ਨੌਜਵਾਨ ਮੁੰਡੇ ਦੀ ਭੇਦਭਰੇ ਹਾਲਾਤਾਂ ਚ ਹੋਈ ਮੋਤ, ਖੇਤਾਂ ਚ ਸੁੱਟੀ ਮਿਲੀ ਲਾਸ਼

ਮੋਗੇ ਤੋਂ ਇਕ ਨੌਜਵਾਨ ਦੀ ਸ਼ੱਕੀ ਹਾਲਾਤਾਂ ਵਿੱਚ ਜਾਨ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸੂਚਨਾ ਮਿਲਣ ਤੇ ਘਟਨਾ ਸਥਾਨ ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਦੇ ਪਿਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਵੇਰੇ 8 ਵਜੇ ਦੇ ਕਰੀਬ ਇੱਕ ਨੌਜਵਾਨ ਉਨ੍ਹਾਂ ਦੇ ਲੜਕੇ ਨੂੰ ਘਰੋਂ ਮੋਟਰਸਾਈਕਲ ਤੇ ਬਿਠਾ ਕੇ ਲੈ ਕੇ ਗਿਆ ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਉਹ ਨੌਜਵਾਨ ਕੌਣ ਸੀ। ਪਿਤਾ ਦੇ ਦੱਸਣ ਅਨੁਸਾਰ ਜਦੋਂ ਉਨ੍ਹਾਂ ਨੇ 2 ਵਜੇ ਤੋਂ ਬਾਅਦ ਲੜਕੇ ਨੂੰ ਫੋਨ ਕੀਤਾ

ਤਾਂ ਕਿਸੇ ਮੁਲਾਜ਼ਮ ਨੇ ਗੱਲ ਕੀਤੀ ਤੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਉਨ੍ਹਾਂ ਦੇ ਲੜਕੇ ਦੇ ਸੱਟਾਂ ਲੱਗੀਆਂ ਹਨ। ਉਸ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕੇ ਲੜਕੇ ਦੀ ਜਾਨ ਚਲੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਲੜਕਾ ਪਹਿਲਾਂ ਟਰੱਕ ਚਲਾਉਣ ਦਾ ਕੰਮ ਕਰਦਾ ਸੀ ਅਤੇ ਹੁਣ ਘਰੇ ਵਿਹਲਾ ਰਹਿੰਦਾ ਸੀ। ਮ੍ਰਿਤਕ ਦੇ ਪਿਤਾ ਦੇ ਦੱਸਣ ਅਨੁਸਾਰ ਉਨ੍ਹਾਂ ਦੇ ਲੜਕੇ ਤੇ ਪਹਿਲਾ ਪਰਚਾ ਦਰਜ ਸੀ। ਜਿਸ ਕਰਕੇ ਲੜਕਾ ਹਵਾਲਾਤ ਵਿੱਚ ਹੀ ਸੀ ਅਤੇ 2 ਮਹੀਨੇ ਤੋਂ ਜਮਾਨਤ ਤੇ ਬਾਹਰ ਆਇਆ ਸੀ।

ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਸਰਪੰਚ ਨੇ ਸੂਚਨਾ ਦਿੱਤੀ ਕਿ ਉਸ ਦੇ ਕੋਲ 2 ਨੌਜਵਾਨ ਆਏ ਸਨ। ਜਿਨ੍ਹਾਂ ਨੇ ਨੌਜਵਾਨ ਦੀ ਜਾਨ ਜਾਣ ਬਾਰੇ ਸੂਚਨਾ ਦਿੱਤੀ। ਪੁਲੀਸ ਅਧਿਕਾਰੀ ਅਨੁਸਾਰ ਜਦੋਂ ਉਨ੍ਹਾਂ ਨੂੰ ਇਹ ਸੂਚਨਾ ਮਿਲੀ ਤਾਂ ਉਹ ਤੁਰੰਤ ਹੀ ਘਟਨਾ ਸਥਾਨ ਉਤੇ ਪਹੁੰਚੇ। ਜਿੱਥੇ ਪਹੁੰਚ ਕੇ ਉਨ੍ਹਾਂ ਨੇ ਮਾਮਲੇ ਦੀ ਜਾਂਚ ਕੀਤੀ। ਉਨ੍ਹਾਂ ਨੂੰ ਪਤਾ ਲੱਗਾ ਕਿ ਮ੍ਰਿਤਕ ਦਾ ਨਾਮ ਜਸਵਿੰਦਰ ਸਿੰਘ ਜੱਸੂ ਪੁੱਤਰ ਗੁਰਮੀਤ ਸਿੰਘ। ਜਿਸ ਦੀ ਅੱਖ ਉਤੇ ਸੱਟ ਦਾ ਨਿਸ਼ਾਨ ਹੈ। ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ