ਪੇਕੇ ਆਈ ਧੀ ਨੇ ਦੇਖਿਆ ਘਰ ਦਾ ਹਾਲ ਤਾਂ ਉੱਡ ਗਏ ਹੋਸ਼, ਕੌਣ ਕਰ ਗਿਆ ਬਜ਼ੁਰਗ ਦੇ ਘਰ ਚ ਇੰਨਾ ਵੱਡਾ ਕਾਂਡ

ਅਸੀਂ ਹਰ ਰੋਜ਼ ਚੋ ਰੀ ਦੀਆਂ ਘਟਨਾਵਾਂ ਬਾਰੇ ਸੁਣਦੇ ਹਾਂ। ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਕਿਸੇ ਨਾ ਕਿਸੇ ਤਰ੍ਹਾਂ ਲੋਕਾਂ ਨੂੰ ਚੂਨਾ ਲਾ ਜਾਂਦੇ ਹਨ। ਕਈ ਹਾਲਤਾਂ ਵਿੱਚ ਤਾਂ ਇਹ ਵਿਅਕਤੀ ਫੜੇ ਵੀ ਨਹੀਂ ਜਾਂਦੇ ਅਤੇ ਘਟਨਾ ਦਾ ਮੌਕੇ ਤੇ ਪਤਾ ਵੀ ਨਹੀਂ ਲੱਗਦਾ। ਫਗਵਾੜਾ ਦੇ ਮੁਹੱਲਾ ਸੂਦਾਂ ਵਿੱਚ ਇਕ ਘਰ ਵਿਚ ਚੋ ਰੀ ਹੋਣ ਦੀ ਜਾਣਕਾਰੀ ਮਿਲੀ ਹੈ। ਇਸ ਘਰ ਵਿੱਚ ਇਕ ਹੀ ਮੈਂਬਰ 65- 70 ਸਾਲਾ ਬਜ਼ੁਰਗ ਵਿਅਕਤੀ ਸੁਰਜੀਤ ਕੁਮਾਰ ਸੂਦ ਦੀ ਰਿਹਾਇਸ਼ ਹੈ।

ਉਨ੍ਹਾਂ ਦੀਆਂ ਧੀਆਂ ਵਿਆਹੀਆਂ ਹੋਈਆਂ ਹਨ। ਸੁਰਜੀਤ ਕੁਮਾਰ ਸੂਦ ਦੀ ਧੀ ਮਨੂ ਸੂਦ ਨੇ ਦੱਸਿਆ ਹੈ ਕਿ ਉਹ ਆਪਣੇ ਪੇਕੇ ਆਈ ਹੋਈ ਹੈ। ਉਨ੍ਹਾਂ ਦੇ ਪਿਤਾ ਇਸ ਘਰ ਵਿੱਚ ਇਕੱਲੇ ਹੀ ਰਹਿੰਦੇ ਹਨ। ਇਸ ਘਰ ਵਿੱਚੋਂ ਕਿਸੇ ਨੇ 5 ਲੱਖ ਰੁਪਏ, ਇੱਕ ਸੋਨੇ ਦਾ ਸਿੱਕਾ ਅਤੇ ਇੱਕ ਦਾ – ਰੂ ਦੀ ਬੋਤਲ ਚੁੱਕ ਲਈ ਹੈ। ਇੱਕ ਝਰੋਖੇ ਵਿਚੋਂ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਅਤੇ ਫਿਰ ਉਸ ਵਿੱਚ ਇੱਟ ਫਸਾ ਦਿੱਤੀ ਗਈ। ਮਨੂ ਸੂਦ ਦਾ ਕਹਿਣਾ ਹੈ ਕਿ ਚੋ ਰੀ ਇੱਕ ਦਿਨ ਪਹਿਲਾਂ ਹੀ ਹੋਈ ਹੈ,

ਕਿਉਂਕਿ ਉਸ ਤੋਂ ਇਕ ਦਿਨ ਪਹਿਲਾਂ ਉਨ੍ਹਾਂ ਦੇ ਪਿਤਾ ਨੇ ਇਹ ਸਾਰਾ ਕੁਝ ਘਰ ਵਿਚ ਦੇਖਿਆ ਸੀ। ਮਾਮਲੇ ਦੀ ਪੁਲਿਸ ਨੂੰ ਇਤਲਾਹ ਦਿੱਤੀ ਗਈ ਹੈ ਅਤੇ ਪੁਲਿਸ ਮੌਕੇ ਤੇ ਪਹੁੰਚੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਮੁਹੱਲਾ ਸੂਦਾਂ ਵਿਚ ਸੁਰਜੀਤ ਕੁਮਾਰ ਸੂਦ ਦੀ ਰਿਹਾਇਸ਼ ਹੈ। ਉਨ੍ਹਾਂ ਦੀ ਉਮਰ 65- 70 ਸਾਲ ਹੈ। ਉਹ ਘਰ ਵਿਚ ਇਕੱਲੇ ਰਹਿੰਦੇ ਹਨ ਅਤੇ ਧੀਆਂ ਵਿਆਹੀਆਂ ਹੋਈਆਂ ਹਨ। ਇਨ੍ਹਾਂ ਦੇ ਘਰ ਵਿਚ ਚੋ ਰੀ ਹੋਣ ਦੀ ਇਤਲਾਹ ਮਿਲੀ ਹੈ।

ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਸੁਰਜੀਤ ਕੁਮਾਰ ਦੇ ਦੱਸਣ ਮੁਤਾਬਕ ਚੋਰ 5 ਲੱਖ ਰੁਪਏ ਅਤੇ ਇੱਕ ਸੋਨੇ ਦਾ ਸਿੱਕਾ ਲੈ ਗਏ ਹਨ। ਪੁਲਿਸ ਵੱਲੋਂ ਮਾਮਲਾ ਟ੍ਰੇ ਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਤੀਜੀ ਮੰਜ਼ਿਲ ਦੀ ਮਮਟੀ ਦੇ ਦਰਵਾਜ਼ੇ ਵਿੱਚੋਂ ਘਟਨਾ ਨੂੰ ਅੰਜਾਮ ਦਿੱਤਾ ਹੋ ਸਕਦਾ ਹੈ। ਗਲੀ ਵਿਚ ਲੱਗੇ ਕੈਮਰਿਆਂ ਵਿਚ ਕੁਝ ਵੀ ਨਜ਼ਰ ਨਹੀਂ ਆਇਆ। ਉਨ੍ਹਾਂ ਨੂੰ ਇਨ੍ਹਾਂ ਨੇ ਕੁਝ ਬੰਦਿਆਂ ਦੇ ਨਾਮ ਦਿੱਤੇ ਹਨ। ਪੁਲਿਸ ਜਾਂਚ ਕਰ ਰਹੀ ਹੈ।