ਨੂੰਹ ਨੇ ਸੱਸ ਨਾਲ ਕਰਤਾ ਵੱਡਾ ਕਾਂਡ, ਧੀਆਂ ਨੇ ਘਰ ਆ ਕੇ ਵੇਖੀ ਮਾਂ ਲਾਸ਼

ਤਰਨਤਾਰਨ ਤੋਂ ਇੱਕ ਬਜ਼ੁਰਗ ਮਹਿਲਾ ਦੀ ਜਾਨ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਪਰਿਵਾਰ ਵੱਲੋਂ ਨੂੰਹ ਉੱਤੇ ਹੀ ਬਜ਼ੁਰਗ ਮਹਿਲਾ ਦੀ ਜਾਨ ਲੈਣ ਦੇ ਦੋਸ਼ ਲਗਾਏ ਜਾ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਨੂੰਹ ਨੇ ਬਜੁਰਗ ਨਾਲ ਖਿੱਚ ਧੂਹ ਕੀਤੀ। ਜਿਸ ਕਾਰਨ ਉਸ ਦੀ ਜਾਨ ਚਲੀ ਗਈ। ਮ੍ਰਿਤਕਾ ਦੀ ਨੂੰਹ ਕੋਮਲਪ੍ਰੀਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਸੱਸ ਦਿਮਾਗ਼ੀ ਤੌਰ ਤੇ ਠੀਕ ਨਹੀਂ ਰਹਿੰਦੀ। ਜਿਸ ਕਰਕੇ ਉਹ ਆਪਣੀ ਸੱਸ ਦਾ ਧਿਆਨ ਰੱਖਦੀ ਹੈ।

ਅੱਜ ਸਵੇਰੇ 11 ਵਜੇ ਦੇ ਕਰੀਬ ਉਨ੍ਹਾਂ ਦੀ ਸੱਸ ਨੇ ਰਸੋਈ ਵਿੱਚ ਜਾ ਕੇ ਰਾਤ ਦੇ ਪਏ ਚਾਵਲ ਖਾਏ। ਉਹ ਕਮਰੇ ਵਿੱਚ ਆਪਣੇ ਬੱਚੇ ਨੂੰ ਸੁਲ੍ਹਾ ਰਹੀ ਸੀ ਤਾਂ ਰਸੋਈ ਵਿੱਚੋਂ ਭਾਂਡੇ ਖੜਕਣ ਦੀ ਆਵਾਜ਼ ਆਈ। ਜਿਸ ਤੋਂ ਬਾਅਦ ਉਨਾਂ ਨੇ ਰਸੋਈ ਵਿੱਚ ਜਾ ਕੇ ਦੇਖਿਆ, ਉਨ੍ਹਾਂ ਦੀ ਸੱਸ ਨੂੰ ਇੱਕਦਮ ਖੰਘ ਛਿੱੜ ਪਈ। ਇਸ ਤੋਂ ਬਾਅਦ ਜਦੋਂ ਉਹ ਆਪਣੀ ਸੱਸ ਨੂੰ ਬਾਹਰ ਲੈ ਕੇ ਆਈ ਤਾਂ ਉਹ ਥੱਲੇ ਡਿੱਗ ਪਈ ਅਤੇ ਉਨ੍ਹਾਂ ਦਾ ਸਿਰ ਕੰਧ ਨਾਲ ਵੱਜਿਆ। ਇਸ ਤੋਂ ਬਾਅਦ ਉਨਾਂ ਨੇ ਡਾਕਟਰ ਨੂੰ ਬੁਲਾਇਆ ਜਦੋਂ ਡਾਕਟਰ ਨੇ ਚੈੱਕ ਕੀਤਾ ਤਾਂ ਉਸ ਦੀ ਜਾਨ ਜਾ ਚੁਕੀ ਸੀ।

ਮ੍ਰਿਤਕਾਂ ਦੀਆਂ ਧੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਭਰਜਾਈ ਮਾਂ ਨਾਲ ਖਿੱਚ ਧੂਹ ਕਰਦੀ ਸੀ ਅਤੇ ਮਾਂ ਨੂੰ ਫਰਿਜ਼ ਨੂੰ ਹੱਥ ਵੀ ਨਹੀਂ ਸੀ ਲਗਾਉਣ ਦਿੰਦੀ। ਉਨ੍ਹਾਂ ਦੀ ਮਾਂ ਉਨ੍ਹਾਂ ਨੂੰ ਫੋਨ ਉੱਤੇ ਰੋ ਰੋ ਕੇ ਸਾਰੀ ਹੱਡ ਬੀਤੀ ਦੱਸਦੀ ਸੀ। ਉਨ੍ਹਾਂ ਦੀ ਭਰਜਾਈ ਉਨ੍ਹਾਂ ਦੇ ਭਰਾ ਨੂੰ ਵੀ ਗ਼ਲਤ ਬੋਲਦੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਭਰਜਾਈ ਨੇ ਹੀ ਉਨ੍ਹਾਂ ਦੀ ਮਾਂ ਨਾਲ ਖਿੱਚ ਧੂਹ ਕੀਤੀ। ਜਿਸ ਕਰਕੇ ਉਸ ਦੀ ਜਾਨ ਚਲੀ ਗਈ। ਇਸ ਕਰਕੇ ਉਸ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਬਲਜੀਤ ਕੌਰ ਅਤੇ ਉਨ੍ਹਾਂ ਦੇ ਭਰਾ ਗੁਰਪੀਤ ਸਿੰਘ ਨੇ ਸੂਚਨਾ ਦਿੱਤੀ

ਕਿ ਉਨ੍ਹਾਂ ਦੀ ਮਾਂ ਚਰਨ ਕੌਰ ਉਮਰ 65-70 ਸਾਲ ਦੇ ਕਰੀਬ ਦੀ ਜਾਨ ਚਲੀ ਗਈ ਹੈ। ਜਿਸ ਦਾ ਕਾਰਨ ਗੁਰਪ੍ਰੀਤ ਸਿੰਘ ਦੀ ਪਤਨੀ ਕੋਮਲਪ੍ਰੀਤ ਕੌਰ ਹੈ। ਬਲਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਭਰਜਾਈ ਦੀ ਉਨ੍ਹਾਂ ਦੀ ਮਾਂ ਚਰਨ ਕੌਰ ਨਾਲ ਅਣਬਣ ਰਹਿੰਦੀ ਸੀ ਅਤੇ ਅੱਜ ਵੀ ਕੋਮਲਪ੍ਰੀਤ ਨੇ ਚਰਨ ਕੌਰ ਨਾਲ ਖਿੱਚ-ਧੂਹ ਕੀਤੀ। ਜਿਸ ਕਾਰਨ ਉਸ ਦੀ ਜਾਨ ਚਲੀ ਗਈ। ਪੁਲਿਸ ਨੇ ਕੋਮਲ ਪ੍ਰੀਤ ਦੇ ਖਿਲਾਫ ਮੁਕੱਦਮਾ ਦਰਜ ਕਰ ਦਿੱਤਾ ਹੈ ਅਤੇ ਮ੍ਰਿਤਕ ਦੇਹ ਦਾ ਪੋ ਸ ਟ ਮਾ ਰ ਟ ਮ ਕਰਵਾਇਆ ਜਾਵੇਗਾ। ਜਿਸ ਤੋਂ ਬਾਅਦ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ