ਪਤੀ ਪਤਨੀ ਦੀ ਅਣਬਣ ਕਾਰਨ ਹੋ ਗਿਆ ਵੱਡਾ ਕਾਂਡ, ਮੌਕੇ ਦੀ ਸਾਰੀ ਵੀਡੀਓ ਹੋਈ ਵਾਈਰਲ

ਅੰਮ੍ਰਿਤਸਰ ਦੀ ਪੁਲਿਸ ਚੌਕੀ ਵਿਜੇ ਨਗਰ ਵਿੱਚ ਇਕ ਪੱਤਰਕਾਰ ਨੇ ਇਕ ਹੌਲਦਾਰ ਤੇ ਦੋਸ਼ ਲਗਾਉਂਦੇ ਹੋਏ ਇਨਸਾਫ ਦੀ ਮੰਗ ਕੀਤੀ ਹੈ। ਪੱਤਰਕਾਰ ਦੇ ਦੱਸਣ ਮੁਤਾਬਕ ਉਨ੍ਹਾਂ ਦੀ ਰਿਸ਼ਤੇਦਾਰੀ ਵਿਚ ਪਤੀ ਪਤਨੀ ਵਿਚਕਾਰ ਅਣਬਣ ਹੋਣ ਕਾਰਨ ਮਾਮਲਾ ਪੁਲਿਸ ਚੌਕੀ ਪਹੁੰਚ ਗਿਆ। ਪੱਤਰਕਾਰ ਦਾ ਕਹਿਣਾ ਹੈ ਕਿ ਲੜਕੀ ਵਾਲੀ ਧਿਰ ਦੇ ਕਈ ਬੰਦੇ ਥਾਣੇ ਪਹਿਲਾ ਪਹੁੰਚ ਗਏ ਅਤੇ ਉਹ ਆਪ ਮੁੰਡੇ ਵਾਲਿਆਂ ਨਾਲ ਬਾਅਦ ਵਿੱਚ ਆਏ। ਜਦੋਂ ਹੀ ਉਹ ਪੁਲਿਸ ਚੌਕੀ ਅੰਦਰ ਵੜੇ ਤਾਂ ਲੜਕੀ ਵਾਲਿਆਂ ਨੇ ਮੁੰਡੇ ਵਾਲਿਆਂ ਦੇ ਕਈ ਮੈਂਬਰਾਂ ਨਾਲ ਖਿੱਚ ਧੂਹ ਕੀਤੀ ਅਤੇ ਸੱਟਾਂ ਲਗਾ ਦਿੱਤੀਆ।

ਪੁਲਿਸ ਦੇ ਇੱਕ ਹੌਲਦਾਰ ਜਿਸ ਨੂੰ ਕਿ ਮੁਨਸ਼ੀ ਕਿਹਾ ਜਾ ਰਿਹਾ ਹੈ ਪਰ ਉਹ ਮੁਨਸ਼ੀ ਦੀ ਗੈਰਹਾਜ਼ਰੀ ਵਿਚ ਇਸ ਸੀਟ ਤੇ ਕੰਮ ਕਰ ਰਿਹਾ ਹੈ। ਉਸ ਨੇ ਉਨ੍ਹਾਂ ਵਿਅਕਤੀਆਂ ਨੂੰ ਹੀ ਥਾਣੇ ਅੰਦਰ ਬੰਦ ਕਰ ਦਿੱਤਾ, ਜਿਨ੍ਹਾਂ ਦੇ ਸੱਟਾਂ ਲੱਗੀਆਂ ਸਨ। ਪੱਤਰਕਾਰ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਇਸ ਮੁਨਸ਼ੀ ਨੂੰ ਕਿਹਾ ਕਿ ਇਨ੍ਹਾਂ ਵਿਅਕਤੀਆਂ ਦੇ ਸੱਟਾਂ ਲੱਗੀਆਂ ਹਨ। ਇਨ੍ਹਾਂ ਨੂੰ ਦਵਾਈ ਦਿਵਾ ਦਿੱਤੀ ਜਾਵੇ। ਪੱਤਰਕਾਰ ਦਾ ਕਹਿਣਾ ਹੈ ਕਿ ਇੰਨੀ ਗੱਲ ਤੇ ਹੀ ਇਸ ਮੁਨਸ਼ੀ ਨੇ ਉਨ੍ਹਾਂ ਨੂੰ ਮੰਦਾ ਬੋਲਿਆ ਅਤੇ ਖਿੱਚ ਧੂਹ ਕੀਤੀ।

ਇੱਥੋਂ ਤੱਕ ਕਿ ਕੇਸ ਖਿੱਚੇ ਅਤੇ ਦਸਤਾਰ ਉਤਾਰ ਦਿੱਤੀ ਪਰ ਉਨ੍ਹਾਂ ਨੇ ਮੁਨਸ਼ੀ ਦੀ ਵਰਦੀ ਨੂੰ ਹੱਥ ਤੱਕ ਨਹੀਂ ਲਗਾਇਆ। ਇਹ ਸਭ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ। ਪੱਤਰਕਾਰ ਨੇ ਇਨਸਾਫ ਦੀ ਮੰਗ ਕੀਤੀ ਹੈ ਅਤੇ ਇਹ ਵੀ ਕਿਹਾ ਹੈ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵੀ ਪੇਸ਼ ਹੋਣਗੇ। ਪੰਕਜ ਨਾਮ ਦੇ ਨੌਜਵਾਨ ਨੇ ਦੱਸਿਆ ਹੈ ਕਿ ਉਸ ਦੇ ਭਰਾ ਦੀ ਆਪਣੇ ਸਹੁਰਿਆਂ ਨਾਲ ਅਣਬਣ ਹੋ ਗਈ ਸੀ। ਥਾਣੇ ਵਿੱਚ ਕੁੜੀ ਵਾਲਿਆਂ ਨੇ ਉਨ੍ਹਾਂ ਦੇ ਸੱਟਾਂ ਲਗਾ ਦਿੱਤੀਆਂ ਅਤੇ ਪੁਲਿਸ ਵਾਲਿਆਂ ਨੇ ਉਨ੍ਹਾਂ ਨੂੰ ਹੀ ਅੰਦਰ ਕਰਕੇ ਡੰਡੇ ਲਗਾ ਦਿੱਤੇ।

ਪਤੀ ਨੇ ਵੀ ਆਪਣੇ ਸਾਲਿਆਂ ਅਤੇ ਸਾਢੂ ਤੇ ਖਿੱਚ ਧੂਹ ਕਰਨ ਦੇ ਦੋਸ਼ ਲਗਾਏ ਹਨ। ਉਸ ਦਾ ਕਹਿਣਾ ਹੈ ਕਿ ਪੁਲਿਸ ਨੇ ਉਲਟਾ ਉਨ੍ਹਾਂ ਨੂੰ ਹੀ ਅੰਦਰ ਬੰਦ ਕਰ ਕੇ ਉਨ੍ਹਾਂ ਦੇ ਡੰਡੇ ਲਗਾਏ। ਇਸ ਨੌਜਵਾਨ ਦੀ ਮਾਂ ਸ਼ੀਲਾ ਦੇਵੀ ਨੇ ਦੱਸਿਆ ਹੈ ਕਿ ਉਹ ਆਪ ਘਰ ਨਹੀਂ ਸੀ। ਪਿੱਛੋਂ ਉਨ੍ਹਾਂ ਦੀ ਨੂੰਹ ਨੇ ਆਪਣੇ ਸਹੁਰੇ ਅਤੇ ਨਣਦ ਦੀ ਖਿੱਚ ਧੂਹ ਕੀਤੀ ਹੈ। ਥਾਣੇ ਵਿਚ ਉਨ੍ਹਾਂ ਦੀ ਨੂੰਹ ਨੇ ਆਪਣੀ ਭੈਣ ਅਤੇ ਜੀਜੇ ਨਾਲ ਮਿਲਕੇ ਉਨ੍ਹਾਂ ਦੀ ਖਿੱਚ ਧੂਹ ਕੀਤੀ। ਸ਼ੀਲਾ ਦੇਵੀ ਦੇ ਦੱਸਣ ਮੁਤਾਬਕ ਉਨ੍ਹਾਂ ਦੇ ਪੁੱਤਰਾਂ ਦੇ ਵੀ ਸੱਟਾਂ ਲੱਗੀਆਂ ਹਨ। ਪੁਲਿਸ ਮੁਲਾਜ਼ਮ ਨੇ ਆਪਣੇ ਤੇ ਲੱਗੇ ਦੋਸ਼ਾਂ ਨੂੰ ਨਕਾਰਿਆ ਹੈ। ਉਨ੍ਹਾਂ ਨੇ ਆਪਣਾ ਬਟਨ ਟੁੱਟਣ ਦੀ ਗੱਲ ਆਖੀ ਹੈ।

ਇਸ ਪੁਲਿਸ ਮੁਲਾਜ਼ਮ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪੱਤਰਕਾਰ ਨੂੰ ਵੀਡੀਓ ਬਣਾਉਣ ਤੋਂ ਰੋਕਿਆ ਸੀ ਪਰ ਪੱਤਰਕਾਰ ਉਨ੍ਹਾਂ ਨਾਲ ਹੱਥੋਪਾਈ ਹੋ ਗਿਆ। ਥਾਣਾ ਮੁਖੀ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਦੋਵੇਂ ਧਿਰਾਂ ਨੂੰ ਥਾਣੇ ਬੁਲਾਇਆ ਸੀ। ਦੀਪਕ ਅਤੇ ਉਸ ਦੀ ਪਤਨੀ ਨੀਤੂ ਦਾ ਆਪਸੀ ਮਾਮਲਾ ਸੀ। ਇਸ ਸਮੇਂ ਦੋਵੇਂ ਧਿਰਾਂ ਬਹਿਸ ਪਈਆਂ। ਜਿਨ੍ਹਾਂ ਨੂੰ ਹਟਾਇਆ ਗਿਆ। ਇਸ ਦੌਰਾਨ ਹੀ ਪੱਤਰਕਾਰ ਅਤੇ ਮੁਨਸ਼ੀ ਗੁੱ ਥ ਮ ਗੁੱ ਥਾ ਹੋ ਗਏ। ਥਾਣਾ ਮੁਖੀ ਦਾ ਕਹਿਣਾ ਹੈ ਕਿ ਇਹ ਗਲਤ ਗੱਲ ਹੈ। ਮੁਨਸ਼ੀ ਬਲਜਿੰਦਰ ਸਿੰਘ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।