ਨਿੱਕੇ ਨਿੱਕੇ ਬੱਚਿਆਂ ਦਾ ਵੀ ਨਹੀਂ ਕੀਤਾ ਖਿਆਲ, ਡਰਾਈਵਰ ਮੁੰਡੇ ਨੇ ਚੁੱਕ ਲਿਆ ਵੱਡਾ ਗਲਤ ਕਦਮ

ਗ਼ਰੀਬੀ ਇਨਸਾਨ ਤੋਂ ਕੀ ਨਹੀਂ ਕਰਵਾਉੰਦੀ। ਕਿੰਨੇ ਹੀ ਇਨਸਾਨ ਅਜਿਹੇ ਹਨ, ਜਿਨ੍ਹਾਂ ਦਾ ਦਿਨ ਰਾਤ ਮਿਹਨਤ ਕਰਨ ਦੇ ਬਾਵਜੂਦ ਵੀ ਗੁਜ਼ਾਰਾ ਨਹੀਂ ਹੁੰਦਾ। ਫੇਰ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਭਾਰੀ ਲੱਗਣ ਲੱਗ ਪੈਂਦੀ ਹੈ। ਸੰਗਰੂਰ ਤੋਂ 25 ਸਾਲਾ ਨੌਜਵਾਨ ਮੁਨੀਸ਼ ਕੁਮਾਰ ਸ਼ਰਮਾ ਨੇ ਆਰਥਕ ਮੰਦਹਾਲੀ ਦੇ ਚਲਦਿਆਂ ਲਟਕ ਕੇ ਜਾਨ ਦੇ ਦਿੱਤੀ ਹੈ। ਮ੍ਰਿਤਕ ਆਪਣੇ ਪਿੱਛੇ ਮਾਤਾ, ਪਿਤਾ, ਪਤਨੀ, 4 ਸਾਲ ਦਾ ਪੁੱਤਰ ਅਤੇ 8 ਮਹੀਨੇ ਦੀ ਧੀ ਨੂੰ ਛੱਡ ਗਿਆ ਹੈ। ਪੁਲਿਸ ਨੇ 174 ਦੀ ਕਾਰਵਾਈ ਕੀਤੀ ਹੈ।

ਪਿੰਡ ਵਾਸੀ ਪਰਿਵਾਰ ਦੀ ਮਾਲੀ ਮਦਦ ਦੀ ਮੰਗ ਕਰ ਰਹੇ ਹਨ। ਬਖਸ਼ੀਸ਼ ਸਿੰਘ ਨਾਮ ਦੇ ਨੌਜਵਾਨ ਨੇ ਦੱਸਿਆ ਹੈ ਕਿ ਮਨੋਜ ਕੁਮਾਰ ਸ਼ਰਮਾ ਬਹੁਤ ਹੀ ਸ਼ਰੀਫ਼ ਨੌਜਵਾਨ ਸੀ। ਉਹ ਡਰਾਈਵਰੀ ਕਰਦਾ ਸੀ। ਪਰਿਵਾਰ ਦੇ ਆਰਥਕ ਹਾਲਾਤ ਸੁਖਾਵੇਂ ਨਹੀਂ ਸਨ। ਜਿਸ ਦੇ ਚੱਲਦੇ ਮੁਨੀਸ਼ ਕੁਮਾਰ ਨੇ ਇਹ ਕਦਮ ਚੁੱਕ ਲਿਆ। ਬਖਸ਼ੀਸ਼ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਵੇਰੇ 8 ਵਜੇ ਪੀ ਜੀ ਆਈ ਨੌਕਰੀ ਕਰਦੇ ਕਿਸੇ ਵਿਅਕਤੀ ਨੇ ਇਸ ਮਾਮਲੇ ਦੀ ਜਾਣਕਾਰੀ ਦਿੱਤੀ। ਬਖਸ਼ੀਸ਼ ਸਿੰਘ ਦਾ ਕਹਿਣਾ ਹੈ ਕਿ ਪਰਿਵਾਰ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ।

ਮ੍ਰਿਤਕ ਦੇ ਛੋਟੇ ਛੋਟੇ ਬੱਚੇ ਹਨ। ਪੁੱਤਰ ਦੀ ਉਮਰ 4 ਸਾਲ ਅਤੇ ਧੀ ਦੀ ਉਮਰ ਸਿਰਫ 8 ਮਹੀਨੇ ਹੈ। ਪਿੰਡ ਦੇ ਇਕ ਹੋਰ ਵਿਅਕਤੀ ਬਿਕਰਮਜੀਤ ਸਿੰਘ ਨੇ ਦੱਸਿਆ ਹੈ ਕਿ ਮਨੀਸ਼ ਕੁਮਾਰ ਇਕ ਵਧੀਆ ਇਨਸਾਨ ਸੀ। ਪਰਿਵਾਰ ਵਿੱਚ ਬਹੁਤ ਗ਼ਰੀਬੀ ਹੈ। ਉਹ ਸਿਰਫ਼ 5 ਹਜ਼ਾਰ ਰੁਪਏ ਪ੍ਰਤੀ ਮਹੀਨਾ ਤੇ ਡਰਾਈਵਰ ਦੀ ਨੌਕਰੀ ਕਰਦਾ ਸੀ। ਗ਼ਰੀਬੀ ਕਾਰਨ ਹੀ ਉਸ ਨੇ ਪੀ ਜੀ ਆਈ ਨੇੜੇ ਲਟਕ ਕੇ ਆਪਣੀ ਜਾਨ ਦੇ ਦਿੱਤੀ ਹੈ। ਬਿਕਰਮਜੀਤ ਸਿੰਘ ਨੇ ਮੰਗ ਕੀਤੀ ਹੈ ਕਿ ਪਰਿਵਾਰ ਦੀ ਆਰਥਕ ਮਦਦ ਕੀਤੀ ਜਾਵੇ।

ਮ੍ਰਿਤਕ ਆਪਣੇ ਪਿੱਛੇ ਮਾਤਾ, ਪਿਤਾ, ਪਤਨੀ ਅਤੇ 2 ਬੱਚੇ ਛੱਡ ਗਿਆ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮ੍ਰਿਤਕ ਮਨੀਸ਼ ਕੁਮਾਰ ਸ਼ਰਮਾ ਪੁੱਤਰ ਅਸ਼ੋਕ ਕੁਮਾਰ ਦੀ ਉਮਰ 25 ਸਾਲ ਸੀ। ਉਹ ਡਰਾਈਵਰੀ ਕਰਦਾ ਸੀ। ਮ੍ਰਿਤਕ ਨੇ ਲਟਕ ਕੇ ਜਾਨ ਦੇ ਦਿੱਤੀ ਹੈ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਉਹ 174 ਦੀ ਕਾਰਵਾਈ ਅਮਲ ਵਿਚ ਲਿਆ ਰਹੇ ਹਨ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ