ਨਾਰੀਅਲ ਪਾਣੀ ਪੀਣ ਨਾਲ ਹੁੰਦੇ ਹਨ, ਕਈ ਤਰ੍ਹਾਂ ਦੇ ਫ਼ਾਇਦੇ ਅਤੇ ਨੁਕਸਾਨ

ਨਾਰੀਅਲ ਪਾਣੀ ਨਾ ਤੇ ਸਿਰਫ ਇਕ ਪਾਣੀ ਦਾ ਸਰੋਤ ਹੈ, ਸਗੋਂ ਇਹ ਕੈਲਸ਼ੀਅਮ ਵਿਟਾਮਿਨ ਫਾਈਬਰ ਮੈਗਨੀਸ਼ੀਅਮ ਖਣਿਜ ਪਦਾਰਥਾਂ ਵਰਗੇ ਪੌਸ਼ਟਿਕ ਤੱਤ ਇਸ ਵਿਚ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਇਹ ਨਾਂ ਕਿ ਸਾਡੇ ਸਰੀਰ ਨੂੰ ਸਿਹਤਮੰਦ ਰੱਖਦੇ ਹਨ ਸਗੋਂ ਗਰਮੀਆਂ ਦੇ ਮੌਸਮ ਵਿੱਚ ਸਾਡੇ ਸਰੀਰ ਨੂੰ ਠੰਢਾ ਤਾਜ਼ਾ ਰੱਖਦੇ ਹਨ ਪਰ ਇਸ ਦੇ ਨਾਲ ਨਾਲ ਇਸ ਦੇ ਜਿੰਨੇ ਫ਼ਾਇਦੇ ਹਨ, ਓਨੇ ਹੀ ਨੁਕਸਾਨ ਵੀ ਹਨ ਪਰ ਨਾਰੀਅਲ ਪੀਣ ਦਾ ਸਹੀ ਤਰੀਕਾ ਆਉਣਾ ਚਾਹੀਦਾ ਹੈ।

ਨਾਰੀਅਲ ਪਾਣੀ ਦਾ ਜ਼ਿਆਦਾ ਸੇਵਨ ਸਾਡੇ ਸਰੀਰ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਸ ਵਿੱਚ ਫੈਟ ਬਿਲਕੁਲ ਨਾਂਹ ਦੇ ਬਰਾਬਰ ਹੁੰਦਾ ਹੈ। ਇਸ ਲਈ ਇਹ ਕੈਸਟਰੋਲ ਵਰਗੀ ਬੀਮਾਰੀ ਨੂੰ ਠੀਕ ਕਰਨ ਵਿੱਚ ਫ਼ਾਇਦੇਮੰਦ ਸਿੱਧ ਹੁੰਦਾ ਹੈ। ਇਹ ਦਿਲ ਦੇ ਰੋਗੀ, ਮੋਟਾਪੇ ਦੇ ਸ਼ਿਕਾਰ ਹੋਏ ਰੋਗੀਆਂ ਲਈ ਬਹੁਤ ਹੀ ਫ਼ਾਇਦੇਮੰਦ ਹੈ। ਨਾਰੀਅਲ ਪਾਣੀ ਵਿਚ ਸਰੀਰ ਦੇ ਪਾਣੀ ਦੀ ਘਾਟ ਨੂੰ ਪੂਰਾ ਕਰਨ ਵਾਲੇ ਤੱਤ ਪਾਏ ਜਾਂਦੇ ਹਨ। ਨਾਰੀਅਲ ਪਾਣੀ ਵਿੱਚ ਵਿਟਾਮਿਨ ਸੀ ਪੋਟਾਸ਼ੀਅਮ ਮੈਗਨੀਸ਼ੀਅਮ ਗੁਣ ਪਾਏ ਜਾਂਦੇ ਹਨ

ਜੋ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਵਿੱਚ ਰੱਖਣ ਲਈ ਮਦਦ ਕਰਦੇ ਹਨ। ਜੇਕਰ ਤੁਹਾਡੇ ਗੁਰਦੇ ਵਿੱਚ ਪਥਰੀ ਹੈ ਜ਼ਿਆਦਾਤਰ ਨਾਰੀਅਲ ਪਾਣੀ ਪੀਣਾ ਤੁਹਾਡੇ ਲਈ ਬਹੁਤ ਹੀ ਲਾਭਦਾਇਕ ਸਿੱਧ ਹੋ ਸਕਦਾ ਹੈ। ਨਾਰੀਅਲ ਪਾਣੀ ਚਿਹਰੇ ਦੀ ਸੁੰਦਰਤਾ ਵਧਾਉਣ ਲਈ ਵੀ ਬਹੁਤ ਹੀ ਫ਼ਾਇਦੇਮੰਦ ਹੈ। ਇਸ ਨੂੰ ਤੁਸੀਂ ਚਿਹਰੇ ਤੇ ਪੈਕ ਦੀ ਤਰ੍ਹਾਂ ਲਗਾ ਕੇ ਵੀ ਇਸਤੇਮਾਲ ਕਰ ਸਕਦੇ ਹਨ। ਨਾਰੀਅਲ ਪਾਣੀ ਸਰੀਰ ਨੂੰ ਠੰਢਾ ਰੱਖਣ ਦੇ ਨਾਲ ਨਾਲ ਊਰਜਾ ਵਧਾਉਣ ਅਤੇ ਸਰੀਰ ਵਿੱਚ ਚੁਸਤੀ ਬਣਾਈ ਰੱਖਦਾ ਹੈ। ਇਸ ਲਈ ਨਾਰੀਅਲ ਪਾਣੀ ਸਾਡੇ ਸਰੀਰ ਲਈ ਬਹੁਤ ਹੀ ਫ਼ਾਇਦੇਮੰਦ ਮੰਨਿਆ ਜਾਂਦਾ ਹੈ।