ਨੌਜਵਾਨ ਨੂੰ ਟੱਕਰ ਮਾਰ ਕੁੜੀ ਨੇ ਸੁੱਟਿਆ ਪੁੱਲ ਤੋਂ ਥੱਲੇ, ਪੁੱਲ ਤੋਂ ਡਿੱਗਣ ਕਾਰਨ ਨੌਜਵਾਨ ਦੀ ਹੋਈ ਮੋਤ

ਸਾਡੇ ਆਲੇ ਦੁਆਲੇ ਹਰ ਰੋਜ਼ ਅਨੇਕਾਂ ਹੀ ਹਾਦਸੇ ਵਾਪਰਦੇ ਹਨ। ਜ਼ਿਆਦਾਤਰ ਵੱਡੀਆਂ ਗੱਡੀਆਂ ਵਾਲੇ ਛੋਟੀਆਂ ਗੱਡੀਆਂ ਵਾਲਿਆਂ ਦੀ ਪ੍ਰਵਾਹ ਨਹੀਂ ਕਰਦੇ। ਅਜਿਹੀ ਲਾਪਰਵਾਹੀ ਦੇ ਚਲਦੇ ਗੱਡੀਆਂ ਟਕਰਾ ਜਾਂਦੀਆਂ ਹਨ। ਸੋਸ਼ਲ ਮੀਡੀਆ ਦਾ ਦੌਰ ਹੋਣ ਕਾਰਨ ਇਹ ਖ਼ਬਰਾਂ ਤੁਰੰਤ ਆਪਣੇ ਮੁਲਕ ਤੋਂ ਵਿਦੇਸ਼ ਤੱਕ ਪਹੁੰਚ ਜਾਂਦੀਆਂ ਹਨ। ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। ਜਿੱਥੇ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ ਹਨ

ਅਤੇ ਇਕ ਔਰਤ ਮੁਆਫ਼ੀ ਮੰਗ ਰਹੀ ਹੈ। ਇਹ ਵੀਡੀਓ ਦਿੱਲੀ ਦੀ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਮਹਿਲਾ ਆਪਣੀ ਕਾਰ ਤੇ ਜਾ ਰਹੀ ਸੀ। ਜਦੋਂ ਇਸ ਦੀ ਕਾਰ ਪੁਲ ਉੱਤੇ ਸੀ ਤਾਂ ਕਾਰ ਇਕ ਮੋਟਰਸਾਈਕਲ ਨਾਲ ਟਕਰਾ ਗਈ। ਜਿਸ ਦੇ ਸਿੱਟੇ ਵਜੋਂ ਮੋਟਰਸਾਈਕਲ ਚਾਲਕ ਆਪਣੇ ਮੋਟਰਸਾਈਕਲ ਸਮੇਤ ਪੁਲ ਤੋਂ ਥੱਲੇ ਡਿੱਗ ਪਿਆ। ਸੱਟ ਲੱਗਣ ਕਾਰਨ ਉਸ ਦੀ ਜਾਨ ਚਲੀ ਗਈ ਹੈ। ਮੌਕੇ ਤੇ ਹਾਜ਼ਰ ਲੋਕਾਂ ਨੇ ਕਾਰ ਚਾਲਕ ਮਹਿਲਾ ਨੂੰ ਰੋਕ ਲਿਆ।

ਕਿਸੇ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਮਹਿਲਾ ਮੁਆਫ਼ੀ ਮੰਗ ਰਹੀ ਹੈ। ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ ਹੈ। ਕਾਰ ਦੀ ਲਪੇਟ ਵਿਚ ਆਏ ਨੌਜਵਾਨ ਦਾ ਨਾਂ ਸੁਰਿੰਦਰ ਸਿੰਘ ਦੱਸਿਆ ਜਾ ਰਿਹਾ ਹੈ। ਉਹ ਮੂਲ ਰੂਪ ਵਿਚ ਰਾਜਸਥਾਨ ਦਾ ਰਹਿਣ ਵਾਲਾ ਸੀ ਅਤੇ ਇਥੇ ਜਨਕਪੁਰੀ ਵਿਚ ਕੰਮ ਕਰਦਾ ਸੀ। ਇਸ ਮਹਿਲਾ ਦੀ ਅਣਗਹਿਲੀ ਕਾਰਨ ਨੌਜਵਾਨ ਨੂੰ ਜਾਨ ਗਵਾਉਣੀ ਪੈ ਗਈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ