ਪਾਣੀ ਚ ਡੁੱਬੇ ਮਾਵਾਂ ਦੇ 2 ਜਵਾਨ ਪੁੱਤ, ਪੰਜਾਬ ਚ ਵਾਪਰਿਆ ਅੱਤ ਦਾ ਕਹਿਰ

ਗੁਰਦਾਸਪੁਰ ਦੀ ਨਹਿਰ ਤੇ ਬਣੇ ਬਿਜਲੀ ਡੈਮ ਤੇ ਨੌਕਰੀ ਕਰਨ ਵਾਲੇ 2 ਨੌਜਵਾਨਾਂ ਦੀ ਜਾਨ ਜਾਣ ਕਾਰਨ 2 ਘਰਾਂ ਦੇ ਚਿਰਾਗ ਬੁਝ ਗਏ ਹਨ। ਇਨ੍ਹਾਂ ਵਿਚੋਂ ਇਕ ਲੜਕਾ 2 ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਦੂਜਾ ਲੜਕਾ 4 ਭੈਣਾਂ ਦਾ ਇਕਲੌਤਾ ਭਰਾ। ਇਕ ਦਾ ਨਾਮ ਰਵੀ ਅਤੇ ਦੂਜੇ ਦਾ ਨਾਮ ਮਨਜਿੰਦਰ ਸਿੰਘ ਦੱਸਿਆ ਜਾ ਰਿਹਾ ਹੈ। ਰਵੀ ਸੋਹਲ ਪਿੰਡ ਦਾ ਰਹਿਣ ਵਾਲਾ ਸੀ। ਇਕ ਨੌਜਵਾਨ ਦੇ ਤਾਂ ਮਾਤਾ ਪਿਤਾ ਦੋਵੇਂ ਹੀ ਅੰਗਹੀਣ ਹਨ। ਦੋਵੇਂ ਨੌਜਵਾਨਾਂ ਦੇ ਪਰਿਵਾਰ ਇਨਸਾਫ ਦੀ ਮੰਗ ਕਰ ਰਹੇ ਹਨ।

ਮ੍ਰਿਤਕ ਨੌਜਵਾਨ ਦੇ ਅੰਗਹੀਣ ਪਿਤਾ ਦਾ ਕਹਿਣਾ ਹੈ ਕਿ ਇੱਥੇ ਕੋਈ ਸੇਫਟੀ ਨਹੀਂ ਹੈ। ਉਨ੍ਹਾਂ ਦਾ ਪੁੱਤਰ ਦੂਜੇ ਵਿਅਕਤੀ ਨੂੰ ਕੱਢ ਰਿਹਾ ਸੀ। ਸਾਰੀ ਨਹਿਰ ਵਾਲਿਆਂ ਦੀ ਗਲਤੀ ਹੈ। ਇਸ ਵਿਅਕਤੀ ਦੇ ਦੱਸਣ ਮੁਤਾਬਕ ਉਹ ਪਤੀ ਪਤਨੀ ਦੋਵੇਂ ਹੀ ਅੰਗਹੀਣ ਹਨ। ਉਨ੍ਹਾਂ ਦਾ ਕੋਈ ਸਹਾਰਾ ਨਹੀਂ। ਇਸ ਮਾਮਲੇ ਵਿਚ ਕਾਰਵਾਈ ਹੋਵੇ ਅਤੇ ਉਨ੍ਹਾਂ ਨੂੰ ਇਨਸਾਫ਼ ਮਿਲੇ। ਦੂਸਰੇ ਮ੍ਰਿਤਕ ਦੇ ਪਿਤਾ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਇੱਕੋ ਹੀ ਪੁੱਤਰ ਸੀ ਅਤੇ 4 ਧੀਆਂ ਹਨ। ਉਨ੍ਹਾਂ ਦੀ ਸਵੇਰੇ ਆਪਣੇ ਪੁੱਤਰ ਨਾਲ ਗੱਲ ਹੋਈ ਸੀ।

ਮਿ੍ਤਕ ਦੀ ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪੁੱਤਰ ਸਵੇਰੇ ਆਇਆ ਸੀ। ਪਤਾ ਨਹੀਂ ਕੀ ਹੋਇਆ ਹੈ? ਉਨ੍ਹਾਂ ਦੀਆਂ 2 ਧੀਆਂ ਹਨ ਅਤੇ ਇੱਕੋ ਹੀ ਪੁੱਤਰ ਸੀ। ਮਾਂ ਨੇ ਰੋਂਦੇ ਹੋਏ ਮੰਗ ਕੀਤੀ ਕਿ ਉਨ੍ਹਾਂ ਦਾ ਪੁੱਤਰ ਵਾਪਸ ਮਿਲ ਜਾਵੇ। ਉਨ੍ਹਾਂ ਨੂੰ ਹੋਰ ਕੁਝ ਨਹੀਂ ਚਾਹੀਦਾ। ਇਕ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਰਵੀ ਦੀ ਇਸ ਥਾਂ ਤੇ ਡਿਊਟੀ ਨਹੀਂ ਸੀ ਸਗੋਂ ਉਹ ਇੰਜਨੀਅਰ ਸੀ ਅਤੇ ਪ੍ਰੋਜੈਕਟ ਦਾ ਇੰਚਾਰਜ ਸੀ। ਉਹ ਨਹੀਂ ਜਾਣਦੇ ਕਿ ਉਹ ਇੱਥੇ ਕਿਵੇਂ ਆਇਆ? ਅਧਿਕਾਰੀ ਦਾ ਕਹਿਣਾ ਹੈ

ਕਿ ਉਨ੍ਹਾਂ ਵੱਲੋਂ ਸੇਫਟੀ ਬੈਲਟਾਂ ਦਿੱਤੀਆਂ ਗਈਆਂ ਹਨ। ਜਿਸ ਬੇਲਦਾਰ ਦੇ ਸਾਹਮਣੇ ਘਟਨਾ ਵਾਪਰੀ ਹੈ। ਉਸ ਨੇ ਇਨ੍ਹਾਂ ਨੂੰ ਰੋਕਿਆ ਵੀ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਘਟਨਾ ਦਾ ਪਤਾ ਲੱਗਣ ਤੇ ਉਹ ਮੌਕੇ ਤੇ ਪਹੁੰਚੇ ਹਨ। ਉਨ੍ਹਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਮਿ੍ਤਕ ਦੇਹਾਂ ਕੱਢ ਲਈਆਂ ਗਈਆਂ ਸਨ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਪਤਾ ਲੱਗਾ ਹੈ ਕਿ ਸਫ਼ਾਈ ਕਰਦੇ ਵਕਤ ਇਹ ਨੌਜਵਾਨ ਡੁੱਬ ਗਏ। ਇਨ੍ਹਾਂ ਦੇ ਪਰਿਵਾਰ ਦੇ ਮੈਂਬਰ ਆਏ ਹਨ। ਬਿਆਨਾਂ ਦੇ ਆਧਾਰ ਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ