ਨਵ ਵਿਆਹੁਤਾ ਕੁੜੀ ਨਾਲ ਸਹੁਰਿਆਂ ਨੇ ਕਰਤਾ ਵੱਡਾ ਕਾਂਡ, ਦੇਖਣ ਵਾਲਿਆਂ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ

ਫਗਵਾੜਾ ਵਿਖੇ ਇਕ ਪਰਿਵਾਰ ਇਨਸਾਫ਼ ਦੀ ਗੁਹਾਰ ਲਗਾ ਰਿਹਾ ਹੈ। ਮਾਮਲਾ 25 ਸਾਲਾ ਵਿਆਹੁਤਾ ਦੀ ਜਾਨ ਜਾਣ ਦਾ ਹੈ। ਜਿਸ ਦਾ ਨਾਂ ਮਮਤਾ ਮਹਾਜਨ ਦੱਸਿਆ ਜਾਂਦਾ ਹੈ। ਮ੍ਰਿਤਕਾ ਦਾ 11 ਮਹੀਨੇ ਪਹਿਲਾਂ ਹੀ ਰਾਹੁਲ ਨਾਲ ਵਿਆਹ ਹੋਇਆ ਸੀ। ਉਸ ਦੇ ਪੇਕੇ ਤਾਰਾਗਡ਼੍ਹ ਇਲਾਕੇ ਵਿੱਚ ਦੱਸੇ ਜਾਂਦੇ ਹਨ। ਮ੍ਰਿਤਕਾ ਦੇ ਪਰਿਵਾਰ ਨੇ ਸਹੁਰਾ ਪਰਿਵਾਰ ਤੇ ਉਸ ਦੀ ਜਾਨ ਲੈਣ ਦੇ ਦੋਸ਼ ਲਗਾਏ ਹਨ। ਇਤਲਾਹ ਮਿਲਣ ਤੇ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ।

ਮ੍ਰਿਤਕਾ ਦੇ ਪੇਕੇ ਪਰਿਵਾਰ ਨਾਲ ਸਬੰਧਤ ਇਕ ਔਰਤ ਨੇ ਦੱਸਿਆ ਹੈ ਕਿ ਮ੍ਰਿਤਕਾ ਦਾ ਵਿਆਹ ਲਗਭਗ ਇੱਕ ਸਾਲ ਪਹਿਲਾਂ ਹੋਇਆ ਸੀ। ਉਸ ਦੀ ਉਮਰ 25 ਸਾਲ ਸੀ। ਇਸ ਔਰਤ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਫੋਨ ਤੇ ਦੱਸਿਆ ਗਿਆ ਕਿ ਮਮਤਾ ਨੂੰ ਇਕੱਠੇ 3 ਦੌਰੇ ਪਏ ਹਨ। ਜਿਸ ਤੋਂ ਬਾਅਦ ਉਹ ਮਮਤਾ ਦੇ ਸਹੁਰੇ ਘਰ ਪਹੁੰਚੇ। ਇੱਥੇ ਪਹੁੰਚ ਕੇ ਹਾਲਾਤ ਦੇਖਣ ਤੋਂ ਬਾਅਦ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਇਸ ਔਰਤ ਦੇ ਦੱਸਣ ਮੁਤਾਬਕ ਮਮਤਾ ਦੇ ਗਲੇ,

ਉਂਗਲਾਂ ਅਤੇ ਬਾਹਵਾਂ ਤੇ ਨਿਸ਼ਾਨ ਹਨ। ਉਨ੍ਹਾਂ ਨੇ ਇਨਸਾਫ ਦੀ ਮੰਗ ਕੀਤੀ ਹੈ। ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਮਮਤਾ ਮਹਾਜਨ ਨਾਮ ਦੀ ਲੜਕੀ ਦੀ ਜਾਨ ਜਾਣ ਦਾ ਮਾਮਲਾ ਹੈ। ਉਸ ਦੇ ਪੇਕੇ ਤਾਰਾਗੜ੍ਹ ਇਲਾਕੇ ਵਿੱਚ ਹਨ। ਇੱਥੇ ਉਹ ਰਾਹੁਲ ਨਾਮ ਦੇ ਲੜਕੇ ਨਾਲ ਵਿਆਹੀ ਹੋਈ ਸੀ। ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਪੁਲਿਸ ਅਧਿਕਾਰੀ ਦਾ ਮੰਨਣਾ ਹੈ ਕਿ ਮਿ੍ਤਕਾ ਦੇ ਗਲੇ ਤੇ ਨਿਸ਼ਾਨ ਹਨ ਪਰ ਉਹ ਇਹ ਨਹੀਂ ਜਾਣਦੇ ਕਿ ਇਹ ਨਿਸ਼ਾਨ ਰੱਸੀ ਦੇ ਹਨ?

ਜਾਂ ਕਿਸੇ ਹੋਰ ਚੀਜ਼ ਦੇ? ਸੱਚਾਈ ਤਾਂ ਪੋ ਸ ਟ ਮਾ ਰ ਟ ਮ ਦੀ ਰਿਪੋਰਟ ਤੋਂ ਬਾਅਦ ਹੀ ਸਾਹਮਣੇ ਆਵੇਗੀ। ਉਨ੍ਹਾਂ ਵੱਲੋਂ ਪਰਿਵਾਰ ਦੇ ਬਿਆਨ ਲਏ ਜਾ ਰਹੇ ਹਨ। ਇਸੇ ਆਧਾਰ ਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਪੁਲਿਸ ਨੇ ਮ੍ਰਿਤਕ ਦੇਹ ਆਪਣੇ ਕਬਜ਼ੇ ਵਿੱਚ ਲੈ ਲਈ ਹੈ ਤਾਂ ਕਿ ਪੋ ਸ ਟ ਮਾ ਰ ਟ ਮ ਕਰਵਾਇਆ ਜਾ ਸਕੇ। ਮ੍ਰਿਤਕਾ ਦੇ ਪਰਿਵਾਰ ਵਾਲੇ ਰੋ ਰੋ ਕੇ ਇਨਸਾਫ ਦੀ ਮੰਗ ਕਰ ਰਹੇ ਹਨ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ