ਪਿਓ ਦਾਦੇ ਨੇ ਆਪਣੀ ਹੀ ਧੀ ਤੇ ਇੱਟਾਂ ਦਾ ਵਾਰ ਕਰਕੇ ਲੈ ਲਈ ਜਾਨ, ਸਾਹਮਣੇ ਆਈ ਹੈਰਾਨ ਕਰਨ ਵਾਲੀ ਵਜ੍ਹਾ

ਕਈ ਵਾਰ ਹਾਲਾਤ ਅਜਿਹੇ ਬਣ ਜਾਂਦੇ ਹਨ ਕਿ ਜਿਹੜੇ ਮਾਪੇ ਆਪਣੀ ਧੀ ਦੇ ਸਾਹੀਂ ਜਿਊਂਦੇ ਹਨ, ਉਹ ਉਸ ਦੀ ਜਾਨ ਲੈਣ ਤੇ ਉਤਾਰੂ ਹੋ ਜਾਂਦੇ ਹਨ। ਇਹ ਗੱਲ ਅਲੱਗ ਹੈ ਕਿ ਫੇਰ ਉਨ੍ਹਾਂ ਨੂੰ ਅਦਾਲਤੀ ਕਾਰਵਾਈ ਦਾ ਸਾਹਮਣਾ ਕਰਨਾ ਪੈਂਦਾ ਹੈ। ਮਾਮਲਾ ਗੁਰਦਾਸਪੁਰ ਦੇ ਫਤਹਿਗੜ੍ਹ ਚੂੜੀਆਂ ਦੇ ਪਿੰਡ ਡਾਲੇ ਚੱਕ ਦਾ ਹੈ। ਜਿੱਥੇ ਪਿਤਾ ਅਤੇ ਦਾਦੇ ਨੇ ਇੱਟ ਨਾਲ ਵਾਰ ਕਰਕੇ ਆਪਣੀ ਹੀ ਲੜਕੀ ਦੀ ਜਾਨ ਲੈ ਲਈ ਹੈ। ਲੜਕੀ ਦੀ ਉਮਰ 32 ਸਾਲ ਸੀ ਅਤੇ ਉਹ ਤ ਲਾ ਕ ਸ਼ੁ ਦਾ ਸੀ।

ਪੁਲਿਸ ਨੇ ਪਿਤਾ ਅਤੇ ਦਾਦੇ ਤੇ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਦੇਹ ਦਾ ਪੋ ਸ ਟ ਮਾ ਰ ਟ ਮ ਕਰਵਾਇਆ ਜਾ ਰਿਹਾ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਰਾਤ ਸਮੇਂ ਉਹ ਨਾਕੇ ਤੇ ਤਾਇਨਾਤ ਸਨ। ਉਨ੍ਹਾਂ ਨੂੰ ਇਤਲਾਹ ਮਿਲੀ ਕਿ ਪਿੰਡ ਡਾਲੇ ਚੱਕ ਵਿਖੇ ਦਾਦਾ ਬਰਕਤ ਮਸੀਹ ਅਤੇ ਪਿਤਾ ਲਿਆਕਤ ਮਸੀਹ ਵੱਲੋਂ ਆਪਣੀ ਹੀ ਧੀ ਤੇ ਇੱਟਾਂ ਦਾ ਵਾਰ ਕਰਕੇ ਉਸ ਦੀ ਜਾਨ ਲੈ ਲਈ ਗਈ ਹੈ। ਫੇਰ ਉਹ ਗਲੀ ਵਿਚੋਂ ਮ੍ਰਿਤਕ ਦੇਹ ਨੂੰ ਚੁੱਕ ਕੇ ਘਰ ਲੈ ਗਏ।

ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਰਾਤ ਸਮੇਂ ਹੀ ਘਰ ਦੇ ਕਮਰੇ ਵਿਚੋਂ ਕੁੜੀ ਦੀ ਮਿ੍ਤਕ ਦੇਹ ਬਰਾਮਦ ਕਰ ਲਈ ਸੀ। ਕੁੜੀ ਦੀ ਉਮਰ 32 ਸਾਲ ਹੈ। ਉਸ ਦਾ ਤਲਾਕ ਹੋ ਚੁੱਕਾ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਸੁਣਨ ਵਿੱਚ ਆਇਆ ਹੈ ਕਿ ਕੁੜੀ ਦਾ ਪਿੰਡ ਵਿੱਚ ਹੀ ਕਿਸੇ ਮੁੰਡੇ ਨਾਲ ਪ੍ਰੇਮ ਚੱਕਰ ਸੀ। ਕੁੜੀ ਉਸ ਮੁੰਡੇ ਦੇ ਘਰ ਵੱਸਣਾ ਚਾਹੁੰਦੀ ਸੀ ਪਰ ਕੁੜੀ ਦੇ ਪਿਤਾ ਅਤੇ ਦਾਦੇ ਨੂੰ ਇਹ ਮਨਜ਼ੂਰ ਨਹੀਂ ਸੀ। ਇਸ ਘਟਨਾ ਤੋਂ ਪਹਿਲਾਂ ਵੀ ਕੁੜੀ ਉਸ ਮੁੰਡੇ ਦੇ ਘਰ ਜਾਣ ਦੀ ਜ਼ਿੱਦ ਕਰ ਰਹੀ ਸੀ।

ਜਿਸ ਕਰਕੇ ਉਨ੍ਹਾਂ ਨੇ ਇੱਟ ਦਾ ਵਾਰ ਕਰ ਕੇ ਕੁੜੀ ਦੀ ਜਾਨ ਲੈ ਲਈ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਕੁੜੀ ਦੇ ਪਿਤਾ ਲਿਆਕਤ ਮਸੀਹ ਅਤੇ ਦਾਦਾ ਬਰਕਤ ਮਸੀਹ ਤੇ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਦੇਹ ਪੋ ਸ ਟ ਮਾ ਰ ਟ ਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਹੈ। ਪੁਲਿਸ ਵੱਲੋਂ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ