ਪਹਿਲਾਂ ਮੁੰਡੇ ਨੂੰ ਬੁਲਾਇਆ ਘਰੋਂ ਬਾਹਰ, ਫੇਰ ਪਿਓ ਦੇ ਸਾਹਮਣੇ ਪੁੱਤ ਦਾ ਕੀਤਾ ਇਹ ਹਾਲ

ਸੂਬੇ ਵਿੱਚ ਵਾਪਰਨ ਵਾਲੀਆਂ ਗਲਤ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਪਿਛਲੇ ਦਿਨੀਂ ਵਾਪਰੀਆਂ ਘਟਨਾਵਾਂ ਸਾਡੇ ਸਾਹਮਣੇ ਹਨ। ਜਿਨ੍ਹਾਂ ਵਿੱਚ ਨੰਗਲ ਅੰਬੀਆਂ ਵਾਲਾ ਮਾਮਲਾ, ਪਟਿਆਲਾ ਯੂਨੀਵਰਸਿਟੀ ਵਾਲਾ ਮਾਮਲਾ ਅਤੇ ਸਿੱਧੂ ਮੂਸੇ ਵਾਲੇ ਵਾਲਾ ਮਾਮਲਾ ਸ਼ਾਮਿਲ ਹਨ। ਫ਼ਰੀਦਕੋਟ ਵਿੱਚ ਵੀ ਨਾ ਮਲੂਮ ਵਿਅਕਤੀਆਂ ਵੱਲੋਂ ਅਰਸ਼ਦੀਪ ਨਾਮ ਦੇ ਨੌਜਵਾਨ ਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਗਈ ਹੈ। ਅਰਸ਼ਦੀਪ ਉਸ ਸਮੇਂ ਘਰ ਵਿਚ ਸੀ। ਕਿਸੇ ਨੇ ਗੇਟ ਤੇ ਆ ਕੇ ਆਵਾਜ਼ ਦਿੱਤੀ ਤਾਂ ਅਰਸ਼ਦੀਪ ਦੇ ਪਿਤਾ ਨੇ ਉਸ ਨੂੰ ਸੁੱਤੇ ਨੂੰ ਜਗਾ ਦਿੱਤਾ।

ਜਿਉਂ ਹੀ ਅਰਸ਼ਦੀਪ ਨੇ ਬਾਹਰ ਵੱਲ ਦੇਖਿਆ ਤਾਂ ਕਿਸੇ ਨੇ ਉਸ ਤੇ ਗੋ – ਲੀ ਚਲਾ ਦਿੱਤੀ ਅਤੇ ਖੁਦ ਦੌੜ ਗਏ। ਅਰਸ਼ਦੀਪ ਦੀ ਵੱਖੀ ਵਿਚ ਸੱ ਟ ਲੱਗੀ ਹੈ। ਅਰਸ਼ਦੀਪ ਦੇ ਪਿਤਾ ਗੁਰਤੇਜ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੀ ਰਿਸ਼ਤੇਦਾਰੀ ਵਿਚ ਭੋਗ ਸਮਾਗਮ ਸੀ। ਉਹ ਆਪਣੀ ਆਲਟੋ ਕਾਰ ਤੇ ਭੋਗ ਸਮਾਗਮ ਵਿੱਚ ਸ਼ਾਮਲ ਹੋਣ ਲਈ ਗਏ ਸੀ। ਜਦੋਂ ਉਹ ਵਾਪਸ ਆਏ ਤਾਂ ਉਨ੍ਹਾਂ ਨੂੰ ਇਕ ਗੱਡੀ ਬਹੁਤ ਹੀ ਹੌਲੀ ਸਪੀਡ ਵਿੱਚ ਆਉਂਦੀ ਦਿਸੀ। ਉਹ ਗੱਡੀ ਨੂੰ ਕਰਾਸ ਕਰ ਕੇ ਲੰਘ ਆਏ।

ਗੁਰਤੇਜ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੇ ਆਪਣੇ ਘਰ ਆ ਕੇ ਗੱਡੀ ਖੜ੍ਹੀ ਕੀਤੀ ਸੀ ਤਾਂ ਪਿੱਛੇ ਹੀ ਕਿਸੇ ਨੇ ਉਨ੍ਹਾਂ ਨੂੰ ਅੰਕਲ ਕਹਿ ਕੇ ਆਵਾਜ਼ ਦਿੱਤੀ। ਆਵਾਜ਼ ਦੇਣ ਵਾਲੇ ਨੇ ਅਰਸ਼ਦੀਪ ਬਾਰੇ ਪੁੱਛਿਆ। ਉਸ ਵਿਅਕਤੀ ਨੇ ਇਹ ਵੀ ਕਿਹਾ ਕਿ ਉਸ ਦੇ ਨਾਲ ਉਸ ਦਾ ਸਾਥੀ ਗੱਡੀ ਵਿੱਚ ਹੈ। ਉਹ ਫ਼ਿਰੋਜ਼ਪੁਰ ਤੋਂ ਅਰਸ਼ਦੀਪ ਨੂੰ ਮਿਲਣ ਲਈ ਆਏ ਹਨ। ਗੁਰਤੇਜ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਕਿਹਾ ਕਿ ਉਹ ਤਾਂ ਖ਼ੁਦ ਬਾਹਰੋਂ ਆ ਰਹੇ ਹਨ। ਉਹ ਪਤਾ ਕਰਦੇ ਹਨ ਕਿ ਅਰਸ਼ਦੀਪ ਘਰ ਹੈ ਜਾਂ ਨਹੀਂ?

ਗੁਰਤੇਜ ਨੇ ਦੱਸਿਆ ਕਿ ਉਨ੍ਹਾਂ ਨੇ ਅੰਦਰ ਜਾ ਕੇ ਦੇਖਿਆ ਅਰਸ਼ਦੀਪ ਸੁੱਤਾ ਪਿਆ ਸੀ। ਉਨ੍ਹਾਂ ਨੇ ਅਰਸ਼ਦੀਪ ਨੂੰ ਬਾਹਰ ਕਿਸੇ ਦੇ ਆਉਣ ਬਾਰੇ ਕਿਹਾ। ਜਿਉਂ ਹੀ ਅਰਸ਼ਦੀਪ ਨੇ ਬਾਹਰ ਆ ਕੇ ਦੇਖਣਾ ਚਾਹਿਆ ਕਿ ਕੌਣ ਆਇਆ ਹੈ? ਤਿਉਂ ਹੀ ਕਿਸੇ ਨੇ ਅਰਸ਼ਦੀਪ ਦੀ ਵੱਖੀ ਵਿਚ ਗੋ ਲੀ ਦਾਗ ਦਿੱਤੀ ਅਤੇ ਦੌੜ ਗਏ। ਉਹ ਖੜਕਾ ਸੁਣ ਕੇ ਬਾਹਰ ਆਏ। ਗੁਰਤੇਜ ਦਾ ਕਹਿਣਾ ਹੈ ਕਿ ਅਰਸ਼ਦੀਪ ਨੂੰ ਹਸਪਤਾਲ ਲਿਜਾਇਆ ਗਿਆ ਹੈ। ਉਨ੍ਹਾਂ ਨੇ ਇਸ ਦੀ ਪੁਲਿਸ ਨੂੰ ਇਤਲਾਹ ਦੇ ਦਿੱਤੀ ਹੈ। ਪੁਲੀਸ ਆ ਕੇ ਪੁੱਛ ਗਿੱਛ ਕਰਕੇ ਚਲੀ ਗਈ।

ਅਰਸ਼ਦੀਪ ਖੇਤੀ ਦਾ ਕੰਮ ਕਰਦਾ ਹੈ ਅਤੇ ਘਰ ਹੀ ਰਹਿੰਦਾ ਹੈ। ਉਸ ਦਾ ਇਕ ਬੱਚਾ ਵੀ ਹੈ। ਗੁਰਤੇਜ ਦੇ ਦੱਸਣ ਮੁਤਾਬਕ ਉਹ ਨਹੀਂ ਜਾਣਦੇ ਕਿ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਗਿਣਤੀ ਵਿਚ ਕਿੰਨੇ ਸਨ? ਉਨ੍ਹਾਂ ਨੇ ਗੱਡੀ ਬਾਰੇ ਵੀ ਗੌਰ ਨਹੀਂ ਕੀਤੀ ਕਿ ਕਿਹੜੀ ਗੱਡੀ ਸੀ? ਉਨ੍ਹਾਂ ਦੀ ਕਿਸੇ ਨਾਲ ਲਾਗ ਡਾਟ ਵੀ ਨਹੀਂ ਹੈ ਅਤੇ ਨਾ ਹੀ ਇਸ ਵਿਅਕਤੀ ਨੂੰ ਉਨ੍ਹਾਂ ਨੇ ਪਹਿਲਾਂ ਕਦੇ ਦੇਖਿਆ ਸੀ। ਇਸ ਮਾਮਲੇ ਵਿੱਚ ਪੁਲਿਸ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ