ਨਵਾਂ ਨਵਾਂ ਹੋਇਆ ਕੁੜੀ ਦਾ ਵਿਆਹ, ਪਤੀ ਚੜ੍ਹਿਆ ਕਨੇਡਾ ਦਾ ਜਹਾਜ਼, ਲਾਲ ਚੂੜੇ ਚ ਪੱਖੇ ਨਾਲ ਮਿਲੀ ਲਟਕਦੀ

ਕਪੂਰਥਲਾ ਤੋਂ ਇਕ ਵਿਆਹੁਤਾ ਲੜਕੀ ਤਾਨੀਆ ਦੁਆਰਾ ਖ਼ੁਦ ਹੀ ਲਟਕ ਕੇ ਆਪਣੀ ਜਾਨ ਦੇ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਉਸ ਦੇ ਵਿਆਹ ਨੂੰ ਮਹਿਜ਼ 7-8 ਮਹੀਨੇ ਹੋਏ ਸਨ। ਮ੍ਰਿਤਕਾ ਦੇ ਪੇਕਿਆਂ ਨੇ ਇਸ ਮਾਮਲੇ ਲਈ ਮਿ੍ਤਕਾ ਦੇ ਸਹੁਰੇ ਪਰਿਵਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਪੁਲਿਸ ਨੇ ਮਿ੍ਤਕਾ ਦੇ ਸਹੁਰਾ ਪਰਿਵਾਰ ਦੇ 4 ਜੀਆਂ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾ ਦੇ ਪਿਤਾ ਅਸ਼ੋਕ ਕੁਮਾਰ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਆਪਣੀ ਧੀ ਤਾਨੀਆ ਦਾ ਵਿਆਹ ਰੇਲ ਕੋਚ ਫੈਕਟਰੀ ਦੇ ਗੇਟ ਨੰਬਰ 2 ਦੇ ਸਾਹਮਣੇ ਰਹਿਣ ਵਾਲੇ ਆਕਾਸ਼ ਪੁੱਤਰ ਸ਼ੀਤਲ ਨਾਲ ਕੀਤਾ ਸੀ।

ਵਿਆਹ ਤੋਂ ਬਾਅਦ ਮੁੰਡਾ ਕੈਨੇਡਾ ਚਲਾ ਗਿਆ। ਪਿੱਛੋਂ ਉਨ੍ਹਾਂ ਦੀ ਧੀ ਦੇ ਸਹੁਰਾ ਪਰਿਵਾਰ ਦਾ ਸਲੂਕ ਉਨ੍ਹਾਂ ਦੀ ਬੇਟੀ ਤਾਨੀਆ ਨਾਲ ਸਹੀ ਨਹੀਂ ਰਿਹਾ। ਉਨ੍ਹਾਂ ਨੇ ਮੁੰਡੇ ਦੇ ਕੈਨੇਡਾ ਜਾਣ ਲਈ 3 ਲੱਖ ਰੁਪਏ ਦਿੱਤੇ। ਉਹ ਸੋਚਦੇ ਸੀ ਕਿ ਉਨ੍ਹਾਂ ਦੀ ਧੀ ਵੀ ਕੈਨੇਡਾ ਚਲੀ ਜਾਵੇਗੀ। ਉਨ੍ਹਾਂ ਨੇ ਵਿਆਹ ਸਮੇਂ ਸੋਨਾ ਵੀ ਪਾਇਆ ਸੀ। ਅਸ਼ੋਕ ਕੁਮਾਰ ਦੇ ਦੱਸਣ ਮੁਤਾਬਕ ਉਨ੍ਹਾਂ ਨੂੰ ਫੋਨ ਆਇਆ ਕਿ ਉਨ੍ਹਾਂ ਦੀ ਧੀ ਨੇ ਲਟਕ ਕੇ ਜਾਨ ਦੇ ਦਿੱਤੀ ਹੈ। ਉਨ੍ਹਾਂ ਨੇ ਆ ਕੇ ਦੇਖਿਆ ਤਾਨੀਆ ਲੰਮੀ ਪਾਈ ਹੋਈ ਸੀ। ਉਸ ਦੇ ਗਲ ਉਤੇ ਨਿਸ਼ਾਨ ਸੀ ਅਤੇ ਪਿੱਠ ਉੱਤੇ ਵੀ ਨੀਲ ਪਏ ਹੋਏ ਸਨ।

ਅਸ਼ੋਕ ਕੁਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜਾਪਦਾ ਹੈ ਉਨ੍ਹਾਂ ਦੀ ਧੀ ਤਾਨੀਆ ਦੀ ਜਾਨ ਲਈ ਗਈ ਹੈ। ਉਨ੍ਹਾਂ ਨੇ ਇਨਸਾਫ ਦੀ ਮੰਗ ਕੀਤੀ ਹੈ। ਇਕ ਹੋਰ ਵਿਅਕਤੀ ਨੇ ਦੱਸਿਆ ਹੈ ਕਿ ਮ੍ਰਿਤਕਾ ਤਾਨੀਆ ਉਨ੍ਹਾਂ ਦੀ ਭਤੀਜੀ ਸੀ। ਜਿਸ ਦਾ 7-8 ਮਹੀਨੇ ਪਹਿਲਾਂ ਵਿਆਹ ਕੀਤਾ ਗਿਆ ਸੀ। ਤਾਨੀਆ ਦੇ ਪਤੀ ਦੇ ਕੈਨੇਡਾ ਜਾਣ ਲਈ ਵੀ ਪੈਸੇ ਦਿੱਤੇ ਗਏ। ਵਿਆਹ ਸਮੇਂ ਸੋਨਾ ਵੀ ਪਾਇਆ ਗਿਆ। ਇਸ ਦੇ ਬਾਵਜੂਦ ਵੀ ਸਹੁਰਾ ਪਰਿਵਾਰ ਕੋਈ ਨਾ ਕੋਈ ਮੰਗ ਕਰਦਾ ਰਹਿੰਦਾ ਸੀ।

ਤਾਨੀਆ ਤੋਂ ਪੈਸੇ ਵੀ ਮੰਗੇ ਜਾਂਦੇ ਸਨ। ਇਸ ਵਿਅਕਤੀ ਦਾ ਕਹਿਣਾ ਹੈ ਕਿ ਕਈ ਗੱਲਾਂ ਤਾਂ ਤਾਨੀਆ ਉਨ੍ਹਾਂ ਨੂੰ ਦੱਸਦੀ ਵੀ ਨਹੀਂ ਸੀ। ਉਨ੍ਹਾਂ ਨੂੰ ਫੋਨ ਆਇਆ ਕਿ ਤਾਨੀਆ ਦੀ ਲਟਕ ਕੇ ਜਾਨ ਦੇ ਦਿੱਤੀ ਹੈ। ਉਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਦੇਖਿਆ ਤਾਂ ਉਨ੍ਹਾਂ ਨੂੰ ਲੱਗਾ ਕਿ ਤਾਨੀਆ ਦੀ ਜਾਨ ਲਈ ਗਈ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਵਿਚ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਇਨਸਾਫ਼ ਦਿੱਤਾ ਜਾਵੇ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ

ਉਨ੍ਹਾਂ ਨੂੰ ਅਸ਼ੋਕ ਕੁਮਾਰ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਆਪਣੀ ਧੀ ਤਾਨੀਆ ਆਕਾਸ਼ ਨਾਮ ਦੇ ਮੁੰਡੇ ਨਾਲ ਗੋਕਲ ਨਗਰ ਵਿਆਹੀ ਸੀ। ਜਿਸ ਨੇ ਸੱਸ, ਸਹੁਰੇ, ਜੇਠ ਅਤੇ ਘਰਵਾਲੇ ਦੇ ਗਲਤ ਰਵੱਈਏ ਕਾਰਨ ਜਾਨ ਦੇ ਦਿੱਤੀ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਨ੍ਹਾਂ ਚਾਰੇ ਜੀਆਂ ਤੇ 304 ਬੀ ਦਾ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ