ਪੁਲਿਸ ਪਹੁੰਚੀ ਥਾਣੇ ਤਾਂ ਦੁਬਾਰਾ ਆ ਗਿਆ ਪਿੰਡ ਦੇ ਸਰਪੰਚ ਦਾ ਫੋਨ, ਫੇਰ ਪਈਆਂ ਸਵੇਰੇ ਸਵੇਰੇ ਭਾਜੜਾਂ

ਸਰਕਾਰ ਅਤੇ ਸੂਬਾ ਪੁਲਿਸ ਵੱਲੋਂ ਪੰਜਾਬ ਦੀ ਜਨਤਾ ਨੂੰ ਵਾਰ ਵਾਰ ਭਰੋਸਾ ਦਿੱਤਾ ਜਾਂਦਾ ਹੈ ਕਿ ਸਰਕਾਰ ਅਤੇ ਪੁਲਿਸ ਜਨਤਾ ਦੀ ਜਾਨ ਮਾਲ ਦੀ ਰਾਖੀ ਲਈ ਹਰ ਸਮੇਂ ਤਿਆਰ ਹੈ ਪਰ ਦੂਜੇ ਪਾਸੇ ਗਲਤ ਅਨਸਰਾਂ ਦੀਆਂ ਕਾਰਵਾਈਆਂ ਵੀ ਜਾਰੀ ਹਨ। ਗੜ੍ਹਸ਼ੰਕਰ ਦੇ ਬਲਾਕ ਮਹਿਲ ਕਲਾਂ ਦੇ ਪਿੰਡ ਲਲਵਾਂਗ ਵਿੱਚ ਇਕੋ ਰਾਤ ਹੀ 2 ਘਰਾਂ ਵਿੱਚੋਂ ਕੁਝ ਨਾ ਮਾਲੂਮ ਵਿਅਕਤੀਆਂ ਵੱਲੋਂ ਰਾਤ ਸਮੇਂ ਗਹਿਣੇ ਅਤੇ ਨਕਦੀ ਚੁੱਕ ਲਏ ਜਾਣ ਦੀ ਪੁਲਿਸ ਨੂੰ ਇਤਲਾਹ ਮਿਲੀ ਹੈ।

ਪੁਲਿਸ ਵੱਲੋਂ ਮਾਮਲਾ ਟਰੇਸ ਕਰ ਲਈ ਡਾਗ ਸਕੁਆਇਡ, ਫਿੰਗਰ ਪ੍ਰਿੰਟਸ ਮਾਹਿਰਾਂ ਅਤੇ ਸਾਈਬਰ ਸੈੱਲ ਦੀ ਮਦਦ ਲਈ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਇਕ ਪਰਿਵਾਰ ਦੇ ਜੀਅ ਬਾਹਰ ਵਿਹੜੇ ਵਿਚ ਸੌਂ ਰਹੇ ਸਨ ਅਤੇ ਬੱਚੇ ਅੰਦਰ ਸੌਂ ਰਹੀ ਸੀ। ਜਦੋਂ ਰਾਤ ਸਮੇਂ ਪਰਿਵਾਰ ਦਾ ਇੱਕ ਮੈਂਬਰ ਬਾਥਰੂਮ ਜਾਣ ਉਪਰੰਤ ਘਰ ਦਾ ਦਰਵਾਜ਼ਾ ਖੋਲ੍ਹਣ ਲੱਗਾ ਤਾਂ ਦਰਵਾਜ਼ਾ ਅੰਦਰੋਂ ਬੰਦ ਸੀ। ਜਦੋਂ ਦਰਵਾਜ਼ੇ ਨੂੰ ਧੱਕਾ ਦੇਣ ਤੋਂ ਬਾਅਦ ਵੀ ਦਰਵਾਜ਼ਾ ਨਹੀਂ ਖੁੱਲ੍ਹਿਆ ਤਾਂ ਉਸ ਨੇ ਆਪਣੇ ਦੂਜੇ ਭਰਾ ਨੂੰ ਉਠਾਇਆ।

ਜਦੋਂ ਦਰਵਾਜ਼ਾ ਖੋਲ੍ਹਿਆ ਤਾਂ ਘਟਨਾ ਵਾਪਰ ਚੁੱਕੀ ਸੀ। ਨਾ ਮਲੂਮ ਵਿਅਕਤੀ 10- 15 ਤੋਲੇ ਸੋਨਾ ਅਤੇ ਕੁਝ ਪੁਰਾਣੇ ਸਿੱਕੇ ਆਦਿ ਲਿਜਾ ਚੁੱਕੇ ਸਨ। ਸਾਰੇ ਸਾਮਾਨ ਦੀ ਫਰੋਲਾ ਫਰਾਲੀ ਕੀਤੀ ਹੋਈ ਸੀ। ਜਿਸ ਕਰ ਕੇ ਤੁਰੰਤ ਪੁਲਿਸ ਨੂੰ ਇਤਲਾਹ ਕੀਤੀ ਗਈ। ਪੁਲਿਸ ਰਾਤ ਨੂੰ ਹੀ ਢਾਈ ਵਜੇ ਪਹੁੰਚ ਗਈ ਅਤੇ ਘਟਨਾ ਲਈ ਜ਼ਿੰਮੇਵਾਰ ਬੰਦਿਆਂ ਨੂੰ ਲੱਭਣ ਲੱਗੀ। ਜਦੋਂ ਕੁਝ ਹੱਥ ਪੱਲੇ ਨਾ ਪਿਆ ਤਾਂ ਪੁਲਿਸ 5-30 ਵਜੇ ਵਾਪਸ ਚਲੀ ਗਈ ਪਰ 6 ਵਜੇ ਪਿੰਡ ਦੀ ਸਰਪੰਚ ਪੁਲਿਸ ਨੂੰ ਦੁਬਾਰਾ ਫੋਨ ਕਰ ਦਿੱਤਾ ਕਿ

ਪਿੰਡ ਦੇ ਇਕ ਹੋਰ ਘਰ ਵਿਚ ਘਟਨਾ ਵਾਪਰ ਗਈ ਹੈ। ਜਿਸ ਕਰਕੇ ਪੁਲਿਸ ਦੁਬਾਰਾ ਪਹੁੰਚ ਗਈ। ਇਹ ਸੁਰਜੀਤ ਕੁਮਾਰ ਦਾ ਘਰ ਹੈ। ਪਹਿਲਾਂ ਇਹ ਲੋਕ ਰਾਤ ਸਮੇਂ ਥੱਲੇ ਸੌਂਦੇ ਸਨ ਪਰ ਗਰਮੀ ਜ਼ਿਆਦਾ ਹੋਣ ਕਾਰਨ ਉਸ ਰਾਤ ਉਹ ਚੁਬਾਰੇ ਵਿੱਚ ਸੌਂ ਗਏ। ਜਦੋਂ ਸਵੇਰੇ ਸੁਰਜੀਤ ਕੁਮਾਰ ਦਾ ਭਰਾ ਚੁਬਾਰੇ ਵਿਚੋਂ ਥੱਲੇ ਉਤਰਿਆ ਤਾਂ ਉਸ ਦੇ ਕਮਰੇ ਦਾ ਲਾਕ ਟੁੱਟਾ ਹੋਇਆ ਸੀ। ਉਸ ਨੇ ਸੁਰਜੀਤ ਕੁਮਾਰ ਨੂੰ ਜਗਾ ਕੇ ਥੱਲੇ ਲਿਆਂਦਾ।

ਇਨ੍ਹਾਂ ਨੇ ਅੰਦਰ ਜਾ ਕੇ ਦੇਖਿਆ ਤਾਂ ਚੋ ਰ ਇਨ੍ਹਾਂ ਦਾ 5 ਤੋਲੇ ਸੋਨਾ, 3 ਜੋੜੇ ਚਾਂਦੀ ਦੀਆਂ ਝਾਂਜਰਾਂ, 2 ਬੱਚਿਆਂ ਦੇ ਕੰਗਣ, 2 ਪੁਰਾਣੇ ਮੋਬਾਈਲ, ਘੜੀਆਂ ਅਤੇ 50 ਹਜ਼ਾਰ ਰੁਪਏ ਨਕਦੀ ਲੈ ਗਏ। ਇਨ੍ਹਾਂ ਦਾ ਘਰ ਪਿੰਡ ਦੇ ਵਿਚਕਾਰ ਹੈ। ਜਿਸ ਕਰਕੇ ਖਿਆਲ ਕੀਤਾ ਜਾਂਦਾ ਹੈ ਕਿ ਇਹ ਕਿਸੇ ਭੇਤੀ ਦਾ ਕੰਮ ਹੈ। ਪੁਲਿਸ ਦੋਵੇਂ ਮਾਮਲਿਆਂ ਨੂੰ ਟਰੇਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪੁਲਿਸ ਡਾਗ ਸਕੁਆਇਡ, ਫਿੰਗਰ ਪ੍ਰਿੰਟਸ ਮਾਹਿਰਾਂ ਅਤੇ ਸਾਈਬਰ ਸੈੱਲ ਦੀ ਮਦਦ ਲੈ ਰਹੀ ਹੈ।