ਪਿਤਾ ਦੀ ਮੋਤ ਤੇ ਛੁੱਟੀ ਆਏ ਫੌਜੀ ਦੀ ਹੋਈ ਮੋਤ, ਪਰਿਵਾਰ ਤੇ ਟੁੱਟਿਆ ਦੁੱਖਾਂ ਦਾ ਪਹਾੜ

ਬਠਿੰਡਾ ਦੇ ਕਸਬਾ ਭਗਤਾ ਭਾਈਕੇ ਬਰਨਾਲਾ ਰੋਡ ਉੱਤੇ ਛੁੱਟੀ ਆਏ ਨੌਜਵਾਨ ਫੌਜੀ ਨਾਲ ਸੜਕ ਹਾਦਸਾ ਵਾਪਰ ਗਿਆ। ਹਾਦਸੇ ਦੌਰਾਨ ਫੌਜੀ ਹਰਜੋਗਿੰਦਰ ਸਿੰਘ ਉਰਫ਼ ਨੀਟਾ ਉਮਰ 26 ਸਾਲ ਵਾਸੀ ਗੁਰੂਸਰ ਦੀ ਜਾਨ ਚਲੀ ਗਈ। ਮਿਲੀ ਜਾਣਕਾਰੀ ਅਨੁਸਾਰ ਫ਼ੌਜੀ ਨੌਜਵਾਨ ਆਪਣੇ ਕਿਸੇ ਦੋਸਤ ਨੂੰ ਰੇਲ ਗੱਡੀ ਵਿੱਚ ਬਿਠਾ ਕੇ ਵਾਪਿਸ ਆ ਰਿਹਾ ਸੀ। ਇਸ ਦੌਰਾਨ ਜਦੋਂ ਉਹ ਬਰਨਾਲਾ ਰੋਡ ਉਤੇ ਸਤਸੰਗ ਭਵਨ ਕੋਲ਼ ਪਹੁੰਚਿਆ ਤਾਂ ਉਸ ਦੀ ਗੱਡੀ ਦਾ ਅਚਾਨਕ ਸੰਤੁਲਨ ਵਿਗੜ ਗਿਆ।

ਜਿਸ ਕਾਰਨ ਗੱਡੀ ਬੇ ਕਾ ਬੂ ਹੋ ਕੇ ਇੱਕ ਦਰਖਤ ਨਾਲ ਜਾ ਟਕਰਾਈ। ਇਸ ਹਾਦਸੇ ਦੌਰਾਨ ਹਰਜੋਗਿੰਦਰ ਸਿੰਘ ਦੀ ਮੌਕੇ ਤੇ ਹੀ ਜਾਨ ਚਲੀ ਗਈ। ਮਿਲੀ ਜਾਣਕਾਰੀ ਅਨੁਸਾਰ ਕੁੱਝ ਦਿਨ ਪਹਿਲਾਂ ਹਰਜੋਗਿੰਦਰ ਦੇ ਪਿਤਾ ਦੀ ਮੋਤ ਹੋ ਗਈ ਸੀ। ਜਿਸ ਕਾਰਨ ਉਹ ਫੌਜ ਤੋਂ ਛੁੱਟੀ ਲੈ ਕੇ ਆਇਆ ਸੀ। ਉਸ ਦੀ ਛੁੱਟੀ ਦੇ ਕੁਝ ਹੀ ਦਿਨ ਬਾਕੀ ਸਨ। ਵਾਪਿਸ ਆਪਣੀ ਡਿਊਟੀ ਜਾਣ ਤੋਂ ਪਹਿਲਾਂ ਹੀ ਉਸ ਨਾਲ ਇਹ ਹਾਦਸਾ ਵਾਪਰ ਗਿਆ। ਪਰਿਵਾਰ ਪਹਿਲਾਂ ਹੀ ਸੋਗ ਵਿੱਚ ਸੀ

ਪਰ ਨੌਜਵਾਨ ਪੁੱਤ ਦੀ ਜਾਨ ਜਾਣ ਤੋਂ ਬਾਅਦ ਉਨ੍ਹਾਂ ਉਤੇ ਦੁੱਖਾਂ ਦਾ ਪਹਾੜ ਹੀ ਟੁੱਟ ਗਿਆ। ਪਰਿਵਾਰ ਵਿੱਚ ਦੋ ਮੋਤਾਂ ਹੋਣ ਤੋਂ ਬਾਅਦ ਹਰਜੋਗਿੰਦਰ ਦੀ ਮਾਂ ਅਤੇ ਛੋਟੀ ਭੈਣ ਇਕੱਲੀਆਂ ਹੀ ਰਹਿ ਗਈਆਂ। ਪਰਿਵਾਰ ਦਾ ਹਾਲ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਦੱਸਦਈਏ ਪਰਿਵਾਰ ਦੇ ਨਾਲ-ਨਾਲ ਪੂਰੇ ਪਿੰਡ ਵਿੱਚ ਹੀ ਸੋਗ ਦਾ ਮਾਹੌਲ ਬਣਿਆ ਹੋਇਆ ਹੈ। ਹਰਜੋਗਿੰਦਰ ਦੀ ਛੋਟੀ ਭੈਣ ਨੇ ਆਪਣੇ ਭਰਾ ਦੇ ਸਿਹਰਾ ਸਜਾ ਕੇ ਉਸ ਨੂੰ ਅੰਤਿਮ ਵਿਧਾਈ ਦਿੱਤੀ। ਜਿਸ ਨੇ ਵੀ ਇਹ ਹਾਲ ਦੇਖਿਆ ਹਰ ਇੱਕ ਦੀਆਂ ਅੱਖਾਂ ਨਮ ਹੋ ਗਈਆਂ।