ਪੁਲਿਸ ਵਾਲਿਆਂ ਨੇ ਕਰਵਾਇਆ ਕੁੜੀ ਮੁੰਡੇ ਦਾ ਵਿਆਹ, ਮੁੰਡੇ ਨੇ ਦੱਸਿਆ ਨਹੀਂ ਮੰਨ ਰਹੇ ਸੀ ਮਾਪੇ

ਜਲੰਧਰ ਤੋਂ ਇਕ ਮੁੰਡਾ ਕੁੜੀ ਨੂੰ ਵਿਆਹ ਕਰਵਾਉਣ ਲਈ ਪੁਲਿਸ ਦਾ ਸਹਾਰਾ ਲੈਣਾ ਪਿਆ। ਮੁੰਡੇ ਦੀ ਮਾਂ ਤੇ ਦੋਸ਼ ਹੈ ਕਿ ਉਹ ਆਪਣੇ ਪੁੱਤਰ ਨੂੰ ਬਿਨਾਂ ਵਜ੍ਹਾ ਅ-ਮ-ਲ ਛੁਡਾਊ ਕੇਂਦਰ ਵਿੱਚ ਭੇਜ ਦਿੰਦੀ ਸੀ ਤਾਂ ਕਿ ਉਹ ਲੜਕੀ ਦੇ ਸੰਪਰਕ ਵਿੱਚ ਨਾ ਆਵੇ। ਸ਼ਿਵ ਸੈਨਾ ਸਮਾਜਵਾਦੀ ਦੇ ਅਹੁਦੇਦਾਰਾਂ ਨੇ ਇਨ੍ਹਾਂ ਦਾ ਥਾਣੇ ਵਿੱਚ ਵਿਆਹ ਕਰਵਾ ਦਿੱਤਾ ਹੈ। ਇੱਥੇ ਮੁੰਡੇ ਅਤੇ ਕੁੜੀ ਨੇ ਇਕ ਦੂਜੇ ਨੂੰ ਜੈ ਮਾਲਾ ਪਾਈ ਅਤੇ ਪਤੀ ਪਤਨੀ ਬਣ ਗਏ। ਮੁੰਡੇ ਦੇ ਦੱਸਣ ਮੁਤਾਬਕ ਉਹ 4-5 ਮਹੀਨੇ ਤੋਂ ਇਕੱਠੇ ਰਹਿ ਰਹੇ ਹਨ ਪਰ ਪਰਿਵਾਰ ਉਨ੍ਹਾਂ ਨੂੰ ਇਕੱਠੇ ਨਹੀਂ ਸੀ ਰਹਿਣ ਦੇਣਾ ਚਾਹੁੰਦਾ।

ਵਾਰ ਵਾਰ ਉਸ ਨੂੰ ਸੈਂਟਰ ਵਿੱਚ ਛੱਡ ਆਉਂਦੇ ਸੀ। ਉਸ ਨਾਲ ਧੱਕਾ ਕੀਤਾ ਜਾਂਦਾ ਸੀ। ਮੁੰਡੇ ਦਾ ਕਹਿਣਾ ਹੈ ਕਿ ਹੁਣ ਉਹ ਵਿਆਹ ਕਰਵਾ ਕੇ ਖੁਸ਼ ਹੈ। ਮੁੰਡੇ ਨੇ ਸ਼ਿਵ ਸੈਨਾ ਸਮਾਜਵਾਦੀ ਦਾ ਧੰਨਵਾਦ ਕੀਤਾ ਹੈ। ਕੁੜੀ ਦਾ ਕਹਿਣਾ ਹੈ ਕਿ ਉਸ ਨੇ ਮੁੰਡੇ ਨੂੰ ਅਮਲ ਤੇ ਨਹੀਂ ਲਗਾਇਆ। ਇਸ ਬਾਰੇ ਮੁੰਡੇ ਨੂੰ ਪੁੱਛਿਆ ਜਾ ਸਕਦਾ ਹੈ। ਉਸ ਤੇ ਝੂਠੇ ਦੋਸ਼ ਲਗਾਏ ਜਾ ਰਹੇ ਹਨ। ਸ਼ਿਵ ਸੈਨਾ ਸਮਾਜਵਾਦੀ ਦੇ ਪੰਜਾਬ ਪ੍ਰਧਾਨ ਨਰਿੰਦਰ ਥਾਪਰ ਨੇ ਦੱਸਿਆ ਹੈ ਕਿ ਇਸ ਲੜਕੀ ਨੇ ਮੈਡਮ ਜਸਵਿੰਦਰ ਕੌਰ ਨਾਲ ਸੰਪਰਕ ਕੀਤਾ ਸੀ।

ਨਰਿੰਦਰ ਥਾਪਰ ਦੇ ਦੱਸਣ ਮੁਤਾਬਕ ਲੜਕੀ ਦਾ ਕਹਿਣਾ ਸੀ ਕਿ ਉਸ ਦਾ ਸਹੁਰਾ ਪਰਿਵਾਰ ਮੁੰਡੇ ਨੂੰ ਬਿਨਾਂ ਵਜ੍ਹਾ ਸੈਂਟਰ ਵਿੱਚ ਭਰਤੀ ਕਰਵਾ ਦਿੰਦਾ ਹੈ। ਭਾਵੇਂ ਮੁੰਡਾ ਅਮਲ ਨਹੀਂ ਕਰਦਾ ਪਰ ਫੇਰ ਵੀ ਮੁੰਡੇ ਦੀ ਮਾਂ ਉਸ ਨੂੰ ਸੈਂਟਰ ਭੇਜਣਾ ਚਾਹੁੰਦੀ ਹੈ। ਨਰਿੰਦਰ ਥਾਪਰ ਨੇ ਦੱਸਿਆ ਹੈ ਕਿ ਸ਼ਿਵ ਸੈਨਾ ਸਮਾਜਵਾਦੀ ਦੇ ਅਹੁਦੇਦਾਰ ਇੱਥੇ ਇਕੱਠੇ ਹੋਏ ਹਨ। ਉਨ੍ਹਾਂ ਨੇ ਮੁੰਡੇ ਅਤੇ ਕੁੜੀ ਦਾ ਥਾਣੇ ਅੰਦਰ ਵਿਆਹ ਕਰਵਾ ਦਿੱਤਾ ਹੈ। ਸੀਨੀਅਰ ਪੁਲਿਸ ਅਫ਼ਸਰਾਂ ਨੇ ਉਨ੍ਹਾਂ ਦਾ ਬਹੁਤ ਸਾਥ ਦਿੱਤਾ ਹੈ। ਮੁੰਡੇ ਅਤੇ ਕੁੜੀ ਨੇ ਇਕ ਦੂਜੇ ਨੂੰ ਜੈ ਮਾਲਾ ਪਹਿਨਾਈ ਹੈ।

ਸ਼ਿਵ ਸੈਨਾ ਸਮਾਜਵਾਦੀ ਪੰਜਾਬ ਦੀ ਵਾਈਸ ਪ੍ਰਧਾਨ ਜਸਵਿੰਦਰ ਕੌਰ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਲੜਕੀ ਉਨ੍ਹਾਂ ਦੇ ਸੰਪਰਕ ਵਿੱਚ ਆਈ ਸੀ। ਲੜਕੀ ਨੇ ਦੱਸਿਆ ਸੀ ਕਿ ਉਸ ਦੀ ਸੱਸ ਆਪਣੇ ਮੁੰਡੇ ਨੂੰ ਬਿਨਾਂ ਵਜ੍ਹਾ ਸੈਂਟਰ ਭੇਜਦੀ ਹੈ। ਜਸਵਿੰਦਰ ਕੌਰ ਦੇ ਦੱਸਣ ਮੁਤਾਬਕ ਪੁਲਿਸ ਦੁਆਰਾ ਮਦਦ ਕੀਤੇ ਜਾਣ ਕਾਰਨ ਕੁੜੀ ਦਾ ਘਰ ਵਸ ਗਿਆ। ਵਿਆਹ ਵਾਲੀ ਕੁੜੀ ਦੇ ਪਿਤਾ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਕੁੜੀ ਕੁਝ ਸਮੇਂ ਤੋਂ ਮੁੰਡੇ ਦੇ ਨਾਲ ਰਹਿ ਰਹੀ ਸੀ। ਉਹ ਇਸ ਵਿਆਹ ਤੋਂ ਸਹਿਮਤ ਹਨ ਅਤੇ ਖੁਸ਼ ਹਨ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ