ਨੌਜਵਾਨ ਦੀ ਭੇਦਭਰੇ ਹਾਲਾਤਾਂ ਚ ਹੋਈ ਮੋਤ, ਭੈਣ ਨੂੰ ਦੱਸ ਗਿਆ ਜਾਨ ਜਾਣ ਦੀ ਅਸਲ ਵਜ੍ਹਾ

ਗੁਰਦਾਸਪੁਰ ਦੇ ਪਿੰਡ ਖਹਿਰਾ ਕੋਟਲੀ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ ਨਾਮ ਦੇ ਨੌਜਵਾਨ ਦੀ ਪਿੰਡ ਸੰਦਲਪੁਰ ਤੋਂ ਮ੍ਰਿਤਕ ਦੇਹ ਮਿਲੀ ਹੈ। ਮ੍ਰਿਤਕ ਦੇ ਪਰਿਵਾਰ ਵਾਲੇ ਮਾਮਲਾ ਪ੍ਰੇਮ ਸੰਬੰਧਾਂ ਦਾ ਦੱਸ ਰਹੇ ਹਨ। ਮ੍ਰਿਤਕ ਦੀ ਭੈਣ ਨੇ ਦੱਸਿਆ ਹੈ ਕਿ ਉਸ ਦੇ ਭਰਾ ਨੂੰ ਘਰ ਬੁਲਾ ਕੇ ਪਹਿਲਾਂ ਖਿੱਚ ਧੂਹ ਕੀਤੀ ਗਈ ਅਤੇ ਫੇਰ ਉਸ ਦੇ ਮੂੰਹ ਵਿਚ ਕੋਈ ਗਲਤ ਚੀਜ਼ ਪਾ ਦਿੱਤੀ ਗਈ ਹੈ। ਉਹ ਜਾਨ ਬਚਾ ਕੇ ਉੱਥੋਂ ਭੱਜਿਆ ਅਤੇ ਅੱਗੇ ਜਾ ਕੇ ਡਿੱਗ ਪਿਆ। ਮ੍ਰਿਤਕ ਦੀ ਭੈਣ ਦੇ ਦੱਸਣ ਮੁਤਾਬਕ ਮੁੰਡੇ

ਅਤੇ ਕੁੜੀ ਦਾ ਆਪਸ ਵਿੱਚ ਪ੍ਰੇਮ ਚੱਕਰ ਸੀ। ਕੁੜੀ ਮਾਤਾ ਪਿਤਾ ਦੇ ਸਾਹਮਣੇ ਤਾਂ ਨਾਂਹ ਕਰ ਦਿੰਦੀ ਸੀ ਪਰ ਮੁੰਡੇ ਨੂੰ ਫੋਨ ਕਰਦੀ ਰਹਿੰਦੀ ਸੀ। ਕੁੜੀ ਦਾ ਕਿਧਰੇ ਵਿਆਹ ਹੋ ਚੁੱਕਾ ਸੀ ਪਰ ਹੁਣ ਛੱਡ ਛਡਾਈ ਦੀ ਗੱਲ ਚੱਲ ਰਹੀ ਸੀ। ਕੁੜੀ ਨੇ ਮੁੰਡੇ ਨੂੰ ਘਰ ਬੁਲਾਇਆ ਸੀ। ਮ੍ਰਿਤਕ ਦੀ ਭੈਣ ਦਾ ਕਹਿਣਾ ਹੈ ਕਿ ਉਸ ਦਾ ਭਰਾ ਉਸ ਨੂੰ ਇਹ ਗੱਲਾਂ ਦੱਸ ਕੇ ਗਿਆ ਹੈ। ਜਿਸ ਦੇ ਉਸ ਕੋਲ ਸਬੂਤ ਹਨ। ਉਸ ਨੇ ਇਨਸਾਫ ਦੀ ਮੰਗ ਕੀਤੀ ਹੈ। ਮ੍ਰਿਤਕ ਦੇ ਗੁਆਂਢੀ ਵਿਅਕਤੀ ਨੇ ਦੱਸਿਆ ਹੈ

ਕਿ ਮੁੰਡੇ ਅਤੇ ਕੁੜੀ ਦਾ ਕਿਸੇ ਵਿਆਹ ਵਿੱਚ ਮਿਲਾਪ ਹੋਇਆ ਸੀ। ਇਨ੍ਹਾਂ ਦੇ ਆਪਸ ਵਿਚ ਪ੍ਰੇਮ ਸੰਬੰਧ ਬਣ ਗਏ। ਕੁੜੀ ਮੁੰਡੇ ਨੂੰ ਵਿਆਹ ਦੇ ਲਾਰੇ ਲਾਉਂਦੇ ਸੀ। ਮੁੰਡੇ ਨੂੰ ਵੀ ਰਿਸ਼ਤੇ ਆਉਂਦੇ ਸਨ। ਇਸ ਵਿਅਕਤੀ ਦੇ ਦੱਸਣ ਮੁਤਾਬਕ ਕੁੜੀ ਮੁੰਡੇ ਨੂੰ ਕਹਿਣ ਲੱਗੀ ਕਿ ਜੇਕਰ ਉਸ ਨੇ ਕਿਸੇ ਹੋਰ ਪਾਸੇ ਵਿਆਹ ਕਰਵਾ ਲਿਆ ਤਾਂ ਉਹ ਆਪਣੀ ਜਾਨ ਦੇ ਦੇਵੇਗੀ ਪਰ ਕੁੜੀ ਦੇ ਮਾਤਾ ਪਿਤਾ ਨੇ ਉਸ ਦਾ ਵਿਆਹ ਕਿਸੇ ਹੋਰ ਪਾਸੇ ਕਰ ਦਿੱਤਾ। ਕੁੜੀ ਫੇਰ ਵੀ ਮੁੰਡੇ ਨੂੰ ਫੋਨ ਕਰਦੀ ਰਹੀ

ਅਤੇ ਤਲਾਕ ਲੈ ਕੇ ਉਸ ਨਾਲ ਵਿਆਹ ਕਰਵਾਉਣ ਦੀਆਂ ਗੱਲਾਂ ਕਰਦੀ ਰਹੀ। ਮਾਤਾ ਪਿਤਾ ਦੇ ਸਾਹਮਣੇ ਕੁੜੀ ਵਿਆਹ ਤੋਂ ਨਾਂਹ ਕਰ ਦਿੰਦੀ ਸੀ। ਇਸ ਵਿਅਕਤੀ ਨੇ ਦੱਸਿਆ ਹੈ ਕਿ ਮੁੰਡੇ ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਦਰਖਾਸਤ ਦੇ ਦਿੱਤੀ। ਜੋ ਵੂਮੈਨ ਸੈੱਲ ਨੂੰ ਭੇਜ ਦਿੱਤੀ ਗਈ। ਉਥੇ ਕੁੜੀ ਦੇ ਪਿਤਾ ਨੇ ਸ਼ੁੱਕਰਵਾਰ ਤੱਕ ਦਾ ਸਮਾਂ ਮੰਗ ਲਿਆ। ਇਸ ਦੌਰਾਨ ਹੀ ਕੁੜੀ ਨੇ ਮੁੰਡੇ ਨੂੰ ਫੋਨ ਕਰਕੇ ਆਪਣੇ ਘਰ ਬੁਲਾ ਲਿਆ। ਉੱਥੇ ਕੁੱਝ ਵਿਅਕਤੀਆਂ ਨੇ ਮੁੰਡੇ ਦੇ ਮੂੰਹ ਵਿਚ ਕੋਈ ਗਲਤ ਚੀਜ਼ ਪਾ ਦਿੱਤੀ। ਇਸ ਵਿਅਕਤੀ ਦਾ ਕਹਿਣਾ ਹੈ ਕਿ ਮੁੰਡਾ ਮੋਟਰਸਾਈਕਲ ਲੈ ਕੇ ਦੀਨਾਨਗਰ ਵੱਲ ਚਲਾ ਗਿਆ

ਅਤੇ ਅੱਗੇ ਜਾ ਕੇ ਡਿੱਗ ਪਿਆ। ਮੁੰਡੇ ਨੇ ਉਨ੍ਹਾਂ ਨੂੰ ਫੋਨ ਕਰਕੇ ਉਪਰੋਕਤ ਸਾਰੀਆਂ ਗੱਲਾਂ ਦੱਸੀਆਂ ਹਨ। ਇਸ ਵਿਅਕਤੀ ਨੇ ਮੰਗ ਕੀਤੀ ਹੈ ਕਿ 302 ਦਾ ਪਰਚਾ ਦਰਜ ਹੋਣਾ ਚਾਹੀਦਾ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਖਹਿਰਾ ਕੋਟਲੀ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ ਦੀ ਸ਼ੱਕੀ ਹਾਲਾਤਾਂ ਵਿਚ ਪਿੰਡ ਸੰਦਲਪੁਰ ਜਾਣ ਨਾਲ ਜਾਨ ਗਈ ਹੈ। ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਸਿਵਲ ਹਸਪਤਾਲ ਜਾ ਕੇ ਪਤਾ ਕੀਤਾ ਜਾਵੇਗਾ। ਬਿਆਨ ਦਰਜ ਕੀਤੇ ਜਾ ਰਹੇ ਹਨ। ਜੋ ਵੀ ਤੱਥ ਸਾਹਮਣੇ ਆਉਣਗੇ। ਉਨ੍ਹਾਂ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ