ਨਦੀ ਚ ਗੱਡੀ ਡਿੱਗਣ ਨਾਲ 9 ਪੰਜਾਬੀਆਂ ਦੀ ਮੋਤ, ਪਰਿਵਾਰਾਂ ਚ ਛਾਈ ਸੋਗ ਦੀ ਲਹਿਰ

ਉਤਰਾਖੰਡ ਦੇ ਨੈਨੀਤਾਲ ਵਿੱਚ ਵਾਪਰੀ ਘਟਨਾ ਨੇ ਹਰ ਸੁਣਨ ਵਾਲੇ ਨੂੰ ਝੰ ਜੋ ੜ ਕੇ ਰੱਖ ਦਿੱਤਾ ਹੈ। ਇੱਥੇ ਵਾਪਰੇ ਹਾਦਸੇ ਵਿੱਚ 9 ਜਾਨਾਂ ਚਲੀਆਂ ਗਈਆਂ ਹਨ। ਜਾਨ ਗਵਾਉਣ ਵਾਲੇ ਸਾਰੇ ਹੀ ਪੰਜਾਬੀ ਦੱਸੇ ਜਾਂਦੇ ਹਨ। ਇਨ੍ਹਾਂ ਵਿੱਚ ਜ਼ਿਆਦਾਤਰ ਪਟਿਆਲਾ ਨਾਲ ਸਬੰਧਤ ਹਨ। ਜਦੋਂ ਇਹ ਖ਼ਬਰ ਮ੍ਰਿਤਕਾਂ ਦੇ ਪਰਿਵਾਰਾਂ ਤੱਕ ਪਹੁੰਚੀ ਤਾਂ ਪਰਿਵਾਰਾਂ ਵਿਚ ਸੋਗ ਦੀ ਲਹਿਰ ਫੈਲ ਗਈ। ਉਨ੍ਹਾਂ ਨੂੰ ਕੁਝ ਵੀ ਨਹੀਂ ਸੁੱਝ ਰਿਹਾ। ਉਨ੍ਹਾਂ ਨੂੰ ਇਉਂ ਲੱਗ ਰਿਹਾ ਹੈ ਜਿਵੇਂ ਕਿਸਮਤ ਉਨ੍ਹਾਂ ਨਾਲ ਧੋਖਾ ਕਰ ਗਈ ਹੋਵੇ।

ਮਿਲੀ ਜਾਣਕਾਰੀ ਮੁਤਾਬਕ 45 ਸਾਲਾ ਪਵਨ ਕੁਮਾਰ ਨਾਮ ਦੇ ਵਿਅਕਤੀ ਦਾ ਡੀ ਜੇ ਦਾ ਕਾਰੋਬਾਰ ਸੀ। ਉਹ ਗਰੁੱਪ ਵਿੱਚ 10 ਮੈਂਬਰ ਮਿਲ ਕੇ ਕੋਈ ਪ੍ਰੋਗਰਾਮ ਕਰਨ ਗਏ ਸਨ। 5-30 ਵਜੇ ਨੈਨੀਤਾਲ ਵਿਖੇ ਨਦੀ ਵਿਚ ਉਨ੍ਹਾਂ ਦੀ ਗੱਡੀ ਡਿੱਗ ਪਈ। ਜਿਸ ਨਾਲ 9 ਮੈਂਬਰਾਂ ਦੀਆਂ ਜਾਨਾਂ ਚਲੀਆਂ ਗਈਆਂ। ਇਨ੍ਹਾਂ 10 ਮੈਂਬਰਾਂ ਵਿਚ 4 ਕੁੜੀਆਂ ਸਨ। ਇਨ੍ਹਾਂ ਵਿੱਚੋਂ ਇੱਕ ਕੁੜੀ ਹੀ ਬਚੀ ਹੈ, ਜੋ ਕਿ ਪਟਿਆਲਾ ਦੀ ਹੈ। ਇਸ ਗਰੁੱਪ ਦਾ ਇਕ ਮੈਂਬਰ ਫੰਕਸ਼ਨ ਤੇ ਨਹੀਂ ਗਿਆ ਸੀ। ਉਹ ਘਰ ਵਿੱਚ ਹੀ ਰਹਿ ਗਿਆ ਸੀ। ਮ੍ਰਿਤਕਾਂ ਵਿੱਚੋਂ ਜਿਹੜੀ ਕੁੜੀ ਬਚ ਗਈ ਹੈ

ਉਸ ਨੇ ਇਸ ਵਿਅਕਤੀ ਨੂੰ ਸਾਰੀ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਇਸ ਵਿਅਕਤੀ ਨੇ ਇਨ੍ਹਾਂ ਪਰਿਵਾਰਾਂ ਦੇ ਘਰਾਂ ਤਕ ਇਹ ਖ਼ਬਰ ਪਹੁੰਚਾਈ। ਭਾਵੇਂ ਹਾ ਦ ਸਾ 5:30 ਵਜੇ ਵਾਪਰ ਗਿਆ ਸੀ ਪਰ ਪਰਿਵਾਰਾਂ ਨੂੰ ਇਸ ਦੀ ਜਾਣਕਾਰੀ 9 ਵਜੇ ਹਾਸਲ ਹੋਈ। ਪਵਨ ਦੇ ਨਾਲ ਇਕਬਾਲ ਨਾਮ ਦਾ ਇੱਕ ਵਿਅਕਤੀ ਸੀ। ਇਨ੍ਹਾਂ ਮੈਂਬਰਾਂ ਵਿੱਚ 9 ਮੈਂਬਰ ਪਟਿਆਲਾ ਨਾਲ ਅਤੇ ਇਕ ਸੰਗਰੂਰ ਨਾਲ ਸਬੰਧਤ ਦੱਸਿਆ ਜਾਂਦਾ ਹੈ। ਪਰਿਵਾਰ ਤਾਂ ਸੋਚ ਰਹੇ ਸਨ ਕਿ ਉਨ੍ਹਾਂ ਦੇ ਮੈਂਬਰ ਕਮਾਈ ਕਰਨ ਗਏ ਹਨ ਪਰ ਉਨ੍ਹਾਂ ਨੂੰ ਕੀ ਪਤਾ ਸੀ ਕੀ ਭਾਣਾ ਵਾਪਰ ਗਿਆ ਹੈ?