ਪੁੱਤ ਦੀ ਖੁਸ਼ੀ ਤੋਂ ਬਾਅਦ ਕਪਿਲ ਦੇ ਘਰ ਆਈ ਇੱਕ ਹੋਰ ਵੱਡੀ ਖੁਸ਼ਖਬਰੀ ਹੋ ਗਈ ਬੱਲੇ ਬੱਲੇ

ਕਾਮੇਡੀ ਕਿੰਗ ਕਪਿਲ ਸ਼ਰਮਾ ਦੇ ਘਰ ਖ਼ੁਸ਼ੀਆਂ ਦਾ ਮਾਹੌਲ ਬਣਿਆ ਹੋਇਆ ਹੈ। ਕੁਝ ਸਮਾਂ ਪਹਿਲਾਂ ਉਨ੍ਹਾਂ ਦੇ ਘਰ ਇਕ ਬੇਟੇ ਨੇ ਜਨਮ ਲਿਆ ਹੈ। ਜਿਸ ਦੀਆਂ ਉਹ ਖੁਸ਼ੀਆਂ ਮਨਾ ਰਹੇ ਹਨ। ਹੁਣ ਉਨ੍ਹਾਂ ਨੂੰ ਇੱਕ ਮੈਗਜ਼ੀਨ ਦੁਆਰਾ ਟਾਪ 10 ਦੀ ਸੂਚੀ ਵਿੱਚ ਲਿਆ ਗਿਆ ਹੈ। ਇਸ ਸੂਚੀ ਵਿੱਚ ਕਪਿਲ ਸ਼ਰਮਾ ਦਾ ਨਾਮ ਸਭ ਤੋਂ ਪਹਿਲੇ ਨੰਬਰ ਤੇ ਹੈ। ਭਾਵ ਉਹ ਨੰਬਰ ਵੰਨ ਬਣ ਗਏ ਹਨ ਇਸ ਮੈਗਜ਼ੀਨ ਦਾ ਨਾਮ ਹੈ। ਫੋਰਬਸ ਮੈਗਜ਼ੀਨ ਫੋਰਬਸ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਸਾਲਾਨਾ ਰਿਪੋਰਟ ਵਿੱਚ ਟਾਪ 10 ਦੀ ਸੂਚੀ ਵਿੱਚ ਦੂਜੇ ਨੰਬਰ ਤੇ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੂੰ ਥਾਂ ਮਿਲੀ ਹੈ।

ਸਲਮਾਨ ਖ਼ਾਨ ਅਤੇ ਅਮਿਤਾਭ ਬੱਚਨ ਨੂੰ ਕ੍ਰਮਵਾਰ ਤੀਜਾ ਅਤੇ ਚੌਥਾ ਸਥਾਨ ਹਾਸਿਲ ਹੋਇਆ ਹੈ। ਫੋਰਬਸ ਦੀ ਸਾਲਾਨਾ ਰਿਪੋਰਟ ਵਿੱਚ ਟਾਪ 10 ਵਿੱਚ ਸ਼ਾਹਰੁਖ ਖ਼ਾਨ ਅਤੇ ਰਣਬੀਰ ਸਿੰਘ ਛੇਵੇਂ ਅਤੇ ਸੱਤਵੇਂ ਸਥਾਨ ਤੇ ਹਨ। ਭਾਵੇਂ ਇਸ ਸੂਚੀ ਵਿੱਚ ਆਲੀਆ ਭੱਟ ਅਤੇ ਦੀਪਿਕਾ ਪਾਦੁਕੋਣ ਨੂੰ ਵੀ ਸਥਾਨ ਮਿਲਿਆ ਹੈ। ਪਰ ਪਹਿਲਾਂ ਸਥਾਨ ਬਾਲੀਵੁੱਡ ਸੈਲੀਬ੍ਰਿਟੀ ਨੂੰ ਨਹੀਂ, ਸਗੋਂ ਟੀ ਵੀ ਸੈਲੀਬ੍ਰਿਟੀ ਦੇ ਨਾਮ ਹੋਇਆ ਹੈ। ਟੀ ਵੀ ਸੈਲੀਬ੍ਰਿਟੀ ਕਪਿਲ ਦਾ ਨਾਮ ਬੱਚੇ ਬੱਚੇ ਦੀ ਜ਼ੁਬਾਨ ਤੇ ਹੈ। ਕਾਮੇਡੀ ਸ਼ੋਅ ਨੇ ਉਨ੍ਹਾਂ ਨੂੰ ਬੁਲੰਦੀਆਂ ਤੇ ਪਹੁੰਚਾ ਦਿੱਤਾ ਹੈ। ਜੇਕਰ ਕਮਾਈ ਦੀ ਗੱਲ ਕੀਤੀ ਜਾਵੇ ਤਾਂ

ਕਪਿਲ ਸ਼ਰਮਾ 34.98 ਕਰੋੜ ਰੁਪਏ ਦੀ ਕਮਾਈ ਕਰਕੇ 53 ਵੇਂ ਸਥਾਨ ਤੇ ਆਏ ਹਨ। ਇਸ ਤਰ੍ਹਾਂ ਹੀ ਦਿਵਿਆਂਕਾ ਦਾਹੀਆ ਨੇ ਵੀ ਆਪਣੀ ਪੁਜ਼ੀਸ਼ਨ ਵਿੱਚ ਬਦਲਾਅ ਕੀਤਾ ਹੈ। ਪਹਿਲੀ ਵਾਰ ਉਨ੍ਹਾਂ ਦਾ 94 ਵਾਂ ਸਥਾਨ ਸੀ ਪਰ ਇਸ ਵਾਰ 1.46 ਕਰੋੜ ਰੁਪਏ ਕਮਾ ਕੇ ਉਹ 79 ਵੇਂ ਸਥਾਨ ਤੇ ਹੈ। ਰਿਪੋਰਟ ਮੁਤਾਬਕ ਭਾਰਤੀ ਸਿੰਘ 10.92 ਕਰੋੜ ਕਮਾ ਕੇ 82 ਵੇਂ ਸਥਾਨ ਤੇ ਆਏ ਹਨ। ਕਰਨ ਕੁੰਦਰਾ ਦੀ ਸਥਿਤੀ 4.12 ਕਰੋੜ ਦੀ ਕਮਾਈ ਨਾਲ 92 ਵੇਂ ਸਥਾਨ ਤੇ ਹੈ। ਕਰਨ ਕੁੰਦਰਾ ਟੀਵੀ ਕਲਾਕਾਰ ਹਨ। ਇਨ੍ਹਾਂ ਸਾਰਿਆਂ ਵਿੱਚ ਕਪਿਲ ਸ਼ਰਮਾ ਨੇ ਬਾਜ਼ੀ ਮਾਰੀ ਹੈ। ਉਨ੍ਹਾਂ ਨੇ ਕਾਮੇਡੀ ਦੇ ਜ਼ਰੀਏ ਪ੍ਰਸਿੱਧੀ ਦੇ ਨਾਲ ਨਾਲ ਪੈਸਾ ਵੀ ਹਾਸਿਲ ਕੀਤਾ ਹੈ।