ਪਤੀ ਦੀ ਮੋਤ ਤੋਂ ਬਾਅਦ ਪਤਨੀ ਨੇ ਵੀ ਦੇ ਦਿੱਤੀ ਜਾਨ, ਦੋਵਾਂ ਦਾ ਪਿਆਰ ਦੇਖ ਸਾਰੀ ਦੁਨੀਆਂ ਹੈਰਾਨ

ਪਤੀ ਪਤਨੀ ਦੇ ਆਪਸੀ ਪਿਆਰ ਦੀ ਅਜੀਬ ਮਿਸਾਲ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿੱਚ ਦੇਖਣ ਨੂੰ ਮਿਲੀ। ਜਿੱਥੇ ਪਤੀ ਦੀ ਜਾਨ ਜਾਣ ਤੋਂ ਸਿਰਫ਼ ਇੱਕ ਘੰਟਾ ਬਾਅਦ ਹੀ ਪਤਨੀ ਨੇ ਵੀ ਆਪਣੀ ਜਾਨ ਦੇ ਦਿੱਤੀ। ਘਰ ਵਿੱਚੋਂ ਇੱਕੋ ਦਿਨ ਹੀ 2 ਅਰਥੀਆਂ ਉਠੀਆਂ। ਇਹ ਮੰ ਦ ਭਾ ਗੀ ਖ਼ਬਰ ਸੁਣ ਕੇ ਹਰ ਕਿਸੇ ਦੀਆਂ ਅੱਖਾਂ ਵਿੱਚੋਂ ਨੀਰ ਗਿਆ। ਮਾਮਲਾ ਭੋਪਾਲ ਦੇ ਕਮਲਾ ਨਗਰ ਇਲਾਕੇ ਦੇ ਹੀ ਜਾਨਕੀ ਨਗਰ ਦਾ ਦੱਸਿਆ ਜਾ ਰਿਹਾ ਹੈ। ਪਰਿਵਾਰ ਵਿਚ ਸਿਰਫ਼ 3 ਹੀ ਮੈਂਬਰ ਸਨ।

ਪਤੀ ਡਾਕਟਰ ਪਰਾਗ ਪਾਠਕ, ਪਤਨੀ ਅਸਿਸਟੈਂਟ ਪ੍ਰੋਫ਼ੈਸਰ ਪ੍ਰੀਤੀ ਝਰੀਆ ਅਤੇ ਇਨ੍ਹਾਂ ਦੀ ਗਾਇਨੀਕੋਲੋਜਿਸਟ ਮਾਂ ਸ਼ੋਭਾ ਪਾਠਕ। 4 ਸਾਲ ਪਹਿਲਾਂ ਜਬਲਪੁਰ ਦੀ ਰਹਿਣ ਵਾਲੀ ਪ੍ਰੀਤੀ ਝਰੀਆ ਦਾ ਵਿਆਹ ਭੋਪਾਲ ਦੇ ਰਾਗ ਪਾਠਕ ਨਾਲ ਹੋਇਆ ਸੀ। ਪਰਾਗ ਪਾਠਕ ਕਿਸੇ ਨਿੱਜੀ ਮੈਡੀਕਲ ਕਾਲਜ ਵਿੱਚ ਪ੍ਰੋਫ਼ੈਸਰ ਸੀ ਜਦਕਿ ਪ੍ਰੀਤੀ ਝਰੀਆ ਸਹਾਇਕ ਪ੍ਰੋਫੈਸਰ ਸੀ। ਇਨ੍ਹਾਂ ਦੇ ਘਰ ਕੋਈ ਬੱਚਾ ਨਹੀਂ ਸੀ। ਪਤੀ ਪਤਨੀ ਵਿਚਕਾਰ ਆਪਸ ਵਿੱਚ ਬਹੁਤ ਜ਼ਿਆਦਾ ਪ੍ਰੇਮ ਸੀ।

28 ਅਪ੍ਰੈਲ ਨੂੰ ਕਿਸੇ ਕਾਰਨ ਪਰਾਗ ਪਾਠਕ ਦੀ ਤਬੀਅਤ ਖ਼ਰਾਬ ਹੋ ਗਈ। ਪ੍ਰੀਤੀ ਉਸ ਨੂੰ ਕਿਸੇ ਨਿੱਜੀ ਹਸਪਤਾਲ ਲੈ ਗਈ। ਉੱਥੇ ਪਤਾ ਲੱਗਾ ਕਿ ਪਰਾਗ ਪਾਠਕ ਨੂੰ ਬ੍ਰੇਨ ਹੈਮਰੇਜ ਹੋਇਆ ਹੈ। ਉਨ੍ਹਾਂ ਦਾ ਅਪਰੇਸ਼ਨ ਕੀਤਾ ਗਿਆ ਅਤੇ ਵੈਂਟੀਲੇਟਰ ਤੇ ਰੱਖਣਾ ਪਿਆ। 2 ਮਈ ਨੂੰ ਪਰਾਗ ਪਾਠਕ ਨੇ ਅੱਖਾਂ ਮੀਟ ਲਈਆਂ। ਪ੍ਰੀਤੀ ਲਈ ਇਹ ਘਟਨਾ ਅਸਹਿ ਸੀ। ਉਸ ਨੇ ਡਾਕਟਰ ਨੂੰ ਬਸ ਇੰਨਾ ਹੀ ਕਿਹਾ ਕਿ ਹੁਣ ਉਸ ਦਾ ਕੋਈ ਨਹੀਂ ਰਿਹਾ। ਇਸ ਤੋਂ ਬਾਅਦ ਪ੍ਰੀਤੀ ਨੇ ਹਸਪਤਾਲ ਜਾ ਕੇ ਇਕ ਛੱਪੜ ਵਿਚ ਛਾਲ ਲਗਾ ਦਿੱਤੀ।

ਉਸ ਦੀ ਮਿ੍ਤਕ ਦੇਹ ਗੋਤਾਖੋਰਾਂ ਵੱਲੋਂ ਕੱਢੀ ਗਈ। ਜਦੋਂ ਪ੍ਰੀਤੀ ਦੇ ਪਰਿਵਾਰ ਵਾਲੇ ਹਸਪਤਾਲ ਆਏ ਤਾਂ ਉਨ੍ਹਾਂ ਨੂੰ ਪ੍ਰੀਤੀ ਨਹੀਂ ਮਿਲੀ। ਜਿਸ ਕਰਕੇ ਉਹ ਥਾਣੇ ਵਿਚ ਉਸ ਦੇ ਗੁੰਮ ਹੋਣ ਦੀ ਦਰਖਾਸਤ ਦੇਣ ਲਈ ਪਹੁੰਚੇ। ਉੱਥੇ ਕਿਸੇ ਨੇ ਦੱਸਿਆ ਕਿ ਛੱਪੜ ਵਿਚੋਂ ਇਕ ਔਰਤ ਦੀ ਮ੍ਰਿਤਕ ਦੇਹ ਮਿਲੀ ਹੈ। ਜਦੋਂ ਪਰਿਵਾਰ ਛੱਪੜ ਤੇ ਪਹੁੰਚਿਆ ਤਾਂ ਉਨ੍ਹਾਂ ਨੇ ਪ੍ਰੀਤੀ ਦੀ ਮਿ੍ਤਕ ਦੇਹ ਪਛਾਣ ਲਈ। ਘਰ ਵਿੱਚੋਂ ਪਤੀ ਪਤਨੀ ਦੀਆਂ ਇਕੱਠੀਆਂ ਅਰਥੀਆਂ ਉੱਠੀਆਂ। ਹਰ ਕੋਈ ਇਸ ਘਟਨਾ ਤੇ ਹੰਝੂ ਵਹਾ ਰਿਹਾ ਸੀ।