ਪੁਲੀਸ ਨੇ ਸੁਲਝਾ ਲਿਆ ਸਾਰਾ ਮਾਮਲਾ, ਮਾਮੇ ਨੇ ਜਾਨ ਲੈ ਕੇ ਸੁੱਟਿਆ ਸੀ ਨਹਿਰ ਚ

ਕਈ ਵਿਅਕਤੀਆਂ ਲਈ ਸਮਾਜਿਕ ਜਾਂ ਦੁਨਿਆਵੀ ਰਿਸ਼ਤੇ ਕੋਈ ਮਹੱਤਤਾ ਨਹੀਂ ਰੱਖਦੇ। ਉਨ੍ਹਾਂ ਦਾ ਪ੍ਰਮੁੱਖ ਉਦੇਸ਼ ਧਨ ਕਮਾਉਣਾ ਹੈ। ਧਨ ਦੀ ਪ੍ਰਾਪਤੀ ਲਈ ਇਹ ਲੋਕ ਕਿਸੇ ਆਪਣੇ ਦੀ ਜਾਨ ਲੈਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਇਸ ਦੀ ਪ੍ਰਤੱਖ ਉਦਾਹਰਣ ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਤੋਂ ਸਾਹਮਣੇ ਆਈ ਹੈ। ਜਿੱਥੇ ਪੈਸੇ ਦੇ ਲਾਲਚ ਵਿੱਚ ਅੰਨ੍ਹੇ ਹੋਏ ਮਤਰੇਏ ਮਾਮੇ ਨੇ ਭਾਣਜੇ ਦੀ ਜਾਨ ਲੈ ਲਈ। ਉਸ ਨੇ ਇੱਟ ਦਾ ਵਾਰ ਕਰ ਕੇ ਮੁੰਡੇ ਨੂੰ ਨਹਿਰ ਵਿੱਚ ਸੁੱਟ ਦਿੱਤਾ ਅਤੇ ਫੇਰ ਮ੍ਰਿਤਕ ਦੇ ਪਰਿਵਾਰ ਦੇ ਨਾਲ ਹੀ ਘੁੰਮਦਾ ਰਿਹਾ।

ਸੀਨੀਅਰ ਪੁਲਿਸ ਅਧਿਕਾਰੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੱਤੀ ਹੈ ਕਿ ਮੁੰਡੇ ਦੇ ਲਾਪਤਾ ਹੋਣ ਦੇ ਸੰਬੰਧ ਵਿਚ 5 ਮਾਰਚ 2022 ਨੂੰ ਪਰਚਾ ਦਰਜ ਕੀਤਾ ਗਿਆ ਸੀ। ਜ਼ਿਲ੍ਹਾ ਪੁਲਿਸ ਮੁਖੀ ਦੇ ਦਿਸ਼ਾ ਨਿਰਦੇਸ਼ਾਂ ਤੇ ਪੁਲਿਸ ਦੀਆਂ ਜਾਂਚ ਟੀਮਾਂ ਬਣਾਈਆਂ ਗਈਆਂ ਸਨ। ਸੀਨੀਅਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਦੋਵੇਂ ਹੀ ਪਰਿਵਾਰ ਇਕ ਦੂਜੇ ਤੇ ਸ਼ੱਕ ਕਰਦੇ ਸਨ। ਦੋਵੇਂ ਪਰਿਵਾਰਾਂ ਨੂੰ ਇਕੱਠੇ ਕਰਕੇ ਇਨ੍ਹਾਂ ਦੇ ਮੋਬਾਇਲ ਫੋਨਾਂ ਦੀ ਕਾਲ ਡਿਟੇਲ ਕਢਵਾਏ ਜਾਣ ਤੇ ਪੁਲਿਸ ਸਹੀ ਟਿਕਾਣੇ ਤੱਕ ਪਹੁੰਚ ਗਈ।

ਘਟਨਾ ਲਈ ਜ਼ਿੰਮੇਵਾਰ ਅਮਨਦੀਪ ਸਿੰਘ ਉਰਫ਼ ਸੂਰਜ ਪੁੱਤਰ ਲਖਵੀਰ ਸਿੰਘ ਹੀ ਨਿਕਲਿਆ। ਜੋ ਕਿ ਮ੍ਰਿਤਕ ਲੜਕੇ ਦਾ ਮਤਰੇਆ ਮਾਮਾ ਹੈ। ਉਹ ਮੁੰਡੇ ਨੂੰ ਘਰ ਤੋਂ ਲੈ ਗਿਆ ਸੀ। ਉਸ ਨੇ ਨਹਿਰ ਤੇ ਲਿਜਾ ਕੇ ਮੁੰਡੇ ਦੇ ਸਿਰ ਵਿੱਚ ਇੱਟ ਦਾ ਵਾਰ ਕੀਤਾ ਅਤੇ ਫੇਰ ਉਸ ਨੂੰ ਨਹਿਰ ਵਿੱਚ ਧੱਕਾ ਦੇ ਦਿੱਤਾ। ਸੀਨੀਅਰ ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਇਸ ਤੋਂ ਬਾਅਦ ਇਸ ਵਿਅਕਤੀ ਨੇ ਪਰਿਵਾਰ ਨੂੰ ਉਲਝਾਈ ਰੱਖਿਆ। ਡੂੰਘਾਈ ਨਾਲ ਪੁੱਛਗਿੱਛ ਕੀਤੇ ਜਾਣ ਤੋਂ ਬਾਅਦ ਇਸ ਵਿਅਕਤੀ ਨੇ ਮੰਨਿਆ ਕਿ ਉਸ ਨੇ ਆਪਣਾ ਮੋਬਾਈਲ 700 ਰੁਪਏ ਵਿੱਚ ਵੇਚ ਦਿੱਤਾ ਅਤੇ ਇਸ ਘਟਨਾ ਨੂੰ ਅੰਜਾਮ ਦੇ ਦਿੱਤਾ।

ਉਹ ਮੁੰਡੇ ਦੇ ਪਿਤਾ ਤੋਂ ਪੈਸੇ ਹਾਸਲ ਕਰਨਾ ਚਾਹੁੰਦਾ ਸੀ। ਉਸ ਦੀ ਯੋਜਨਾ ਸੀ ਕਿ ਉਹ ਮੁੰਡੇ ਦੇ ਸਿੰਮ ਤੋਂ ਮੁੰਡੇ ਦੇ ਪਿਤਾ ਨੂੰ ਫੋਨ ਕਰ ਕੇ ਪੈਸੇ ਦੀ ਮੰਗ ਕਰੇਗਾ ਕਿ ਉਨ੍ਹਾਂ ਦਾ ਮੁੰਡੇ ਉਸ ਦੇ ਕੋਲ ਹੈ। ਪੁਲਿਸ ਨੇ ਧਾਰਾ ਵਿੱਚ 302 ਦਾ ਵਾਧਾ ਕੀਤਾ ਹੈ। ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਇਹ ਘਟਨਾ 24 ਫਰਵਰੀ ਨੂੰ ਵਾਪਰੀ ਸੀ। ਇਹ ਮੁੰਡਾ ਪਹਿਲਾਂ ਵੀ ਕਦੇ ਕਦੇ ਆਪਣੀ ਪਹਿਲੀ ਮਾਂ ਕੋਲ ਚਲਾ ਜਾਂਦਾ ਸੀ ਜੋ ਕਿ ਤਰਮਾਲੇ ਪਿੰਡ ਵਿਆਹੀ ਸੀ।

ਜਿਸ ਕਰਕੇ ਪਰਿਵਾਰ ਸੋਚਦਾ ਰਿਹਾ ਕਿ ਬੱਚਾ ਉੱਥੇ ਚਲਾ ਗਿਆ ਹੋਵੇਗਾ। ਪੁਲਿਸ ਨੂੰ ਗੱਲਾਂ ਬਾਤਾਂ ਦੌਰਾਨ ਉਸ ਦੇ ਮਾਮੇ ਤੇ ਹੀ ਸ਼ੱਕ ਹੋਇਆ ਅਤੇ ਪੁਲਿਸ ਨੇ ਸਚਾਈ ਫੜ ਲਈ। ਸੀਨੀਅਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਵਿਅਕਤੀ ਨੂੰ ਅਦਾਲਤ ਵਿਚ ਪੇਸ਼ ਕਰਕੇ ਉਸ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ। ਪੁਲਿਸ ਨੇ ਮਿ੍ਤਕ ਬੱਚੇ ਨੂੰ ਨਹਿਰ ਵਿੱਚੋਂ ਲੱਭਣ ਲਈ ਟੀਮਾਂ ਲਗਾ ਦਿੱਤੀਆਂ ਹਨ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ