ਪੈਸਿਆ ਲਈ ਇਹ ਕੁੜੀ ਕਰਨ ਲੱਗੀ ਗਲਤ ਕੰਮ, ਅੱਜ ਚੜ੍ਹੀ ਪੁਲਿਸ ਦੇ ਧੱਕੇ

ਇਕ ਪਾਸੇ ਤਾਂ ਬੇ ਰੁ ਜ਼ ਗਾ ਰ ਨੌਜਵਾਨ ਮੁੰਡੇ ਕੁੜੀਆਂ ਰੁ ਜ਼ ਗਾ ਰ ਹਾਸਲ ਕਰਨ ਲਈ ਧਰਨਾ ਲਾ ਰਹੇ ਹਨ। ਉਹ ਕਦੇ ਪਾਣੀ ਦੀਆਂ ਟੈਂਕੀਆਂ ਤੇ ਚੜ੍ਹਦੇ ਹਨ। ਕਦੇ ਮੰਤਰੀਆਂ ਦੀਆਂ ਕੋਠੀਆਂ ਘੇਰਦੇ ਹਨ। ਕਈ ਵਿਦੇਸ਼ ਨੂੰ ਜਾ ਰਹੇ ਹਨ। ਦੂਜੇ ਪਾਸੇ ਜਿਨ੍ਹਾਂ ਨੂੰ ਸਰਕਾਰੀ ਨੌਕਰੀ ਮਿਲ ਗਈ ਹੈ, ਉਨ੍ਹਾਂ ਵਿੱਚੋਂ ਕਈ ਰਿਸ਼ਵਤ ਲੈ ਕੇ ਧਨ ਇਕੱਠਾ ਕਰਨ ਲੱਗੇ ਹੋਏ ਹਨ। ਪੰਜਾਬ ਸਰਕਾਰ ਨੇ ਜਨਤਾ ਨੂੰ ਸਾਫ਼ ਸੁਥਰਾ ਪ੍ਰਸ਼ਾਸਨ ਦੇਣ ਦਾ ਵਾਅਦਾ ਕੀਤਾ ਸੀ। ਜਿਸ ਅਧੀਨ ਸਰਕਾਰ ਵੱਲੋਂ ਰਿ ਸ਼ ਵ ਤ ਖੋ ਰਾਂ ਨੂੰ ਨੱਥ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਕਈ ਸਰਕਾਰੀ ਅਧਿਕਾਰੀ ਤਾਂ ਚੰਗੀ ਤਨਖ਼ਾਹ ਹੋਣ ਦੇ ਬਾਵਜੂਦ ਵੀ ਰਿਸ਼ਵਤ ਲੈ ਰਹੇ ਹਨ। ਵਿਜੀਲੈਂਸ ਪੁਲਿਸ ਨੇ ਇਕ ਮਹਿਲਾ ਡ ਰੱ ਗ ਇੰਸਪੈਕਟਰ ਬਬਲੀਨ ਕੌਰ ਅਤੇ ਇੱਕ ਦਰਜਾ ਚਾਰ ਮੁਲਾਜ਼ਮ ਰਾਕੇਸ਼ ਕੁਮਾਰ ਨੂੰ ਫੜਿਆ ਹੈ। ਇਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਮਿਲੀ ਜਾਣਕਾਰੀ ਮੁਤਾਬਕ ਅਰੁਣ ਕੁਮਾਰ ਸ਼ਰਮਾ ਨਾਮ ਦੇ ਵਿਅਕਤੀ ਨੇ ਮੈਡੀਕਲ ਸਟੋਰ ਦਾ ਲਾਇਸੈਂਸ ਲੈਣਾ ਸੀ। ਜਿਸ ਦੇ ਬਦਲੇ ਗੁਰਦਾਸਪੁਰ ਅਤੇ ਪਠਾਨਕੋਟ ਦੀ ਮਹਿਲਾ ਇੰਸਪੈਕਟਰ

ਦੁਆਰਾ ਦਰਜਾ ਚਾਰ ਮੁਲਜ਼ਮ ਰਾਕੇਸ਼ ਕੁਮਾਰ ਰਾਹੀਂ 90 ਹਜ਼ਾਰ ਰੁਪਏ ਰਿ ਸ਼ ਵ ਤ ਦੀ ਮੰਗ ਕੀਤੀ ਗਈ ਸੀ। ਅਰੁਣ ਕੁਮਾਰ ਨੇ ਇਹ ਮਾਮਲਾ ਵਿਜੀਲੈਂਸ ਪੁਲਿਸ ਦੇ ਧਿਆਨ ਵਿਚ ਲਿਆ ਦਿੱਤਾ। ਜਦੋਂ ਅਰੁਣ ਕੁਮਾਰ ਰਿਸ਼ਵਤ ਦੀ ਪਹਿਲੀ ਕਿਸ਼ਤ 30 ਹਜ਼ਾਰ ਰੁਪਏ ਰਾਕੇਸ਼ ਕੁਮਾਰ ਨੂੰ ਦੇਣ ਲਈ ਪਹੁੰਚਿਆ ਤਾਂ ਵਿਜੀਲੈਂਸ ਪੁਲਿਸ ਨੇ ਉਸ ਨੂੰ ਸਿਵਲ ਹਸਪਤਾਲ ਨੇਡ਼ੇ ਤੋਂ ਕਾਬੂ ਕਰ ਲਿਆ। ਮਹਿਲਾ ਡ ਰੱ ਗ ਇੰਸਪੈਕਟਰ ਦੀ ਰਿਹਾਇਸ਼ ਅੰਮ੍ਰਿਤਸਰ ਵਿਚ ਹੈ। ਜਦੋਂ ਪੁਲਿਸ ਉਸ ਦੇ ਘਰ ਗਈ ਤਾਂ ਉਹ ਘਰ ਨਹੀਂ ਮਿਲੀ।

ਫਿਰ ਪੁਲਿਸ ਨੇ ਉਸ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਕਾਬੂ ਕਰ ਲਿਆ। ਇਨ੍ਹਾਂ ਦੋਵਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਤਾਂ ਕਿ ਇਨ੍ਹਾਂ ਦਾ ਰਿਮਾਂਡ ਹਾਸਲ ਕਰਕੇ ਹੋਰ ਪੁੱਛ ਗਿੱਛ ਕੀਤੀ ਜਾ ਸਕੇ। ਮੌਜੂਦਾ ਸੂਬਾ ਸਰਕਾਰ ਨੇ ਹੋਂਦ ਵਿੱਚ ਆਉਂਦੇ ਸਾਰ ਹੀ ਇਕ ਹੈਲਪ ਨੰਬਰ ਜਾਰੀ ਕੀਤਾ ਸੀ ਅਤੇ ਜਨਤਾ ਨੂੰ ਇਸ ਨੰਬਰ ਤੇ ਰਿ ਸ਼ ਵ ਤ ਲੈਣ ਵਾਲੇ ਅਧਿਕਾਰੀਆਂ ਬਾਰੇ ਸਬੂਤਾਂ ਸਮੇਤ ਜਾਣਕਾਰੀ ਦੇਣ ਲਈ ਕਿਹਾ ਸੀ ਤਾਂ ਕਿ ਇਨ੍ਹਾਂ ਅਧਿਕਾਰੀਆਂ ਤੇ ਕਾਰਵਾਈ ਕੀਤੀ ਜਾ ਸਕੇ।