ਪੇਪਰ ਦੇਣ ਗਏ ਬੱਚੇ ਸਕੂਲ ਦੀ ਥਾਂ ਪਹੁੰਚ ਗਏ ਹਸਪਤਾਲ, ਸਕੂਲੀ ਆਟੋ ਨਾਲ ਵਾਪਰਿਆ ਵੱਡਾ ਭਾਣਾ

ਬੀਤੇ ਕਈ ਦਿਨਾਂ ਤੋਂ ਸਕੂਲੀ ਬੱਚਿਆਂ ਨਾਲ ਹਾਦਸੇ ਹੁੰਦੇ ਆ ਰਹੇ ਹਨ। ਕਦੇ ਬੇਕਾਬੂ ਹੋ ਕੇ ਬੱਚਿਆ ਨਾਲ ਭਰੀ ਬੱਸ ਦਾ ਪਲਟ ਜਾਣਾ, ਜਿਵੇਂ 3 ਦਿਨ ਪਹਿਲਾਂ ਬਟਾਲਾ ਵਿਖੇ ਨਾੜ ਨੂੰ ਅੱਗ ਲੱਗਣ ਕਾਰਨ ਬੱਚਿਆਂ ਨਾਲ ਭਰੀ ਸਕੂਲੀ ਬੱਸ ਹਾ ਦ ਸਾ ਗ੍ਰ ਸ ਤ ਹੋ ਗਈ ਸੀ। ਲਗਾਤਾਰ ਕਈ ਦਿਨਾਂ ਤੋਂ ਅਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਅਜਿਹਾ ਹੀ ਇਕ ਹੋਰ ਮਾਮਲਾ ਫਰੀਦਕੋਟ ਤੋਂ ਸਾਹਮਣੇ ਆਇਆ ਹੈ। ਜਿੱਥੇ ਬੱਚਿਆਂ ਨਾਲ ਭਰਿਆ ਛੋਟਾ ਹਾਥੀ ਟੈਂਪੂ ਪਲਟ ਗਿਆ। ਮੌਕੇ ਤੇ ਮੌਜੂਦ ਲੋਕਾਂ ਵੱਲੋਂ ਬੱਚਿਆਂ ਨੂੰ ਇਲਾਜ ਲਈ ਤੁਰੰਤ ਹਸਪਤਾਲ ਪਹੁੰਚਾਇਆ ਗਿਆ।

ਜਿਵੇਂ ਬੱਚਿਆਂ ਦੇ ਮਾਪਿਆਂ ਨੂੰ ਇਸ ਹਾਦਸੇ ਦੀ ਜਾਣਕਾਰੀ ਹੋਈ ਤਾਂ ਉਨ੍ਹਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਇਹ ਇੱਕੋ ਹੀ ਪਿੰਡ ਦੇ 40 ਦੇ ਕਰੀਬ ਬੱਚੇ ਛੋਟੇ ਹਾਥੀ ਟੈਂਪੂ ਵਿਚ ਸਵਾਰ ਹੋ ਕੇ ਦਸਵੀਂ ਦਾ ਪੇਪਰ ਦੇਣ ਲਈ 20 ਕਿਲੋਮੀਟਰ ਦੂਰ ਪੇਪਰ ਸੈਂਟਰ ਜਾ ਰਹੇ ਸੀ। ਇਸ ਦੌਰਾਨ ਰਸਤੇ ਵਿਚ ਜਾਂਦਿਆਂ ਪੇਪਰ ਸੈਂਟਰ ਤੋਂ 1 ਕਿਲੋਮੀਟਰ ਪਿੱਛੇ ਹੀ ਕਿਸੇ ਕਾਰਨ ਕਰਕੇ ਬੱਚਿਆਂ ਨਾਲ ਭਰਿਆ ਟੈਂਪੂ ਪਲਟ ਗਿਆ। ਜਿਸ ਕਾਰਨ ਬੱਚਿਆਂ ਨੂੰ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਇਲਾਜ ਲਈ ਕੋਟਕਪੂਰਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਬੱਚਿਆਂ ਵਿੱਚੋਂ 3 ਬੱਚਿਆਂ ਦੀ ਹਾਲਤ ਖਰਾਬ ਦੱਸੀ ਜਾ ਰਹੀ ਹੈ। ਇੱਕ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਇਹ ਬੱਚੇ ਪਿੰਡ ਤੋਂ ਪੇਪਰ ਦੇਣ ਲਈ ਛੋਟੇ ਹਾਥੀ ਟੈਂਪੂ ਵਿੱਚ ਸਵਾਰ ਹੋ ਕੇ ਜਾ ਰਹੇ ਸੀ। ਉਨ੍ਹਾਂ ਨੇ ਦੱਸਿਆ ਕਿ ਇਹ ਹਾਦਸਾ ਹਰੀਨੋ ਤੋਂ ਡੇਢ ਕਿਲੋਮੀਟਰ ਪਿੱਛੇ ਵਾਪਰਿਆ। ਇਸ ਹਾਦਸੇ ਦੌਰਾਨ ਲਗਭਗ ਸਾਰੇ ਹੀ ਬੱਚਿਆਂ ਨੂੰ ਸੱਟਾਂ ਲੱਗੀਆਂ ਹਨ ਪਰ 3 ਬੱਚਿਆਂ ਦੀ ਹਾਲਤ ਖਰਾਬ ਹੈ। ਦੱਸ ਦਈਏ ਇਸ ਮਾਮਲੇ ਵਿੱਚ ਸਕੂਲ ਦੇ ਕਿਸੇ ਵੀ ਅਧਿਕਾਰੀ ਜਾਂ ਪੁਲੀਸ ਪ੍ਰਸ਼ਾਸ਼ਨ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ।