ਪਤੀ ਪਤਨੀ ਦੀ ਬਹਾਦਰੀ ਦੇਖ ਤੁਸੀਂ ਵੀ ਕਰੋਗੇ ਤਰੀਫਾਂ, ਦੇਖੋ ਕਿਵੇਂ ਦੇਵੋਂ ਭਿੜ ਗਏ ਲੁਟੇਰੇ ਨਾਲ

ਜਲੰਧਰ ਪੁਲਿਸ ਨੇ ਇਕ ਨੌਜਵਾਨ ਨੂੰ ਕਾਬੂ ਕੀਤਾ ਹੈ। ਜਿਸ ਦੀ ਪਛਾਣ ਲਵਦੀਪ ਸਿੰਘ ਪੁੱਤਰ ਮਦਨ ਸਿੰਘ ਵਾਸੀ ਗੁਰੂ ਨਾਨਕ ਨਗਰ ਵਜੋਂ ਹੋਈ ਹੈ। ਉਸ ਨੇ ਅੰਕਿਤ ਚੋਪੜਾ ਨਾਮ ਦੇ ਵਿਅਕਤੀ ਤੋਂ ਗੱਡੀ ਹਥਿਆਉਣ ਦੀ ਕੋਸ਼ਿਸ਼ ਕੀਤੀ ਸੀ। ਅੰਕਿਤ ਚੋਪਡ਼ਾ ਨੇ ਦੱਸਿਆ ਹੈ ਕਿ ਉਹ ਆਪਣੀ ਪਤਨੀ ਨਾਲ ਸਬ ਵੇਅ ਹੋਟਲ ਤੋਂ ਖਾਣਾ ਪੈਕ ਕਰਵਾਉਣ ਲਈ ਆਏ ਸੀ। ਜਦੋਂ ਉਹ ਗੱਡੀ ਅਨਲਾਕ ਕਰ ਕੇ ਅਗਲੀ ਸੀਟ ਤੇ ਬੈਠੇ ਤਾਂ ਤੁਰੰਤ ਇੱਕ ਨੌਜਵਾਨ ਗੱਡੀ ਦੀ ਪਿਛਲੀ ਸੀਟ ਤੇ ਬੈਠ ਗਿਆ।

ਕਾਰ ਮਾਲਕ ਦਾ ਕਹਿਣਾ ਹੈ ਕਿ ਪਹਿਲਾਂ ਉਨ੍ਹਾਂ ਨੇ ਆਪਣੀ ਪਤਨੀ ਨੂੰ ਗੱਡੀ ਵਿੱਚੋਂ ਬਾਹਰ ਕੱਢਿਆ। ਇਸ ਦੌਰਾਨ ਉਕਤ ਵਿਅਕਤੀ ਉਨ੍ਹਾਂ ਦੀ ਗੱਡੀ ਲੈ ਕੇ ਭੱਜਣ ਲੱਗਾ ਸੀ ਪਰ ਉਨ੍ਹਾਂ ਨੇ ਗੱਡੀ ਦੀ ਚਾਬੀ ਕੱਢ ਲਈ। ਫੇਰ ਇਸ ਵਿਅਕਤੀ ਨੇ ਪ ਸ ਤੋ ਲ ਕੱਢ ਲਿਆ ਅਤੇ ਉਹ ਹੱਥੋਪਾਈ ਹੋ ਗਏ। ਉਨ੍ਹਾਂ ਨੇ ਉਸ ਵਿਅਕਤੀ ਤੋਂ ਪ ਸ ਤੋ ਲ ਖੋਹ ਲਿਆ। ਇਸ ਵਿਅਕਤੀ ਨੇ ਗੱਡੀ ਤੋਂ ਬਾਹਰ ਆ ਕੇ ਉਨ੍ਹਾਂ ਦੇ ਚਿਹਰੇ ਤੇ ਪੰਚ ਦਾ ਵਾਰ ਕਰ ਦਿੱਤਾ। ਸੈੱਟ ਲਗਾ ਕੇ ਉਹ ਆਰਾਮ ਨਾਲ ਟਹਿਲਦਾ ਹੋਇਆ ਚਲਾ ਗਿਆ

ਪਰ ਲੋਕ ਉਨ੍ਹਾਂ ਦੇ ਹੱਥ ਵਿਚ ਪ ਸ ਤੋ ਲ ਦੇਖ ਕੇ ਉਨ੍ਹਾਂ ਨੂੰ ਹੀ ਘੇਰਨ ਲੱਗ ਪਏ ਜਦਕਿ ਇਹ ਇੱਕ ਖਿਡੌਣਾ ਸੀ। ਬਾਅਦ ਵਿਚ ਇਸ ਵਿਅਕਤੀ ਨੂੰ ਅੱਗੇ ਜਾ ਕੇ ਕਾਬੂ ਕਰ ਲਿਆ ਗਿਆ। ਮੋਟਰਸਾਈਕਲ ਸਵਾਰ ਇੱਕ ਨੌਜਵਾਨ ਦਾ ਕਹਿਣਾ ਹੈ ਕਿ ਉਹ ਆਪਣੇ ਦੋਸਤ ਸਮੇਤ ਇੱਥੇ ਤੋਂ ਲੰਘਿਆ ਸੀ। ਜਦੋਂ ਇਕ ਵਿਅਕਤੀ ਕਾਰ ਵਾਲੇ ਤੋਂ ਗੱਡੀ ਹਥਿਆਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਬਾਅਦ ਵਿਚ ਉਨ੍ਹਾਂ ਨੂੰ ਉਹੀ ਵਿਅਕਤੀ ਅੱਗੇ ਜਾਂਦਾ ਦਿਖਾਈ ਦਿੱਤਾ।

ਨੌਜਵਾਨ ਨੇ ਦੱਸਿਆ ਕਿ ਉਹ ਖੁਦ ਇਸ ਵਿਅਕਤੀ ਦੀ ਨਿਗਰਾਨੀ ਲਈ ਰੁਕ ਗਿਆ ਅਤੇ ਆਪਣੇ ਦੋਸਤ ਨੂੰ ਕਾਰ ਵਾਲੇ ਵਿਅਕਤੀ ਨੂੰ ਬੁਲਾਉਣ ਲਈ ਭੇਜਿਆ। ਇਸ ਤਰ੍ਹਾਂ ਪੁਲਿਸ ਦੀ ਮਦਦ ਨਾਲ ਇਸ ਨੂੰ ਫੜ ਲਿਆ ਗਿਆ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਕਾਰ ਵਾਲਾ ਆਪਣੀ ਪਤਨੀ ਸਮੇਤ ਨਕੋਦਰ ਚੌਕ ਨੇੜੇ ਸਬ ਵੇਅ ਹੋਟਲ ਤੋਂ ਖਾਣਾ ਲੈਣ ਆਇਆ ਸੀ। ਇਸ ਦੌਰਾਨ ਹੀ ਇਕ ਨੌਜਵਾਨ ਨੇ ਖਿਡਾਉਣਾ ਪ ਸ ਤੋ ਲ ਦੀ ਮਦਦ ਨਾਲ ਗੱਡੀ ਹਥਿਆਉਣ ਦੀ ਕੋਸ਼ਿਸ਼ ਕੀਤੀ। ਜਦੋਂ ਕਾਰ ਮਾਲਕ ਗੱਡੀ ਅਨਲਾਕ ਕਰ ਕੇ ਡਰਾਈਵਰ ਸੀਟ ਤੇ ਬੈਠਾ

ਅਤੇ ਉਸ ਦੀ ਪਤਨੀ ਉਸਦੇ ਨਾਲ ਬੈਠ ਗਈ ਤਾਂ ਉਕਤ ਵਿਅਕਤੀ ਗੱਡੀ ਦੀ ਪਿਛਲੀ ਸੀਟ ਤੇ ਬੈਠ ਗਿਆ। ਇਹ ਵਿਅਕਤੀ ਹੱਥੋਪਾਈ ਵੀ ਹੋਏ। ਇਸ ਵਿਅਕਤੀ ਨੇ ਕਾਰ ਵਾਲੇ ਦੇ ਸੱਟ ਲਗਾ ਦਿੱਤੀ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਬਾਅਦ ਵਿਚ ਜਨਤਾ ਦੇ ਸਹਿਯੋਗ ਨਾਲ ਇਸ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ। ਇਹ ਵਿਅਕਤੀ ਕਪੂਰਥਲਾ ਚੌਕ ਵੱਲ ਨੂੰ ਭੱਜਿਆ ਸੀ। ਪੁਲਿਸ ਨੇ ਇਸ ਦਾ ਪਿੱਛਾ ਕੀਤਾ। ਉਸ ਦੀ ਪਛਾਣ ਲਵਦੀਪ ਸਿੰਘ ਪੁੱਤਰ ਮਦਨ ਸਿੰਘ ਵਾਸੀ ਗੁਰੂ ਨਾਨਕ ਨਗਰ ਵਜੋਂ ਹੋਈ ਹੈ। ਪੁਲਿਸ ਮਾਮਲਾ ਦਰਜ ਕਰ ਰਹੀ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ