ਪੂਰੇ ਪੰਜਾਬ ਚ ਹੋ ਰਹੇ ਇਸ ਵਿਆਹ ਦੇ ਚਰਚੇ, ਲਾੜੀ ਲੈ ਆਈ ਲਾੜੇ ਨੂੰ ਵਿਆਹ ਤੋਂ ਬਾਅਦ ਘਰ, ਦੇਖੋ ਫਿਰ ਜੋ ਹੋਇਆ

ਸਮਾਜ ਵਿੱਚ ਦਿਨ ਪ੍ਰਤੀ ਦਿਨ ਬਦਲਾਅ ਆ ਰਿਹਾ ਹੈ। ਸਾਨੂੰ ਨਵੀਆਂ ਨਵੀਆਂ ਗੱਲਾਂ ਸੁਣਨ ਨੂੰ ਮਿਲ ਰਹੀਆਂ ਹਨ। ਕਈ ਵਿਅਕਤੀ ਤਾਂ ਸਦੀਆਂ ਪੁਰਾਣੀਆਂ ਰਵਾਇਤਾਂ ਨੂੰ ਤੋੜ ਰਹੇ ਹਨ। ਅਸੀਂ ਜਾਣਦੇ ਹਾਂ ਕਿ ਜਦੋਂ ਵੀ ਮੁੰਡੇ ਅਤੇ ਕੁੜੀ ਦਾ ਵਿਆਹ ਹੁੰਦਾ ਹੈ ਤਾਂ ਲਾੜਾ ਆਪਣੀ ਲਾੜੀ ਨੂੰ ਵਿਆਹ ਕੇ ਆਪਣੇ ਘਰ ਲੈ ਜਾਂਦਾ ਹੈ। ਲੜਕੀ ਵਾਲੇ ਆਪਣੇ ਘਰੋਂ ਲੜਕੀ ਦੀ ਡੋਲੀ ਤੋਰਦੇ ਹਨ। ਜਦੋਂ ਲਾੜੀ ਆਪਣੇ ਸਹੁਰੇ ਘਰ ਪਹੁੰਚਦੀ ਹੈ ਤਾਂ ਉਸ ਦੀ ਸੱਸ ਪਾਣੀ ਵਾਰਦੀ ਹੈ

ਪਰ ਮੋਗਾ ਵਿੱਚ ਇੱਕ ਅਜੀਬ ਕਿਸਮ ਦਾ ਵਿਆਹ ਦੇਖਣ ਨੂੰ ਮਿਲਿਆ। ਜਿੱਥੇ ਲਾੜੀ ਵਿਆਹ ਕੇ ਲਾੜੇ ਨੂੰ ਆਪਣੇ ਘਰ ਲੈ ਗਈ। ਵਿਆਹ ਵਿੱਚ ਸ਼ਾਮਲ ਹੋਏ ਲੋਕਾਂ ਨੇ ਦੱਸਿਆ ਹੈ ਕਿ ਲੜਕੀ ਵਾਲੇ ਗ਼ਰੀਬ ਪਰਿਵਾਰ ਨਾਲ ਸੰਬੰਧ ਰੱਖਦੇ ਹਨ। ਨਾ ਤਾਂ ਲੜਕੀ ਦਾ ਭਰਾ ਹੈ ਅਤੇ ਨਾ ਹੀ ਪਿਤਾ। ਜਿਸ ਕਰਕੇ ਲੜਕੀ ਦੀ ਸ਼ਰਤ ਸੀ ਕਿ ਉਹ ਅਜਿਹੇ ਲੜਕੇ ਨਾਲ ਵਿਆਹ ਕਰਵਾਏਗੀ ਜਿਹੜਾ ਆਪਣੇ ਸਹੁਰੇ ਘਰ ਰਹਿਣ ਲਈ ਸਹਿਮਤ ਹੋਵੇਗਾ।

ਇਨ੍ਹਾਂ ਲੋਕਾਂ ਦੇ ਦੱਸਣ ਮੁਤਾਬਕ ਲਾੜੇ ਮਨਪ੍ਰੀਤ ਦਾ ਪਿਤਾ ਇਸ ਗੱਲ ਲਈ ਸਹਿਮਤ ਹੋ ਗਿਆ ਕਿ ਵਿਆਹ ਤੋਂ ਬਾਅਦ ਉਨ੍ਹਾਂ ਦਾ ਪੁੱਤਰ ਆਪਣੇ ਸਹੁਰੇ ਘਰ ਰਹੇਗਾ। ਜਿਸ ਕਰਕੇ ਇਨ੍ਹਾਂ ਲੋਕਾਂ ਨੇ ਮਿਲ ਕੇ ਇਹ ਵਿਆਹ ਕਰ ਦਿੱਤਾ। ਸਾਰੇ ਲੋਕ ਬੜੇ ਉਤਸ਼ਾਹ ਨਾਲ ਵਿਆਹ ਵਿੱਚ ਸ਼ਾਮਲ ਹੋਏ। ਹਰ ਕੋਈ ਖੁਸ਼ ਨਜ਼ਰ ਆ ਰਿਹਾ ਸੀ। ਪੂਰੇ ਇਲਾਕੇ ਵਿੱਚ ਇਸ ਵਿਆਹ ਦੀ ਚਰਚਾ ਹੋ ਰਹੀ ਹੈ। ਜਿਸ ਵਿਆਹ ਵਿੱਚ ਲਾੜੇ ਨੂੰ ਵਿਆਹ ਕੇ ਲਾੜੀ ਆਪਣੇ ਪੇਕੇ ਘਰ ਲੈ ਗਈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ