ਸੰਗਰੂਰ ਦੇ ਕਸਬਾ ਦਿੜ੍ਹਬਾ ਅਧੀਨ ਪੈਂਦੇ ਪਿੰਡ ਗਨੌਰ ਸਾਹਿਬ ਨੇੜੇ ਵਾਪਰੇ ਇਕ ਸੜਕ ਹਾਦਸੇ ਵਿੱਚ ਇਕ ਆਲਟੋ ਕਾਰ ਨੂੰ ਅੱਗ ਲੱਗ ਜਾਣ ਅਤੇ ਕਾਰ ਵਿਚ ਸਵਾਰ ਔਰਤ ਦੇ ਜ਼ਿੰਦਾ ਸ ੜ ਜਾਣ ਦੀ ਬੁ ਰੀ ਖ਼ਬਰ ਸੁਣਨ ਨੂੰ ਮਿਲੀ ਹੈ। ਮ੍ਰਿਤਕ ਔਰਤ ਸਿਮਰ ਕੌਰ ਦ ਪਤੀ ਬਿਕਰਮਜੀਤ ਸਿੰਘ ਦੀ ਇਸ ਹਾਦਸੇ ਵਿੱਚ ਜਾਨ ਬਚ ਗਈ ਹੈ। ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਕਾਰ ਦੇ ਅੱਗੇ ਇਕ ਮੋਟਰਸਾਈਕਲ ਆ ਜਾਣ ਕਾਰਨ ਮੋਟਰਸਾਈਕਲ ਚਾਲਕ ਨੂੰ ਬਚਾਉਣ ਦੇ ਚੱਕਰ ਵਿੱਚ ਇਹ ਹਾਦਸਾ ਵਾਪਰਿਆ ਦੱਸਿਆ ਜਾਂਦਾ ਹੈ।
ਮਿਲੀ ਜਾਣਕਾਰੀ ਮੁਤਾਬਕ ਬਿਕਰਮਜੀਤ ਸਿੰਘ ਇੱਕ ਕਾਰ ਮਕੈਨਿਕ ਸੀ। ਉਹ ਪਟਿਆਲਾ ਤੋਂ ਆਪਣੀ ਪਤਨੀ ਸਿਮਰ ਕੌਰ ਸਮੇਤ ਆਪਣੇ ਪਿੰਡ ਖਾਨਪੁਰ ਫਕੀਰਾਂ ਨੂੰ ਜਾ ਰਿਹਾ ਸੀ। ਜਦੋਂ ਇਨ੍ਹਾਂ ਦੀ ਸੀ.ਐੱਨ.ਜੀ ਆਲਟੋ ਗੱਡੀ ਨਹਿਰ ਦੇ ਨਾਲ ਨਾਲ ਬਣੀ ਪੱਕੀ ਸੜਕ ਤੇ ਜਾ ਰਹੀ ਸੀ ਤਾਂ ਕਾਰ ਦੇ ਅੱਗੇ ਇੱਕ ਮੋਟਰਸਾਈਕਲ ਆ ਗਿਆ। ਇਸ ਮੋਟਰਸਾਈਕਲ ਚਾਲਕ ਨੂੰ ਬਚਾਉਂਦੇ ਸਮੇਂ ਆਲਟੋ ਗੱਡੀ ਬੇ ਕਾ ਬੂ ਹੋ ਗਈ ਅਤੇ ਸੜਕ ਦੇ ਕੰਢੇ ਖੜ੍ਹੇ ਇੱਕ ਰੁੱਖ ਨਾਲ ਜਾ ਵੱਜੀ।
ਗੱਡੀ ਸੀ.ਐੱਨ.ਜੀ ਹੋਣ ਕਾਰਨ ਧ ਮਾ ਕਾ ਹੋ ਗਿਆ। ਗੱਡੀ ਵਿੱਚ ਬੈਠੀ ਸਿਮਰ ਕੌਰ ਬਾਹਰ ਨਹੀਂ ਨਿਕਲ ਸਕੀ ਅਤੇ ਗੱਡੀ ਨੂੰ ਅੱਗ ਲੱਗ ਗਈ। ਉਹ ਗੱਡੀ ਦੇ ਪਿੱਛੇ ਹੀ ਸ ੜ ਗਈ। ਭਾਵੇਂ ਬਿਕਰਮਜੀਤ ਸਿੰਘ ਬਾਹਰ ਨਿਕਲ ਆਇਆ ਪਰ ਅੱਗ ਦੀ ਲਪੇਟ ਵਿੱਚ ਉਹ ਵੀ ਆ ਗਿਆ ਸੀ। ਜਿਸ ਕਰਕੇ ਬਚਾਅ ਦੀ ਕੋਸ਼ਿਸ਼ ਵਿੱਚ ਉਹ ਨਹਿਰ ਵਿਚ ਡਿੱਗ ਪਿਆ। ਉਸ ਸਮੇਂ ਉੱਥੋਂ ਇੱਕ ਰੇਹੜੀ ਵਾਲਾ ਲੰਘ ਰਿਹਾ ਸੀ। ਜਿਸ ਦੇ ਕੋਲ ਰੱਸੀ ਸੀ। ਨੇੜੇ ਖੇਤਾਂ ਵਿੱਚ ਕੰਮ ਕਰਦੇ ਲੋਕ ਵੀ ਆ ਗਏ
ਅਤੇ ਰੱਸੀ ਦੀ ਮਦਦ ਨਾਲ ਬਿਕਰਮਜੀਤ ਸਿੰਘ ਨੂੰ ਬਾਹਰ ਕੱਢ ਕੇ ਹਸਪਤਾਲ ਭੇਜਿਆ ਗਿਆ। ਇੱਥੇ ਨੇੜੇ ਹੀ ਸੜਕ ਦਾ ਕੰਮ ਚੱਲ ਰਿਹਾ ਸੀ। ਇੱਥੇ ਮੌਜੂਦ ਪਾਣੀ ਦੇ ਟੈਂਕਰ ਦੁਆਰਾ ਗੱਡੀ ਨੂੰ ਲੱਗੀ ਹੋਈ ਅੱਗ ਬੁਝਾਈ ਗਈ ਪਰ ਤਦ ਤਕ ਭਾਣਾ ਵਾਪਰ ਚੁੱਕਾ ਸੀ। ਔਰਤ ਦੀ ਜਾਨ ਨਹੀਂ ਬਚਾਈ ਜਾ ਸਕੀ। ਇਸ ਤੋਂ ਬਾਅਦ ਫਾ ਇ ਰ ਬ੍ਰਿਗੇਡ ਵੀ ਪਹੁੰਚ ਗਈ ਪਰ ਉਸ ਤੋਂ ਪਹਿਲਾਂ ਹੀ ਅੱਗ ਬੁਝਾਈ ਜਾ ਚੁੱਕੀ ਸੀ। ਦੱਸਿਆ ਜਾ ਰਿਹਾ ਹੈ ਕਿ ਬਿਕਰਮਜੀਤ ਸਿੰਘ ਦਾ ਇੱਕ ਬੱਚਾ ਹੈ।
ਇਤਲਾਹ ਮਿਲਣ ਤੇ ਪੁਲਿਸ ਮੌਕੇ ਤੇ ਪਹੁੰਚ ਗਈ। ਭਾਵੇਂ ਪੁਲਿਸ ਫਿਲਹਾਲ 174 ਦੀ ਕਾਰਵਾਈ ਕਰ ਰਹੀ ਹੈ ਪਰ ਬਿਕਰਮਜੀਤ ਸਿੰਘ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਤਾਂ ਕਿ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ। ਮਿਲੀ ਜਾਣਕਾਰੀ ਮੁਤਾਬਕ ਬਿਕਰਮਜੀਤ ਸਿੰਘ 10 ਤੋਂ 15 ਫ਼ੀਸਦੀ ਤਕ ਅੱਗ ਦੀ ਲਪੇਟ ਵਿਚ ਆ ਗਿਆ ਹੈ।