ਨਿੱਕੀਆਂ ਨਿੱਕੀਆਂ ਧੀਆਂ ਸਾਹਮਣੇ ਫੁੱਟ ਫੁੱਟ ਰੋਈ ਮਾਂ, ਪੰਜਾਬ ਦਾ ਤਾਂ ਹੁਣ ਰੱਬ ਹੀ ਰਾਖਾ

ਪੰਜਾਬ ਵਿੱਚ ਦਿਨ ਪ੍ਰਤੀ ਦਿਨ ਹਾਲਾਤ ਖਰਾਬ ਹੁੰਦੇ ਜਾ ਰਹੇ ਹਨ। ਹਰ ਰੋਜ਼ ਹੀ ਅਮਲ ਦੀ ਓਵਰਡੋਜ਼ ਨਾਲ ਜਾਨਾਂ ਜਾਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ। ਸਰਕਾਰਾਂ ਅਤੇ ਪ੍ਰਸ਼ਾਸਨ ਦੁਆਰਾ ਅਮਲ ਦੀ ਵਿਕਰੀ ਨੂੰ ਨੱਥ ਪਾਏ ਜਾਣ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ ਪਰ ਇਹ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਜਨਤਾ ਇਨਸਾਫ਼ ਮੰਗੇ ਤਾਂ ਕਿਸ ਕੋਲੋਂ ਮੰਗੇ? ਬਠਿੰਡਾ ਦੇ ਪਿੰਡ ਭੱਟਮਾਜਰਾ ਵਿਚ 35 ਸਾਲਾ ਵਿਅਕਤੀ ਸ਼ਰਨਜੀਤ ਸਿੰਘ ਅਮਲ ਦੀ ਭੇਟ ਚੜ੍ਹ ਗਿਆ ਹੈ।

ਉਸ ਦੀ ਪਤਨੀ ਹਰਦੀਪ ਕੌਰ ਰੋ ਰੋ ਇਨਸਾਫ਼ ਮੰਗ ਰਹੀ ਹੈ। ਹਰਦੀਪ ਕੌਰ ਨੇ ਰੋਂਦੇ ਹੋਏ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦਾ ਪਤੀ ਅਮਲ ਕਰਨ ਦਾ ਆਦੀ ਸੀ। ਸਾਰਾ ਪਰਿਵਾਰ ਉਸ ਨੂੰ ਅਮਲ ਦਿੰਦਾ ਸੀ। ਜੇਕਰ ਉਹ ਰੋਕਦੀ ਸੀ ਤਾਂ ਉਸ ਨੂੰ ਘੂਰ ਦਿੱਤਾ ਜਾਂਦਾ ਸੀ। ਹਰਦੀਪ ਕੌਰ ਦਾ ਕਹਿਣਾ ਹੈ ਕਿ ਇਸੇ ਕਾਰਨ ਹੀ ਘਰ ਵਿੱਚ ਉਸ ਨਾਲ ਤੂੰ ਤੂੰ ਮੈਂ ਮੈਂ ਹੁੰਦੀ ਰਹਿੰਦੀ ਸੀ। ਕਦੇ ਕਦੇ ਉਸ ਦਾ ਪਤੀ ਅਮਲ ਛੱਡ ਵੀ ਦਿੰਦਾ ਸੀ। ਹਰਦੀਪ ਕੌਰ ਮੁਤਾਬਕ ਉਸ ਨੂੰ ਕਦੇ ਕਿਤੇ ਜਾਣ ਦਾ ਮੌਕਾ ਹੀ ਨਹੀਂ ਮਿਲਿਆ।

ਅੱਜ ਉਹ ਇਨਸਾਫ਼ ਮੰਗ ਰਹੀ ਹੈ। ਉਸ ਦੇ ਪਤੀ ਦੀ ਬਾਂਹ ਵਿਚ ਹੀ ਸਰਿੰਜ ਰਹਿ ਗਈ। ਹਰਦੀਪ ਕੌਰ ਚਾਹੁੰਦੀ ਹੈ ਕਿ ਉਨ੍ਹਾਂ ਦਾ ਪਿੰਡ ਭੱਟਮਾਜਰਾ ਅਮਲ ਤੋਂ ਮੁਕਤ ਹੋਵੇ। ਪਿੰਡ ਵਿੱਚ ਬੱਚਾ ਬੱਚਾ ਅਮਲ ਕਰਦਾ ਹੈ। ਮ੍ਰਿਤਕ ਦੀ ਭੈਣ ਨੇ ਦੱਸਿਆ ਹੈ ਕਿ 4 ਵਿਅਕਤੀ ਅਮਲ ਦਾ ਕਾਰੋਬਾਰ ਕਰਦੇ ਹਨ। ਉਹ ਅਮਲ ਦੇ ਕੇ ਉਸ ਦੇ ਭਰਾ ਤੋਂ ਕੰਮ ਕਰਵਾਉਂਦੇ ਸਨ। ਇਨ੍ਹਾਂ ਨੇ ਸਾਰੇ ਪਿੰਡ ਦੇ ਮੁੰਡੇ ਅਮਲ ਤੇ ਲਗਾ ਦਿੱਤੇ ਹਨ। ਘਰ ਤੋਂ ਉਨ੍ਹਾਂ ਦੇ ਭਰਾ ਨੂੰ ਬੁਲਾ ਕੇ ਲੈ ਜਾਂਦੇ ਸੀ। ਮ੍ਰਿਤਕ ਦੀ ਭੈਣ ਨੇ ਦੱਸਿਆ ਹੈ

ਕਿ ਪੁਲਿਸ ਨੇ ਕਈ ਵਾਰ ਇਨ੍ਹਾਂ ਨੂੰ ਫਡ਼ਿਆ ਵੀ ਹੈ ਪਰ ਛੱਡ ਦਿੰਦੀ ਸੀ। ਉਨ੍ਹਾਂ ਦੇ ਭਰਾ ਨੂੰ ਧ ਮ ਕੀ ਆਂ ਵੀ ਮਿਲਦੀਆਂ ਸਨ। ਮ੍ਰਿਤਕ ਦੀ ਭੈਣ ਦੇ ਦੱਸਣ ਮੁਤਾਬਕ ਉਨ੍ਹਾਂ ਦੇ ਭਰਾ ਦੀ ਬਾਂਹ ਵਿਚ ਹੀ ਸੂਈ ਰਹਿ ਗਈ। ਉਨ੍ਹਾਂ ਦੀ ਮੰਗ ਹੈ ਕਿ ਉਨ੍ਹਾਂ ਦੇ ਪਿੰਡ ਵਿਚੋਂ ਅਮਲ ਦੀ ਵਿਕਰੀ ਮੁਕੰਮਲ ਤੌਰ ਤੇ ਬੰਦ ਕੀਤੀ ਜਾਵੇ ਤਾਂ ਕਿ ਅੱਗੋਂ ਕੋਈ ਹੋਰ ਅਜਿਹੀ ਘਟਨਾ ਨਾ ਵਾਪਰ ਸਕੇ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ