ਨਿੱਕੇ ਬੱਚੇ ਦੀ ਲੈ ਲਈ ਜਾਨ, ਪਿਓ ਤੇ ਭਰਾ ਦਾ ਰੋ ਰੋ ਬੁਰਾ ਹਾਲ

ਲੁਧਿਆਣਾ ਤੋਂ 11 ਸਾਲ ਦੇ ਇਕ ਲੜਕੇ ਦੀ ਤਿੱਖੀ ਚੀਜ਼ ਦਾ ਵਾਰ ਕਰਕੇ ਜਾਨ ਲੈ ਲੈਣ ਦਾ ਮਾਮਲਾ ਪੁਲਿਸ ਦੇ ਧਿਆਨ ਵਿੱਚ ਆਇਆ ਹੈ। ਘਟਨਾ ਲਈ ਜ਼ਿੰਮੇਵਾਰ 23 ਸਾਲਾ ਅਕਸ਼ੇ ਕੁਮਾਰ ਨੂੰ ਫੜ ਲਿਆ ਗਿਆ ਹੈ। ਪਰਿਵਾਰ ਇਸ ਘਟਨਾ ਨੂੰ ਮੋਬਾਈਲ ਝ ਪ ਟ ਣ ਨਾਲ ਜੋੜ ਰਿਹਾ ਹੈ ਪਰ ਪੁਲਿਸ ਇਸ ਨੂੰ ਆਪਸੀ ਲਾ ਗ ਡਾ ਟ ਦਾ ਮਾਮਲਾ ਦੱਸ ਰਹੀ ਹੈ। ਮ੍ਰਿਤਕ ਲੜਕੇ ਦੇ ਭਰਾ ਗੁੰਦਨ ਕੁਮਾਰ ਨੇ ਦੱਸਿਆ ਹੈ ਕਿ ਉਸਦੇ ਛੋਟੇ ਭਰਾ ਗੁੰਜਨ ਕੁਮਾਰ ਦੀ ਉਮਰ 11 ਸਾਲ ਸੀ ਅਤੇ ਉਹ ਆਂਡਿਆਂ ਦੀ ਰੇਹੜੀ ਲਗਾਉਂਦਾ ਸੀ।

ਸ਼ਾਮ ਸਮੇਂ ਇਕ ਵਿਅਕਤੀ ਮੋਬਾਈਲ ਝ ਪ ਟ ਣ ਦੇ ਇਰਾਦੇ ਨਾਲ ਆਇਆ ਅਤੇ ਗੁੰਜਨ ਦੇ ਦਿਲ ਤੇ ਤਿੱਖੀ ਚੀਜ਼ ਦੇ 3 ਵਾਰ ਕਰਕੇ ਉਸ ਦੀ ਜਾਨ ਲੈ ਲਈ। ਇਹ ਵਿਅਕਤੀ ਫੜਿਆ ਗਿਆ ਹੈ। ਗੁੰਦਨ ਕੁਮਾਰ ਦਾ ਕਹਿਣਾ ਹੈ ਕਿ ਕਾਰਵਾਈ ਕੀਤੀ ਜਾਵੇ। ਮ੍ਰਿਤਕ ਲੜਕੇ ਦੇ ਪਿਤਾ ਦੇ ਦੱਸਣ ਮੁਤਾਬਕ ਉਨ੍ਹਾਂ ਦੇ 4 ਬੱਚੇ ਹਨ। ਉਨ੍ਹਾਂ ਦੀ ਕੋਈ ਲਾ ਗ ਡਾ ਟ ਨਹੀਂ ਸੀ। ਮੋਬਾਈਲ ਝਪਟਣ ਲਈ ਇਕ ਵਿਅਕਤੀ ਪੈਦਲ ਚੱਲ ਕੇ ਆਇਆ। ਉਸ ਨੇ ਤਿੱਖੀ ਚੀਜ਼ ਦਾ ਵਾਰ ਕਰਕੇ ਉਨ੍ਹਾਂ ਦੇ ਪੁੱਤਰ ਦੀ ਜਾਨ ਲੈ ਲਈ।

ਮ੍ਰਿਤਕ ਦੇ ਪਿਤਾ ਦੇ ਦੱਸਣ ਮੁਤਾਬਕ ਉਹ ਆਪ ਅ ਪਾ ਹ ਜ ਹੈ। ਬੱਚਾ ਉਨ੍ਹਾਂ ਦਾ ਸਹਾਰਾ ਸੀ। ਘਟਨਾ ਸ਼ਾਮ ਸਮੇਂ 7-30 ਵਜੇ ਵਾਪਰੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਉਹ ਇਲਾਕੇ ਵਿਚ ਪੈਟਰੋਲਿੰਗ ਕਰ ਰਹੇ ਸੀ। ਜਦੋਂ ਉਹ ਦੁਰਗਾ ਕਾਲੋਨੀ ਪਹੁੰਚੇ ਤਾਂ ਲੋਕਾਂ ਦਾ ਇਕੱਠ ਹੋਇਆ ਸੀ ਅਤੇ ਇਕ ਵਿਅਕਤੀ ਨੂੰ ਫੜਿਆ ਹੋਇਆ ਸੀ। ਪੁੱਛਣ ਤੇ ਪਤਾ ਲੱਗਾ ਕਿ ਇਸ ਵਿਅਕਤੀ ਨੇ 11 ਸਾਲ ਦੇ ਇਕ ਲੜਕੇ ਤੇ ਤਿੱਖੀ ਚੀਜ਼ ਨਾਲ ਵਾਰ ਕੀਤਾ ਹੈ। ਜਿਸ ਨੂੰ ਫੋਰਟਿਸ ਹਸਪਤਾਲ ਲੈ ਗਏ ਹਨ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਉਹ ਇਸ ਵਿਅਕਤੀ ਨੂੰ ਫੜ ਕੇ ਥਾਣੇ ਲੈ ਆਏ।

ਇਸ ਦਾ ਨਾਮ ਅਕਸ਼ੇ ਕੁਮਾਰ ਹੈ ਅਤੇ ਇਸ ਦੀ ਉਮਰ 23 ਸਾਲ ਹੈ। ਇਸ ਤੋਂ ਬਾਅਦ ਉਹ ਫੋਰਟਿਸ ਹਸਪਤਾਲ ਪਹੁੰਚੇ ਤਾਂ ਪਤਾ ਲੱਗਾ ਕਿ ਬੱਚੇ ਦੀ ਜਾਨ ਜਾ ਚੁੱਕੀ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮ੍ਰਿਤਕ ਬੱਚੀ ਦਾ ਪਰਿਵਾਰ ਅਤੇ ਅਕਸ਼ੈ ਕੁਮਾਰ ਇਕ ਹੀ ਕਲੋਨੀ ਵਿੱਚ ਨੇੜੇ ਨੇੜੇ ਰਹਿੰਦੇ ਹਨ। ਅਕਸ਼ੇ ਮੂਲ ਰੂਪ ਵਿਚ ਬਿਹਾਰੀ ਹੈ। ਇਨ੍ਹਾਂ ਦੀ ਆਪਸ ਵਿੱਚ ਮਮੂਲੀ ਲਾਗ ਡਾਟ ਸੀ। ਪੁਲਿਸ ਨੇ 302 ਦਾ ਪਰਚਾ ਦਰਜ ਕਰ ਲਿਆ ਹੈ। ਅਕਸ਼ੈ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ।