ਨੌਜਵਾਨ ਨੇ ਜਾਣਾ ਸੀ ਵਿਦੇਸ਼, ਦੋਵੇਂ ਕਾਰਾਂ ਦੀ ਹੋ ਗਈ ਸਿੱਧੀ ਟੱਕਰ

ਮਾਛੀਵਾੜਾ ਦੇ ਪਵਾਤ ਪੁਲ ਨੇੜੇ 2 ਕਾਰਾਂ ਦੀ ਹੋਈ ਆਪਸੀ ਟੱਕਰ ਵਿਚ 2 ਜਾਨਾਂ ਚਲੀਆਂ ਗਈਆਂ ਹਨ ਜਦਕਿ 5 ਵਿਅਕਤੀਆਂ ਦੇ ਸੱਟਾਂ ਲੱਗੀਆਂ ਹਨ। ਮ੍ਰਿਤਕਾਂ ਵਿੱਚੋਂ ਇੱਕ ਵਿਅਕਤੀ ਨੇ ਅਗਲੇ ਦਿਨ ਹੀ ਦੁਬਈ ਜਾਣਾ ਸੀ। ਦੋਵੇਂ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ। ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ। ਰੂਪਨਗਰ ਦੇ ਰਹਿਣ ਵਾਲੇ ਸੂਰਜ ਪ੍ਰਕਾਸ਼ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਜਵਾਈ ਦੀ ਅਗਲੇ ਦਿਨ ਹੀ ਦੁਬਈ ਦੀ ਫਲਾਈਟ ਸੀ।

ਜਿਸ ਕਰਕੇ ਉਹ ਲੁਧਿਆਣਾ ਤੋਂ ਉਨ੍ਹਾਂ ਨੂੰ ਰੂਪਨਗਰ ਮਿਲਣ ਲਈ ਆ ਰਿਹਾ ਸੀ। ਸੂਰਜ ਪ੍ਰਕਾਸ਼ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਧੀ ਦਾ ਉਨ੍ਹਾਂ ਨੂੰ ਵਿਦੇਸ਼ ਤੋਂ ਫੋਨ ਆਇਆ ਕਿ ਮਾਛੀਵਾੜਾ ਵਿਖੇ ਹਾਦਸਾ ਵਾਪਰ ਗਿਆ ਹੈ। ਉਹ ਤੁਰੰਤ ਹਸਪਤਾਲ ਪਹੁੰਚੇ। ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ 2 ਮ੍ਰਿਤਕ ਦੇਹਾਂ ਨੂੰ ਪਛਾਨਣ ਲਈ ਕਿਹਾ। ਉਨ੍ਹਾਂ ਨੇ ਆਪਣੇ ਜਵਾਈ ਦੀ ਮਿ੍ਤਕ ਦੇਹ ਪਛਾਣ ਲਈ। ਜਿਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਪੋ ਸ ਟ ਮਾ ਰ ਟ ਮ ਦੀ ਰਿਪੋਰਟ ਤਿਆਰ ਕਰਨ ਦੇ ਸਬੰਧ ਵਿੱਚ ਥਾਣੇ ਬੁਲਾਇਆ।

ਹਸਪਤਾਲ ਵਿੱਚ ਮਹਿਲਾ ਡਾਕਟਰ ਨੇ ਦੱਸਿਆ ਹੈ ਕਿ ਸਵੇਰ ਸਮੇਂ ਉਨ੍ਹਾਂ ਕੋਲ ਸੜਕ ਹਾਦਸੇ ਦੀ ਲਪੇਟ ਵਿਚ ਆਏ 4 ਮੈਂਬਰ ਲਿਆਂਦੇ ਗਏ ਸਨ। ਇਨ੍ਹਾਂ ਵਿੱਚ ਬਲਜੀਤ ਕੌਰ,10 ਸਾਲ ਦਾ ਬੱਚਾ ਗੁਰਨੂਰ, 36 ਸਾਲਾ ਵਿਅਕਤੀ ਮੁਨੀਸ਼ ਅਤੇ ਹਰਗੁਣਪ੍ਰੀਤ ਸਿੰਘ ਸ਼ਾਮਲ ਹਨ। ਮਹਿਲਾ ਡਾਕਟਰ ਦੇ ਦੱਸਣ ਮੁਤਾਬਕ ਬਲਜੀਤ ਕੌਰ ਅਤੇ ਗੁਰਨੂਰ ਦੇ ਸੱਟ ਜ਼ਿਆਦਾ ਹੋਣ ਕਾਰਨ ਉਨ੍ਹਾਂ ਨੂੰ ਚੰਡੀਗਡ਼੍ਹ ਦੇ ਹਸਪਤਾਲ ਸੈਕਟਰ 32 ਰੈਫਰ ਕਰ ਦਿੱਤਾ ਗਿਆ ਹੈ।

ਮੁਨੀਸ਼ ਖ਼ੁਦ ਹੀ ਲੁਧਿਆਣੇ ਰੈਫਰ ਹੋ ਗਿਆ ਹੈ। ਹਰਗੁਣਪ੍ਰੀਤ ਸਿੰਘ ਨੂੰ ਉਹ ਡਾਕਟਰੀ ਸਹਾਇਤਾ ਦੇ ਰਹੇ ਹਨ। ਮਹਿਲਾ ਡਾਕਟਰ ਨੇ ਦੱਸਿਆ ਹੈ ਕਿ ਉਨ੍ਹਾਂ ਕੋਲ 2 ਮ੍ਰਿਤਕ ਦੇਹਾਂ ਵੀ ਆਈਆਂ ਹਨ। ਜਿਨ੍ਹਾਂ ਦੀ ਅਜੇ ਪਛਾਣ ਨਹੀਂ ਹੋਈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਪੁਲ ਨੇਡ਼ੇ 2 ਕਾਰਾਂ ਆਪਸ ਵਿੱਚ ਟਕਰਾ ਗਈਆਂ ਹਨ। ਜਿਸ ਕਾਰਨ ਮਿਲਨ ਸਹਿਗਲ ਵਾਸੀ ਲੁਧਿਆਣਾ ਦੀ ਜਾਨ ਚਲੀ ਗਈ ਹੈ। ਪ੍ਰੀਤਮ ਕੌਰ ਨਾਮ ਦੀ 65 ਸਾਲਾ ਔਰਤ ਵੀ ਇਸ ਹਾਦਸੇ ਪਿੱਛੋਂ ਹੀ ਅੱਖਾਂ ਮੀਟ ਗਈ ਹੈ।

ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਹਾਦਸੇ ਵਿੱਚ 5 ਵਿਅਕਤੀਆਂ ਦੇ ਸੱਟਾਂ ਲੱਗੀਆਂ ਹਨ। ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਘਟਨਾ ਲਈ ਜ਼ਿੰਮੇਵਾਰ ਵਿਅਕਤੀ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ