ਪੁੱਤ ਸਾਹਮਣੇ ਮਾਂ ਨੂੰ ਮਿਲੀ ਮੋਤ, ਸਬਜ਼ੀ ਲੈਂਦੀ ਔਰਤ ਤੇ ਚੜਾਈ ਕਾਰ

ਭਿੱਖੀਵਿੰਡ ਵਿਖੇ ਸੜਕ ਦੇ ਕਿਨਾਰੇ ਖੜ੍ਹੀ ਇਕ ਬਜ਼ੁਰਗ ਔਰਤ ਨੂੰ ਇਕ ਗੱਡੀ ਦੁਆਰਾ ਆਪਣੀ ਲਪੇਟ ਵਿਚ ਲੈ ਕੇ ਉਸ ਦੀ ਜਾਨ ਲੈ ਲਈ ਗਈ ਹੈ। ਪੁਲਿਸ ਕਾਰਵਾਈ ਕਰ ਰਹੀ ਹੈ। ਜਸਕਰਨ ਸਿੰਘ ਨਾਮ ਦੇ ਲੜਕੇ ਨੇ ਦੱਸਿਆ ਹੈ ਕਿ ਪਰਿਵਾਰ ਨੇ ਉਸ ਨੂੰ ਪੈਸੇ ਦੇ ਕੇ ਕਿਹਾ ਕਿ ਉਹ ਕੁਰਕਰੇ ਅਤੇ ਲੇਅਜ਼ ਲੈ ਕੇ ਆਵੇ। ਉਹ ਚਲਾ ਗਿਆ। ਇੰਨੇ ਵਿੱਚ ਹੀ ਉਸ ਨੇ ਗੱਡੀ ਵੱਜਣ ਦੀ ਅਵਾਜ਼ ਸੁਣੀ। ਉਸ ਨੇ ਇਕ 2 ਹੋਰ ਬੰਦਿਆਂ ਦੀ ਮਦਦ ਨਾਲ ਮਾਤਾ ਨੂੰ ਚੁੱਕਿਆ।

ਇੰਨੇ ਵਿੱਚ ਹੀ ਉਸ ਦਾ ਚਾਚਾ ਵੀ ਆ ਗਿਆ। ਉਹ ਦੋਵੇਂ ਮਿਲ ਕੇ ਮਾਤਾ ਨੂੰ ਰਿਕਸ਼ੇ ਵਿੱਚ ਡਾਕਟਰ ਕੋਲ ਲੈ ਗਏ। ਜਸਕਰਨ ਸਿੰਘ ਦਾ ਕਹਿਣਾ ਹੈ ਕਿ ਡਾਕਟਰ ਕੁਝ ਨਹੀਂ ਦੱਸ ਰਿਹਾ। ਉਸ ਨੇ ਇਨਸਾਫ ਦੀ ਮੰਗ ਕੀਤੀ ਹੈ। ਇਕ ਹੋਰ ਵਿਅਕਤੀ ਦੇ ਦੱਸਣ ਮੁਤਾਬਕ ਉਹ ਅੰਮ੍ਰਿਤਸਰ ਗਏ ਸਨ। ਉੱਥੇ ਉਨ੍ਹਾਂ ਦੀ ਭਤੀਜੀ ਪੜ੍ਹਦੀ ਹੈ। ਉਹ ਉਸ ਨੂੰ ਲੈਣ ਲਈ ਗਏ ਸਨ। ਇਸ ਵਿਅਕਤੀ ਨੇ ਦੱਸਿਆ ਹੈ ਕਿ ਜਦੋਂ ਉਹ ਭਿੱਖੀਵਿੰਡ ਪਹੁੰਚੇ ਤਾਂ ਮਾਤਾ ਨੇ ਪੀਣ ਲਈ ਪਾਣੀ ਮੰਗਿਆ।

ਉਨ੍ਹਾਂ ਨੇ ਆਪਣੇ ਭਤੀਜੇ ਨੂੰ ਪਾਣੀ ਲੈਣ ਲਈ ਭੇਜ ਦਿੱਤਾ। ਮਾਤਾ ਆਪ ਸੜਕ ਕਿਨਾਰੇ ਖੜ੍ਹੀ ਰੇਹੜੀ ਤੋਂ ਸਬਜ਼ੀ ਖਰੀਦਣ ਲੱਗ ਪਈ। ਇਸ ਵਿਅਕਤੀ ਦਾ ਕਹਿਣਾ ਹੈ ਕਿ ਇੰਨੇ ਵਿੱਚ ਹੀ ਤੇਜ਼ ਰਫਤਾਰ ਨਾਲ ਇੱਕ ਗੱਡੀ ਆਈ। ਗੱਡੀ ਪਹਿਲਾਂ ਉਨ੍ਹਾਂ ਦੀ ਭਤੀਜੀ ਵਿੱਚ ਵੱਜੀ ਅਤੇ ਉਸ ਦੀ ਬਾਂਹ ਫਰੈਕਚਰ ਕਰ ਦਿੱਤੀ। ਫਿਰ ਗੱਡੀ ਨੇ ਮਾਤਾ ਨੂੰ ਲਪੇਟ ਵਿੱਚ ਲੈ ਲਿਆ। ਇਸ ਵਿਅਕਤੀ ਦੇ ਦੱਸਣ ਮੁਤਾਬਕ ਗੱਡੀ ਮੌਕੇ ਤੇ ਹੀ ਫੜੀ ਗਈ ਹੈ। ਉਨ੍ਹਾਂ ਨੇ ਇਨਸਾਫ ਦੀ ਮੰਗ ਕੀਤੀ ਹੈ।

ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਲੋਕ ਅੰਮ੍ਰਿਤਸਰ ਤੋਂ ਆਏ ਸਨ ਅਤੇ ਆਪਣੇ ਪਿੰਡ ਮੰਦਰਾ ਭਾਗੀ ਜਾ ਰਹੇ ਸਨ। ਇੱਥੇ ਇਨ੍ਹਾਂ ਨਾਲ ਹਾਦਸਾ ਵਾਪਰ ਗਿਆ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਹਾਦਸੇ ਵਿੱਚ ਬਲਜੀਤ ਕੌਰ ਪਤਨੀ ਵਿਰਸਾ ਸਿੰਘ ਦੀ ਜਾਨ ਚਲੀ ਗਈ ਹੈ। ਪੁਲਿਸ ਵੱਲੋਂ ਮ੍ਰਿਤਕਾ ਦੇ ਪਰਿਵਾਰ ਦੇ ਬਿਆਨ ਲਿਖੇ ਜਾ ਰਹੇ ਹਨ। ਇਸ ਮਾਮਲੇ ਵਿਚ ਬਣਦੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਅਤੇ ਗੱਡੀ ਫੜ ਲਈ ਗਈ ਹੈ।