ਨਹਿਰ ਚ ਡਿੱਗੀ ਬਰਾਤੀਆਂ ਦੀ ਬੱਸ, ਗੋਤਾਖੋਰਾਂ ਨੇ ਖਿੱਚੀ ਤਿਆਰੀ

ਟ੍ਰੈਫਿਕ ਪੁਲਿਸ ਵੱਲੋਂ ਜਨਤਾ ਨੂੰ ਵਾਰ ਵਾਰ ਸਮਝਾਇਆ ਜਾਂਦਾ ਹੈ ਕਿ ਅਮਲ ਅਤੇ ਡਰਾਈਵਿੰਗ ਦਾ ਕੋਈ ਮੇਲ ਨਹੀਂ। ਅਮਲ ਦੀ ਲੋਰ ਵਿੱਚ ਗੱਡੀ ਚਲਾਉਂਦੇ ਵਕਤ ਹਾਦਸਾ ਵਾਪਰ ਸਕਦਾ ਹੈ। ਇਸ ਲਈ ਅਮਲ ਕਰ ਕੇ ਡਰਾਈਵਿੰਗ ਕਰਨ ਤੋਂ ਪਰਹੇਜ਼ ਕੀਤਾ ਜਾਵੇ। ਇਸ ਆਦੇਸ਼ ਦੀ ਉਲੰਘਣਾ ਕਰਨ ਤੇ ਵਾਹਨ ਚਾਲਕਾਂ ਦੇ ਚਲਾਨ ਕੀਤੇ ਜਾਂਦੇ ਹਨ। ਉਨ੍ਹਾਂ ਨੂੰ ਜੁਰਮਾਨਾ ਵੀ ਕੀਤਾ ਜਾਂਦਾ ਹੈ। ਇਸ ਦੇ ਬਾਵਜੂਦ ਵੀ ਕੁਝ ਲੋਕ ਸਮਝਣ ਲਈ ਤਿਆਰ ਹੀ ਨਹੀਂ ਹਨ।

ਦੀਨਾਨਗਰ ਵਿੱਚ ਇਕ ਬੱਸ ਚਾਲਕ ਦੀ ਗਲਤੀ ਕਾਰਨ ਵੱਡਾ ਹਾਦਸਾ ਵਾਪਰ ਗਿਆ ਪਰ ਇਸ ਹਾਦਸੇ ਵਿੱਚ ਕਿਸੇ ਦੀ ਜਾਨ ਜਾਣ ਤੋਂ ਬਚਾ ਰਿਹਾ ਹੈ। ਡਰਾਈਵਰ ਦੇ ਦਾਰੂ ਦੀ ਲੋਰ ਵਿੱਚ ਹੋਣ ਕਾਰਨ ਇੱਕ ਬੱਸ ਨਹਿਰ ਵਿੱਚ ਡਿੱਗ ਪਈ। ਅਸਲ ਵਿਚ ਇਹ ਬੱਸ ਬਰਾਤ ਲੈ ਕੇ ਆਈ ਸੀ। ਬੱਸ ਵਿਚ 30 ਬਰਾਤੀ ਸਵਾਰ ਸਨ। ਜਦੋਂ ਬੱਸ ਵਾਪਸ ਜਾ ਰਹੀ ਸੀ ਤਾਂ ਡਰਾਈਵਰ ਦੇ ਅਮਲ ਦੀ ਲੋਰ ਵਿੱਚ ਹੋਣ ਕਾਰਨ ਬੱਸ ਨਹਿਰ ਵਿੱਚ ਜਾ ਡਿੱਗੀ।

ਇਨ੍ਹਾਂ ਲੋਕਾਂ ਨੂੰ ਤੁਰੰਤ ਨਹਿਰ ਵਿੱਚੋਂ ਬਾਹਰ ਕੱਢ ਲਿਆ ਗਿਆ। ਇਸ ਹਾਦਸੇ ਵਿੱਚ 18 ਵਿਅਕਤੀਆਂ ਦੇ ਸੱਟਾਂ ਲੱਗੀਆਂ ਹਨ। ਇਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਕਿਸੇ ਵੀ ਵਿਅਕਤੀ ਦੀ ਜਾਨ ਜਾਣ ਤੋਂ ਬਚਾ ਰਿਹਾ ਹੈ। ਇਕ ਵਿਅਕਤੀ ਦੀ ਗਲਤੀ ਕਾਰਨ ਹੀ ਕਿੰਨੇ ਵਿਅਕਤੀਆਂ ਦੀ ਜਾਨ ਜਾ ਸਕਦੀ ਸੀ। ਇਹ ਵਿਅਕਤੀ ਕਿੰਨੇ ਚਾਵਾਂ ਨਾਲ ਬਰਾਤ ਆਏ ਹੋਣਗੇ? ਪਤਾ ਨਹੀਂ ਉਹ ਕਦੋਂ ਤੋਂ ਬਰਾਤ ਦੀ ਤਿਆਰੀ ਕਰ ਰਹੇ ਹੋਣਗੇ? ਉਨ੍ਹਾਂ ਨੂੰ ਕੀ ਪਤਾ ਸੀ ਕਿ ਅੱਗੇ ਕੀ ਭਾਣਾ ਵਾਪਰਨ ਵਾਲਾ ਹੈ? ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ