀ ਧੀ ਜਸਪ੍ਰੀਤ ਕੌਰ ਨੂੰ ਮਿਲੇ। ਇਸ ਲਈ ਇਹ ਮਾਤਾ ਟੂਰਿਸਟ ਵੀਜ਼ਾ ਲੈ ਕੇ ਆਸਟ੍ਰੇਲੀਆ ਦੇ ਸਿਡਨੀ ਪਹੁੰਚ ਗਈ। ਉਹ 22 ਅਪ੍ਰੈਲ ਨੂੰ ਆਪਣੀ ਧੀ ਜਸਪ੍ਰੀਤ ਕੌਰ ਮਾਹਲ ਦੇ ਘਰ ਪਹੁੰਚੀ। ਦੋਵੇਂ ਮਾਵਾਂ ਧੀਆਂ ਇੱਕ ਦੂਜੀ ਨੂੰ ਮਿਲ ਕੇ ਬਹੁਤ ਖ਼ੁਸ਼ ਹੋਈਆਂ ਪਰ ਇਹ ਕੋਈ ਨਹੀਂ ਸੀ ਜਾਣਦਾ ਕਿ ਉਨ੍ਹਾਂ ਦੀ ਇਹ ਮੁਲਾਕਾਤ ਆਖ਼ਰੀ ਮੁਲਾਕਾਤ ਹੈ। ਅਗਲੇ ਦਿਨ ਹੀ 23 ਅਪ੍ਰੈਲ ਨੂੰ ਸੁਰਿੰਦਰ ਕੌਰ ਦੇ ਦਿਲ ਦੀ ਧੜਕਣ ਰੁਕ ਗਈ,

ਉੱਥੇ ਉਹ ਦੁਨੀਆਂ ਨੂੰ ਅਲਵਿਦਾ ਆਖ ਗਈ। ਸੁਰਿੰਦਰ ਕੌਰ ਦੀ ਮ੍ਰਿਤਕ ਦੇਹ ਦਾ ਅੰਤਮ ਸੰਸਕਾਰ ਵੀ ਸਿਡਨੀ ਵਿੱਚ ਹੀ 2 ਮਈ ਨੂੰ ਕਰ ਦਿੱਤਾ ਗਿਆ। ਸੁਰਿੰਦਰ ਕੌਰ ਬੜੀ ਖ਼ੁਸ਼ੀ ਨਾਲ ਆਪਣੀ ਧੀ ਨੂੰ ਮਿਲਣ ਗਈ ਸੀ ਪਰ ਉਹ ਨਹੀਂ ਸੀ ਜਾਣਦੀ ਕਿ ਉਸ ਨੇ ਵਾਪਸ ਨਹੀਂ ਆਉਣਾ। ਬਜ਼ੁਰਗ ਮਾਤਾ ਦੀ ਜਾਨ ਜਾਣ ਦਾ ਕਾਰਨ ਭਾਵੇਂ ਕੋਈ ਵੀ ਹੋਵੇ ਪਰ ਇਸ ਘਟਨਾ ਬਾਰੇ ਸੁਣਨ ਵਾਲ਼ਿਆਂ ਦੇ ਮੂੰਹੋਂ ਨਿਕਲ ਜਾਂਦਾ ਹੈ ਕਿ ਉਸ ਦੀ ਹੋਣੀ ਉਸ ਨੂੰ ਆਸਟ੍ਰੇਲੀਆ ਲੈ ਗਈ। ਜੇ ਪਤਾ ਹੁੰਦਾ ਇਹ ਭਾਣਾ ਵਾਪਰ ਜਾਣਾ ਹੈ ਤਾਂ ਮਾਤਾ ਉੱਥੇ ਨਾ ਜਾਂਦੀ।