ਨਹਿਰ ਚ ਡੁੱਬੀਆਂ 13 ਮੱਝਾਂ, ਕਰਜ਼ਾ ਚੁੱਕਕੇ ਖਰੀਦੀਆਂ ਸੀ ਮੁੱਲ

ਅੱਜਕੱਲ੍ਹ ਗਰਮੀ ਬਹੁਤ ਜ਼ੋਰਾਂ ਤੇ ਪੈ ਰਹੀ ਹੈ। ਵਾਰ ਵਾਰ ਨਹਾਉਣ ਨੂੰ ਜੀਅ ਕਰਦਾ ਹੈ। ਇਨਸਾਨ ਠੰਢਾ ਪਾਣੀ ਅਤੇ ਕੋਲਡ ਡਰਿੰਕ ਆਦਿ ਪੀਂਦਾ ਹੈ। ਪੱਖੇ ਹੇਠ ਵੀ ਪਸੀਨਾ ਆਉਂਦਾ ਹੈ। ਪਸ਼ੂਆਂ ਦਾ ਵੀ ਇਸ ਤਰ੍ਹਾਂ ਦਾ ਹੀ ਹਾਲ ਹੈ। ਅਜਿਹੀ ਗਰਮੀ ਵਿੱਚ ਉਹ ਵੀ ਪਾਣੀ ਵਿੱਚ ਵੜਨਾ ਪਸੰਦ ਕਰਦੇ ਹਨ। ਸੰਗਰੂਰ ਦੇ ਪਿੰਡ ਖੁੰਮਣਵਾਲ ਤੋਂ ਨਦਾਮਪੁਰ ਵੱਲ ਨੂੰ ਆ ਰਹੀਆਂ ਗੁੱਜਰ ਭਾਈਚਾਰੇ ਦੀਆਂ 20 ਮੱਝਾਂ ਗਰਮੀ ਨਾ ਸਹਾਰਦੀਆਂ ਹੋਈਆਂ ਨਦਾਮਪੁਰ ਨਹਿਰ ਵਿੱਚ ਉਤਰ ਗਈਆਂ।

ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਇਹ ਮੱਝਾਂ ਸੰਭਲ ਨਹੀਂ ਸਕਿਆ ਅਤੇ 13 ਮੱਝਾਂ ਦੀ ਜਾਨ ਚਲੀ ਗਈ। ਨੇਡ਼ੇ ਹੀ ਸੂਏ ਵਿੱਚ ਨਹਾ ਰਹੇ ਲੋਕਾਂ ਨੇ ਬੜਾ ਰੌਲਾ ਪਾਇਆ। ਮੱਝਾਂ ਦੇ ਮਾਲਕ ਪਾਣੀ ਬੰਦ ਕਰਵਾਉਣ ਲਈ ਵੀ ਤਰਲੇ ਕਰਦੇ ਰਹੇ। ਇਨ੍ਹਾਂ ਲੋਕਾਂ ਦੀਆਂ ਸਿਰਫ਼ 7 ਮੱਝਾਂ ਹੀ ਬਚੀਆਂ ਹਨ। ਇਹ ਲੋਕ ਮੱਝਾਂ ਦਾ ਦੁੱਧ ਵੇਚ ਕੇ ਗੁਜ਼ਾਰਾ ਕਰਦੇ ਹਨ ਅਤੇ ਤੁਰਦੇ ਫਿਰਦੇ ਰਹਿੰਦੇ ਹਨ। ਇਨ੍ਹਾਂ ਦਾ ਕੋਈ ਪੱਕਾ ਟਿਕਾਣਾ ਨਹੀਂ। ਇਹ ਲੋਕ ਸਮਾਣੇ ਵੱਲ ਜਾ ਰਹੇ ਸਨ ਪਰ ਰਸਤੇ ਵਿੱਚ ਇਨ੍ਹਾਂ ਨਾਲ ਭਾਣਾ ਵਾਪਰ ਗਿਆ।

ਇਨ੍ਹਾਂ ਦਾ ਕਈ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਮੱਝਾਂ ਦੇ ਮਾਲਕ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰ ਰਹੇ ਹਨ। ਫੋਨ ਕਰਕੇ ਭਵਾਨੀਗਡ਼੍ਹ ਤੋਂ ਡਾਕਟਰ ਨੂੰ ਬੁਲਾਇਆ ਗਿਆ। ਡਾ ਦੁਆਰਾ ਬਾਕੀ ਬਚੀਆਂ ਮੱਝਾਂ ਨੂੰ ਡਾਕਟਰੀ ਸਹਾਇਤਾ ਦਿੱਤੀ ਜਾ ਰਹੀ ਹੈ। ਮੱਝਾਂ ਦੇ ਮਾਲਕਾਂ ਦਾ ਵੱਡਾ ਨੁਕਸਾਨ ਹੋ ਗਿਆ ਹੈ।