ਪਤੀ ਪਤਨੀ ਨੇ ਚੁੱਕਿਆ ਗਲਤ ਕਦਮ, ਬੱਚੇ ਨੇ ਕੈਮਰੇ ਸਾਹਮਣੇ ਦੱਸੀ ਸਾਰੀ ਸਚਾਈ

ਬਠਿੰਡਾ ਦੇ ਪਿੰਡ ਗਹਿਲੇਵਾਲ ਦੇ ਰਹਿਣ ਵਾਲੇ ਪਤੀ ਪਤਨੀ ਚਮਕੌਰ ਸਿੰਘ ਅਤੇ ਹਰਦੀਪ ਕੌਰ ਨੇ ਸਪਰੇਅ ਪੀ ਕੇ ਆਪਣੀ ਜਾਨ ਦੇ ਦਿੱਤੀ ਹੈ। ਇਹ 3 ਕਿੱਲੇ ਜ਼ਮੀਨ ਦੇ ਮਾਲਕ ਸਨ। ਇਨ੍ਹਾਂ ਦੇ ਸਿਰ 8-9 ਲੱਖ ਰੁਪਏ ਦਾ ਕਰਜ਼ਾ ਸੀ। ਪੁਲਿਸ ਨੇ 174 ਦੀ ਕਾਰਵਾਈ ਕੀਤੀ ਹੈ। ਮ੍ਰਿਤਕ ਜੋੜੇ ਦੇ ਪੰਜਵੀਂ ਜਮਾਤ ਵਿੱਚ ਪੜ੍ਹਦੇ ਬੱਚੇ ਨੇ ਦੱਸਿਆ ਹੈ ਕਿ ਉਸ ਦੇ ਮੰਮੀ ਡੈਡੀ ਨੇ ਉਸ ਨੂੰ ਵੀ ਸਪਰੇਅ ਪਿਆਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਸੜਕ ਤੇ ਜਾ ਕੇ ਰੌਲਾ ਪਾ ਦਿੱਤਾ।

ਇਕ ਵਿਅਕਤੀ ਨੇ ਦੱਸਿਆ ਹੈ ਕਿ ਮ੍ਰਿਤਕ ਉਸ ਦਾ ਭਰਾ ਸੀ। ਉਸ ਨੇ ਬੈਂਕ ਤੋਂ ਕਰਜ਼ਾ ਲਿਆ ਸੀ। ਕਰਜ਼ੇ ਕਾਰਨ ਹੀ ਉਸ ਨੇ ਅਜਿਹਾ ਕਦਮ ਚੁੱਕਿਆ ਹੈ। ਉਸ ਨੇ ਕਰਜ਼ਾ ਮੁਆਫ਼ੀ ਦੀ ਮੰਗ ਕੀਤੀ ਹੈ। ਉਸ ਦੇ ਦੱਸਣ ਮੁਤਾਬਕ ਪਰਿਵਾਰ ਕੋਲ 3 ਕਿੱਲੇ ਜ਼ਮੀਨ ਹੈ। ਕਮਾਉਣ ਵਾਲਾ ਕੋਈ ਨਹੀਂ ਰਿਹਾ। ਪਹਿਲਾਂ ਪਤਨੀ ਦੀ ਜਾਨ ਚਲੀ ਗਈ ਅਤੇ ਫੇਰ ਪਤੀ ਅੱਖਾਂ ਮੀਟ ਗਿਆ। ਉਹ ਬੱਚੇ ਨੂੰ ਵੀ ਪਿਆ ਰਹੇ ਸਨ ਪਰ ਬੱਚਾ ਬਾਹਰ ਦੌੜ ਗਿਆ। ਜੁਗਰਾਜ ਸਿੰਘ ਨੇ ਦੱਸਿਆ ਹੈ

ਕਿ ਇਨ੍ਹਾਂ ਨੇ ਬੈਂਕ ਤੋਂ ਕਰਜ਼ਾ ਲਿਆ ਸੀ। ਨਰਮਾ ਗੁਲਾਬੀ ਸੁੰਡੀ ਕਾਰਨ ਖ਼ਰਾਬ ਹੋ ਗਿਆ। ਕਣਕ ਘੱਟ ਹੋਈ ਹੈ ਅਤੇ ਕਰਜ਼ਾ ਨਹੀਂ ਸੀ ਉਤਰ ਰਿਹਾ। ਬੈਂਕ ਵਾਲੇ ਚੱਕਰ ਲਗਾ ਰਹੇ ਸੀ। ਜਿਸ ਕਰਕੇ ਉਨ੍ਹਾਂ ਨੇ ਆਪਣੀ ਜਾਨ ਦੇ ਦਿੱਤੀ ਹੈ। ਉਹ ਆਪਣੇ ਬੱਚੇ ਨੂੰ ਵੀ ਪਿਆ ਰਹੇ ਸੀ ਪਰ ਬੱਚੇ ਨੇ ਬਾਹਰ ਜਾ ਕੇ ਰੌਲਾ ਪਾ ਦਿੱਤਾ। ਇਸ ਵਿਅਕਤੀ ਨੇ ਕਰਜ਼ਾ ਮੁਆਫੀ ਦੀ ਮੰਗ ਕੀਤੀ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਚਮਕੌਰ ਸਿੰਘ ਅਤੇ ਉਸ ਦੀ ਪਤਨੀ ਹਰਦੀਪ ਕੌਰ

ਆਪਣੇ ਰਿਹਾਇਸ਼ੀ ਮਕਾਨ ਵਿੱਚ ਪਰਿਵਾਰ ਤੋਂ ਅਲੱਗ ਰਹਿੰਦੇ ਸੀ। ਆਰਥਿਕ ਹਾਲਤ ਕਮਜ਼ੋਰ ਹੋਣ ਕਾਰਨ ਇਨ੍ਹਾਂ ਨੇ ਕੋਈ ਗਲਤ ਦਵਾਈ ਖਾ ਲਈ ਹੈ। ਇਨ੍ਹਾਂ ਦੁਆਰਾ ਆਪਣੇ ਬੱਚੇ ਦੀ ਜਾਨ ਲੈਣ ਦੀ ਕੋਈ ਗੱਲ ਸਾਹਮਣੇ ਨਹੀਂ ਆਈ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਪਤਨੀ ਦਾ ਪੋ ਸ ਟ ਮਾ ਰ ਟ ਮ ਕਰਵਾਇਆ ਜਾ ਚੁੱਕਾ ਹੈ ਜਦਕਿ ਪਤੀ ਦਾ ਕਰਵਾਉਣਾ ਹੈ। ਪੁਲੀਸ ਵੱਲੋਂ 174 ਦੀ ਕਾਰਵਾਈ ਕੀਤੀ ਗਈ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ