ਪੁਲਿਸ ਨੇ ਚੁੱਕ ਮੋਟਰਸਾਈਕਲ ਤੇ ਮੋਬਾਈਲ ਚੋਰੀ ਕਰਨ ਵਾਲੇ ਮੁੰਡੇ, ਹੁਣ ਚੰਗੀ ਤਰ੍ਹਾਂ ਪੁਲਿਸ ਕਰੇਗੀ ਦਿਮਾਗ ਠੀਕ

ਫਿਰੋਜ਼ਪੁਰ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹੱਥ ਲੱਗੀ, ਜਦੋਂ ਉਨ੍ਹਾਂ ਨੇ ਜਦੋਂ ਉਨ੍ਹਾਂ ਨੇ ਦੋ ਚੋ ਰਾਂ ਨੂੰ ਕਾਬੂ ਕੀਤਾ। ਦੱਸ ਦਈਏ ਵਿਅਕਤੀਆਂ ਨੂੰ ਕਾਬੂ ਕਰਨ ਦੇ ਨਾਲ-ਨਾਲ ਪੁਲਿਸ ਨੇ ਇਨ੍ਹਾਂ ਕੋਲੋਂ ਚੋਰੀ ਕੀਤਾ ਸਮਾਨ ਵੀ ਕਾਬੂ ਕੀਤਾ ਹੈ। ਜਿਨ੍ਹਾਂ ਵਿੱਚ ਮੋਬਾਇਲ ਫੋਨ ਅਤੇ ਮੋਟਰਸਾਈਕਲ ਵੀ ਬਰਾਮਦ ਕੀਤੇ ਹਨ । ਪੁਲੀਸ ਵੱਲੋਂ ਮਾਮਲੇ ਦੀ ਹੋਰ ਵੀ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦਸਿਆ ਹੈ

ਕਿ ਮਿਤੀ 28-06 ਨੂੰ ਸਿਟੀ ਪੁਲੀਸ ਵੱਲੋਂ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਜਿਨ੍ਹਾਂ ਵਿੱਚੋ ਇੱਕ ਦਾ ਨਾਮ ਅਕਾਸ਼ ਵਾਸੀ ਸ਼ੇਖਾਲੀ ਬਸਤੀ ਅਤੇ ਇੱਕ ਦਾ ਨਾਮ ਗਿਰੀ ਹੈ ਜੋ ਸਦਰ ਫਿਰੋਜ਼ਪੁਰ ਖਾਈ ਦਾ ਰਹਿਣ ਵਾਲਾ ਹੈ। ਪੁਲਿਸ ਨੇ ਇਨ੍ਹਾਂ ਵਿਅਕਤੀਆਂ ਕੋਲੋਂ ਚੋ ਰੀ ਕੀਤਾ ਹੋਇਆ ਸਮਾਨ ਵੀ ਬਰਾਮਦ ਕਰ ਲਿਆ ਹੈ। ਜਿਨ੍ਹਾਂ ਵਿੱਚ 13 ਮੋਬਾਇਲ ਫੋਨ ਜਿਵੇਂ ਆਈ ਫੋਨ , ਵੀਵੋ , ਸੈਮਸੰਗ ਅਤੇ ਹੋਰ ਐਂਡਰਾਇਡ ਫੋਨ ਸ਼ਾਮਿਲ ਹਨ। ਇਸ ਤੋਂ ਇਲਾਵਾ ਵਿਅਕਤੀਆਂ ਕੋਲੋਂ 20 ਮੋਟਰ ਸਾਇਕਲ ਵੀ ਬਰਾਮਦ ਕੀਤੇ ਗਏ ਹਨ। ਪੁਲੀਸ ਵੱਲੋਂ ਅਗਲੀ ਜਾਂਚ ਕੀਤੀ ਜਾ ਰਹੀ ਹੈ।

ਪੁਲਿਸ ਅਧਿਕਾਰੀ ਦੇ ਦੱਸਣ ਅਨੁਸਾਰ ਇਹ ਵਿਅਕਤੀ ਕਿਸੇ ਦਾ ਕੰਨ ਤੇ ਲੱਗਾ ਫੋਨ ਦੇਖ ਕੇ ਫੋਨ ਖੋਹ ਲੈਂਦੇ ਸੀ। ਜਿਸ ਤੋਂ ਬਾਅਦ ਇਹ ਫੋਨਾਂ ਨੂੰ ਘੱਟ ਰੇਟਾਂ ਵਿੱਚ ਆਪਣੇ ਦੋਸਤਾਂ ਨੂੰ ਵੇਚ ਦਿੰਦੇ ਸੀ ਅਤੇ ਕੁੱਝ ਅਪਣੇ ਕੋਲ ਹੀ ਲੁਕਾ ਕੇ ਰੱਖ ਲੈਂਦੇ ਸੀ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਅਜੇ ਉਨ੍ਹਾਂ ਨੇ ਵਿਅਕਤੀਆਂ ਕੋਲੋਂ 13 ਫੋਨ ਰਿਕਵਰ ਕੀਤੇ ਹਨ। ਉਨ੍ਹਾਂ ਵੱਲੋਂ ਹੋਰ ਵੀ ਫੋਨ ਰਿਕਵਰ ਕੀਤੇ ਜਾਣਗੇ। ਪੁਲਿਸ ਵੱਲੋਂ ਚੋਰੀ ਕੀਤੇ ਹੋਏ ਮੋਟਰਸਾਈਕਲਾਂ ਦੇ ਚਾਸੀ ਨੰਬਰ ਪਬਲਿਕ ਵਿੱਚ ਸਾਂਝੇ ਕੀਤੇ ਜਾਣਗੇ।

ਜਿਸ ਦਾ ਵੀ ਮੋਟਰਸਾਈਕਲ ਹੋਇਆ ਉਸ ਨੂੰ ਉਸ ਦਾ ਮੋਟਰਸਾਈਕਲ ਮੁਹਇਆ ਕਰਵਾਇਆ ਜਾਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਵਿਅਕਤੀਆਂ ਉੱਤੇ ਪਹਿਲਾਂ ਵੀ ਮਾਮਲੇ ਦਰਜ ਹਨ। ਇਸ ਕਰਕੇ ਇਨ੍ਹਾਂ ਵਿਅਕਤੀਆਂ ਦਾ ਰਿਮਾਂਡ ਲੈਣ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।