ਪਿਓ ਗਿਆ ਹੋਇਆ ਸੀ ਧੀ ਦੇ ਸਹੁਰੇ, ਪਿੱਛੇ ਨੌਜਵਾਨ ਪੁੱਤ ਨਾਲ ਵਾਪਰ ਗਿਆ ਭਾਣਾ

ਗੁਰਦਾਸਪੁਰ ਤੋਂ ਇੱਕ ਗਰੀਬ ਬਜ਼ੁਰਗ ਪਿਤਾ ਆਪਣੇ ਪੁੱਤਰ ਦੀ ਮ੍ਰਿਤਕ ਦੇਹ ਦਾ ਪੋ ਸ ਟ ਮਾ ਰ ਟ ਮ ਕਰਵਾਉਣ ਲਈ ਧੱਕੇ ਖਾ ਰਿਹਾ ਹੈ। ਹਸਪਤਾਲ ਵਾਲੇ ਉਸ ਤੋਂ ਪੋ ਸ ਟ ਮਾ ਰ ਟ ਮ ਵਿੱਚ ਵਰਤਿਆ ਜਾਣ ਵਾਲਾ ਸਾਮਾਨ ਮੰਗਵਾ ਰਹੇ ਹਨ। ਮੌਕੇ ਤੇ ਹਾਜ਼ਰ ਵਿਅਕਤੀਆਂ ਨੇ ਇਸ ਦੀ ਨਿਖੇਧੀ ਕੀਤੀ ਹੈ। ਮ੍ਰਿਤਕ ਲੜਕੇ ਦੇ ਬਜ਼ੁਰਗ ਪਿਤਾ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਲੜਕਾ ਗਾਂਧੀ ਚੌਕ ਨੇੜੇ ਢਾਬੇ ਤੇ 6-7 ਸਾਲ ਤੋਂ ਕੰਮ ਕਰਦਾ ਸੀ। ਉਸ ਨੂੰ ਸਿਰਫ਼ 150 ਤੋਂ 200 ਰੁਪਏ ਪ੍ਰਤੀ ਦਿਨ ਮਿਲਦੇ ਸਨ।

ਬਜ਼ੁਰਗ ਨੇ ਦੱਸਿਆ ਹੈ ਕਿ ਇਸ ਢਾਬੇ ਦੇ ਸਾਹਮਣੇ ਇਕ ਛੋਟਾ ਜਿਹਾ ਪਾਰਕ ਹੈ ਅਤੇ ਪਾਣੀ ਦੀ ਟੈਂਕੀ ਹੈ। ਉੱਥੋਂ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਮਿਲੀ ਹੈ। ਬਜ਼ੁਰਗ ਦਾ ਕਹਿਣਾ ਹੈ ਕਿ ਉਹ ਆਪਣੀ ਧੀ ਨੂੰ ਮਿਲਣ ਲਈ ਦਸੂਹੇ ਗਏ ਹੋਏ ਸਨ। ਉਨ੍ਹਾਂ ਦੇ ਜਵਾਈ ਨੇ ਉਨ੍ਹਾਂ ਦੇ ਪੁੱਤਰ ਸਰਵਣ ਦਾ ਹਾਲ ਪੁੱਛਣ ਲਈ ਫੋਨ ਲਗਾਇਆ ਪਰ ਫੋਨ ਪੁਲਿਸ ਵਾਲਿਆਂ ਨੇ ਚੁੱਕਿਆ। ਜਿਸ ਤੋਂ ਬਾਅਦ ਉਨ੍ਹਾਂ ਨੂੰ ਸਾਰੀ ਗੱਲ ਸਪੱਸ਼ਟ ਹੋ ਗਈ। ਬਜ਼ੁਰਗ ਦੇ ਦੱਸਣ ਮੁਤਾਬਕ ਉਨ੍ਹਾਂ ਦੇ ਪੁੱਤਰ ਦੀ ਕੱਲ੍ਹ ਦੀ ਮਿ੍ਤਕ ਦੇਹ ਪਈ ਹੈ।

ਪੋ ਸ ਟ ਮਾ ਰ ਟ ਮ ਨਹੀਂ ਹੋ ਰਿਹਾ। ਉਨ੍ਹਾਂ ਤੋਂ ਪੋ ਸ ਟ ਮਾ ਰ ਟ ਮ ਦੇ ਸਾਮਾਨ ਦਾ ਖਰਚਾ ਮੰਗਿਆ ਜਾ ਰਿਹਾ ਹੈ। ਇੱਕ ਔਰਤ ਨੇ ਦੱਸਿਆ ਹੈ ਕਿ ਮੁੰਡਾ ਹੋਟਲ ਤੇ ਕੰਮ ਕਰਦਾ ਸੀ। ਇੱਕ ਦਿਨ ਮੁੰਡਾ ਘਰ ਚਲਾ ਗਿਆ। ਹੋਟਲ ਦਾ ਮਾਲਕ ਉਸ ਨੂੰ ਵਾਰ ਵਾਰ ਫੋਨ ਕਰ ਕੇ ਜਲਦੀ ਮੁੜਨ ਲਈ ਕਹਿ ਰਿਹਾ ਸੀ। ਮੁੰਡਾ ਵਾਪਸ ਹੋਟਲ ਤੇ ਚਲਾ ਗਿਆ ਅਤੇ ਫੇਰ ਨਹੀਂ ਆਇਆ। ਉਸ ਦਾ ਕਹਿਣਾ ਹੈ ਕਿ ਮਿ੍ਤਕ ਦੇਹ ਫਰਿੱਜ ਵਿੱਚ ਰੱਖੀ ਹੋਈ ਸੀ। ਕੱਲ੍ਹ ਦੀ ਫ਼ਰਿੱਜ ਬੰਦ ਕੀਤੀ ਹੋਈ ਹੈ। ਮ੍ਰਿਤਕ ਦੇਹ ਵਿਚੋਂ ਬਦਬੂ ਆ ਰਹੀ ਹੈ। ਜੋ ਕਿ ਬਾਹਰ ਸੁੱਟੀ ਪਈ ਹੈ। ਪਰਿਵਾਰ ਤੋਂ ਪੋ ਸ ਟ ਮਾ ਰ ਟ ਮ ਦਾ ਸਮਾਨ ਮੰਗਵਾਇਆ ਜਾ ਰਿਹਾ ਹੈ।

ਇੱਕ ਵਿਅਕਤੀ ਦਾ ਕਹਿਣਾ ਹੈ ਕਿ ਇਹ ਹਾਲਾਤ ਕਿਸੇ ਵੀ ਪਰਿਵਾਰ ਦੇ ਹੋ ਸਕਦੇ ਹਨ। ਇਸ ਬਜ਼ੁਰਗ ਦੇ ਪਹਿਲਾਂ ਵੀ 2 ਪੁੱਤਰਾਂ ਦੀ ਜਾਨ ਜਾ ਚੁੱਕੀ ਹੈ। ਉਨ੍ਹਾਂ ਦਾ ਵੀ ਪੋ ਸ ਟ ਮਾ ਰ ਟ ਮ ਨਹੀਂ ਹੋ ਸਕਿਆ। ਉਨ੍ਹਾਂ ਨੇ ਹਲਕਾ ਬਟਾਲਾ ਦੇ ਵਿਧਾਇਕ ਅਤੇ ਮੁੱਖ ਮੰਤਰੀ ਨੂੰ ਇਸ ਪਰਿਵਾਰ ਦੀ ਸਾਰ ਲੈਣ ਲਈ ਬੇਨਤੀ ਕੀਤੀ। ਡਾਕਟਰ ਦਾ ਕਹਿਣਾ ਹੈ ਕਿ ਕੁਝ ਕੇਸਾਂ ਵਿੱਚ ਬਿਸਰਾ ਆਦਿ ਭੇਜਣ ਲਈ ਕੁਝ ਡੱਬਿਆਂ ਦੀ ਜ਼ਰੂਰਤ ਪੈਂਦੀ ਹੈ। ਜੇਕਰ ਇਹ ਸਾਮਾਨ ਪੁਲਿਸ ਮੁਹੱਈਆ ਨਾ ਕਰਵਾਏ ਤਾਂ ਹਸਪਤਾਲ ਵੱਲੋਂ ਕਰਵਾ ਦਿੱਤਾ ਜਾਂਦਾ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ