ਪਾਕਿਸਤਾਨ ਤੋਂ ਆਇਆ ਢਾਈ ਕਿੱਲੋ ਚਿੱਟਾ, 3 ਮੁੰਡੇ ਚੱਲੇ ਸੀ ਪਿੰਡਾਂ ਚ ਵੇਚਣ, ਪੁਲਿਸ ਨੇ ਕਰ ਲਏ ਕਾਬੂ

ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਅਮਲ ਦੇ ਸੌਦਾਗਰਾਂ ਨੂੰ ਫੜਨ ਲਈ ਵਿੱਢੀ ਗਈ ਮੁਹਿੰਮ ਅਧੀਨ ਥਾਣਾ ਸਦਰ ਫਿਰੋਜ਼ਪੁਰ ਦੀ ਟੀਮ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ 3 ਨੌਜਵਾਨਾਂ ਗੁਰਜੀਤ, ਸਾਗਰ ਅਤੇ ਸੰਦੀਪ ਸਿੱਪੀ ਨੂੰ ਮਧਰੇ ਫਾਟਕਾਂ ਤੋਂ ਕਾਬੂ ਕੀਤਾ ਹੈ। ਪੁਲਿਸ ਨੂੰ ਇਨ੍ਹਾਂ ਕੋਲੋਂ ਢਾਈ ਕਿਲੋ ਅਮਲ ਪਦਾਰਥ, 5 ਲੱਖ ਰੁਪਏ ਨਕਦ, ਇਕ ਪ ਸ ਤੋ ਲ ਅਤੇ ਇਕ ਮੋਟਰਸਾਈਕਲ ਬਰਾਮਦ ਹੋਇਆ ਹੈ। ਪੁਲਿਸ ਇਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕਰਨ ਦੀ ਗੱਲ ਆਖ ਰਹੀ ਹੈ।

ਇਕ ਪ੍ਰੈਸ ਕਾਨਫਰੰਸ ਦੌਰਾਨ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਥਾਣਾ ਸਦਰ ਫਿਰੋਜ਼ਪੁਰ ਦੇ ਥਾਣਾ ਮੁਖੀ ਨੂੰ ਕਿਸੇ ਦੁਆਰਾ ਸੂਹ ਦਿੱਤੇ ਜਾਣ ਤੋਂ ਬਾਅਦ ਮਧਰੇ ਫਾਟਕਾਂ ਤੇ ਨਾਕਾ ਲਗਾਇਆ ਗਿਆ ਸੀ। ਪੁਲਿਸ ਅਧਿਕਾਰੀਆਂ ਨੇ ਮੋਟਰਸਾਈਕਲ ਤੇ ਆ ਰਹੇ ਨੌਜਵਾਨਾਂ ਨੂੰ ਰੋਕਿਆ। ਤਲਾਸ਼ੀ ਦੌਰਾਨ ਇਨ੍ਹਾਂ ਤੋਂ ਢਾਈ ਕਿੱਲੋ ਅਮਲ ਪਦਾਰਥ, 5 ਲੱਖ ਰੁਪਏ ਨਕਦ, ਇਕ ਪ ਸ ਤੋ ਲ ਸਮੇਤ ਜ਼ਿੰਦਾ ਕਾ ਰ ਤੂ ਸ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਹੈ।

ਸੀਨੀਅਰ ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਗੁਰਜੀਤ ਵੱਲੋਂ ਇਹ ਸਾਮਾਨ ਲਵਪ੍ਰੀਤ ਲਵੀ ਨਾਮ ਦੇ ਵਿਅਕਤੀ ਤੋਂ ਲਿਆਂਦਾ ਗਿਆ ਸੀ। ਲਵਪ੍ਰੀਤ ਲਵੀ ਦੁਆਰਾ ਇਸ ਜ਼ਿਲ੍ਹੇ ਵਿਚ ਅਮਲ ਪਦਾਰਥ ਦੀ ਸਪਲਾਈ ਦਾ ਕੰਮ ਕੀਤਾ ਜਾ ਰਿਹਾ ਹੈ। ਲਵਪ੍ਰੀਤ ਲਵੀ ਪਹਿਲਾਂ ਹੀ ਪੁਲਿਸ ਨੂੰ ਲੋੜੀਂਦਾ ਹੈ। ਪੁਲਿਸ ਨੇ ਇੱਕ ਤਰ੍ਹਾਂ ਨਾਲ ਇਸ ਚੇਨ ਨੂੰ ਤੋੜਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਸੀਨੀਅਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਫੜੇ ਗਏ ਵਿਅਕਤੀਆਂ ਤੇ ਪਹਿਲਾਂ ਵੀ ਵੱਖ ਵੱਖ ਥਾਣਿਆਂ ਵਿਚ ਮਾਮਲੇ ਦਰਜ ਹਨ।

ਗੁਰਜੀਤ ਤੇ 307 ਅਤੇ ਹੋਰ ਮਾਮਲੇ ਦਰਜ ਹਨ। ਸਾਗਰ ਤੇ 399 ਅਤੇ 402 ਦਾ ਮਾਮਲਾ ਦਰਜ ਹੈ। ਅੱਜ ਕੱਲ੍ਹ ਉਹ ਜ਼ਮਾਨਤ ਉੱਤੇ ਆਇਆ ਹੋਇਆ ਹੈ। ਇਸ ਤਰ੍ਹਾਂ ਹੀ ਸੰਦੀਪ ਸਿੱਪੀ ਤੇ ਵੀ ਖਿੱਚ ਧੂਹ ਦੇ ਮਾਮਲੇ ਦਰਜ ਹਨ। ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਭਾਵੇਂ ਇਹ ਅਮਲ ਪਦਾਰਥ ਸਾਡੇ ਗੁਆਂਢੀ ਮੁਲਕ ਤੋਂ ਆਇਆ ਹੈ ਪਰ ਇਸ ਨੂੰ ਸਰਹੱਦ ਤੋਂ ਲਿਆਉਣ ਵਾਲੇ ਵਿਅਕਤੀ ਕੋਈ ਹੋਰ ਹਨ। ਪੁਲਿਸ ਵੱਲੋਂ ਇਨ੍ਹਾਂ ਵਿਅਕਤੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ।