ਪੈਸੇ ਕਮਾਉਣ ਲਈ ਵਿਦੇਸ਼ ਗਏ ਪੰਜਾਬੀ ਨੌਜਵਾਨ ਦੀ ਹੋਈ ਮੋਤ, ਪੁੱਤ ਦੇ ਗਮ ਵਿੱਚ ਮਾਂ ਦਾ ਰੋ-ਰੋ ਹੋਇਆ ਬੁਰਾ ਹਾਲ

ਨੌਜਵਾਨ ਆਪਣੇ ਆਉਣ ਵਾਲੇ ਭਵਿੱਖ ਨੂੰ ਚੰਗਾ ਬਣਾਉਣ ਅਤੇ ਘਰਦੇ ਹਾਲਾਤ ਸੁਧਾਰਨ ਲਈ ਬਾਹਰਲੇ ਮੁਲਕ ਦਾ ਰੁਖ ਕਰਦੇ ਹਨ। ਮਾਪੇ ਵੀ ਕਰਜ਼ਾ ਚੁੱਕ ਕੇ ਆਪਣੇ ਨੌਜਵਾਨ ਬੱਚਿਆਂ ਨੂੰ ਬਾਹਰ ਭੇਜਦੇ ਹਨ। ਬਾਹਰਲੇ ਮੁਲਕ ਵਿੱਚ ਗਏ ਨੌਜਵਾਨਾਂ ਨਾਲ ਕਈ ਤਰ੍ਹਾਂ ਦੇ ਹਾਦਸੇ ਵਾਪਰ ਜਾਂਦੇ ਹਨ। ਜਿਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਤੇ ਕੀ ਬੀਤਦੀ ਹੈ, ਉਸ ਦਾ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ। ਅਜਿਹਾ ਹੀ ਇੱਕ ਹਾਦਸਾ ਪਠਾਨਕੋਟ ਦੇ ਪਿੰਡ ਭੋਆ ਦੇ ਰਹਿਣ ਵਾਲੇ ਇੱਕ ਨੌਜਵਾਨ ਨਾਲ ਵਾਪਰਿਆ,

ਜੋ ਰਸ਼ੀਆ ਵਿੱਚ ਪੈਸੇ ਕਮਾਉਣ ਦੇ ਲਈ ਗਿਆ ਸੀ। ਰਸ਼ੀਆ ਵਿੱਚ ਹੀ ਉਸ ਦੀ ਕਿਸੇ ਕਾਰਨ ਕਰਕੇ ਜਾਨ ਚਲੀ ਗਈ। ਜਿਸ ਕਾਰਨ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ। ਮ੍ਰਿਤਕ ਮਨੀਸ਼ ਦੇ ਭਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਉਨ੍ਹਾਂ ਦਾ ਭਰਾ ਰਸ਼ੀਆ ਗਿਆ ਸੀ। ਉਨ੍ਹਾਂ ਨੂੰ 27 ਤਰੀਕ ਨੂੰ ਮਨੀਸ਼ ਦਾ ਮੈਸੇਜ ਆਇਆ ਸੀ ਕਿ ਉਹ ਠੀਕ ਹੈ। ਉਸ ਦਾ ਫੋਨ ਟੁੱਟ ਗਿਆ ਹੈ ਤੇ ਉਹ ਫੋਨ ਕਰੇਗਾ। ਇਸ ਤੋਂ ਬਾਅਦ ਉਨ੍ਹਾਂ ਨੂੰ 28 ਤਰੀਕ ਤੋਂ ਅਗਲੇ ਦਿਨ ਪਤਾ ਲੱਗਾ

ਕਿ ਮਨੀਸ਼ ਦੀ ਜਾਨ ਚਲੀ ਗਈ। ਉਨ੍ਹਾਂ ਨੂੰ ਦੱਸਿਆ ਗਿਆ ਕਿ ਮਨੀਸ਼ ਰੋਟੀ ਖਾ ਰਿਹਾ ਸੀ। ਇਸ ਦੌਰਾਨ ਹੀ ਉਸ ਨੂੰ ਅਟੈਕ ਆਇਆ ਤੇ ਜਦੋਂ ਉਸ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਰਸਤੇ ਵਿੱਚ ਉਸ ਦੀ ਜਾਨ ਚਲੀ ਗਈ। ਉਨ੍ਹਾਂ ਦੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਮਨੀਸ਼ ਦੀ ਮ੍ਰਿਤਕ ਦੇਹ ਜਲਦ ਤੋਂ ਜਲਦ ਭਾਰਤ ਲਿਆਂਦੀ ਜਾਵੇ। ਮ੍ਰਿਤਕ ਦੇ ਮਾਮੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਉਨ੍ਹਾਂ ਦਾ ਭਾਣਜਾ ਰਸ਼ੀਆ ਗਿਆ ਹੋਇਆ ਸੀ। ਜਿੱਥੇ ਉਸ ਦੀ ਜਾਨ ਚਲੀ ਗਈ।

ਉਨ੍ਹਾਂ ਨੂੰ ਇਸ ਦੀ ਜਾਣਕਾਰੀ ਕੁਝ ਦਿਨ ਪਹਿਲਾ ਹੀ ਹੋਈ। ਉਨ੍ਹਾਂ ਦੇ ਭਾਣਜੇ ਦੀ ਮੋਤ 28 ਤਰੀਕ ਦੀ ਹੋਈ ਹੈ। ਇਸ ਕਰਕੇ ਉਸ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਵਿੱਚ ਉਨ੍ਹਾਂ ਨੇ ਡੀ.ਸੀ ਅਤੇ ਸੰਨੀ ਦਿਉਲ ਦੇ ਪੀ.ਏ ਨਾਲ ਵੀ ਗੱਲਬਾਤ ਕੀਤੀ ਪਰ ਉਨ੍ਹਾਂ ਨੂੰ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗ ਰਿਹਾ ਕਿ ਉਨ੍ਹਾਂ ਦੇ ਭਾਣਜੇ ਦੀ ਮ੍ਰਿਤਕ ਦੇਹ ਕਦੋਂ ਤੱਕ ਮਿਲੇਗੀ। ਉਨ੍ਹਾਂ ਵੱਲੋਂ ਸਰਕਾਰ ਨੂੰ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੇ ਭਾਣਜੇ ਦੀ ਮ੍ਰਿਤਕ ਦੇਹ ਜਲਦ ਤੋਂ ਜਲਦ ਉਨ੍ਹਾਂ ਤੱਕ ਪਹੁੰਚਾਈ ਜਾਵੇ।