ਪ੍ਰਦੇਸ਼ ਚ ਹੋਈ ਪੰਜਾਬੀ ਨੌਜਵਾਨ ਦੀ ਮੋਤ, ਲਾਡਲੇ ਪੁੱਤ ਨੂੰ ਯਾਦ ਕਰਕੇ ਧਾਹਾਂ ਮਾਰ ਰੋਵੇ ਮਾਂ

ਪਰਿਵਾਰਾਂ ਦੀ ਆਰਥਿਕ ਹਾਲਤ ਸੁਧਾਰਨ ਲਈ ਪੰਜਾਬੀ ਲੋਕ ਰੁਜ਼ਗਾਰ ਦੀ ਭਾਲ ਵਿੱਚ ਵਿਦੇਸ਼ਾਂ ਨੂੰ ਜਾਂਦੇ ਹਨ। ਵਿਦੇਸ਼ਾਂ ਵਿੱਚ ਵੀ ਹਾਲਾਤ ਸੁਖਾਵੇਂ ਨਹੀਂ। ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਹੁਸ਼ਿਆਰਪੁਰ ਦੇ ਪਿੰਡ ਡੱਡੇਵਾਲ ਦੇ ਇਕ ਵਿਅਕਤੀ ਸਤਨਾਮ ਸਿੰਘ ਦੀ ਸਾਊਦੀ ਅਰਬ ਵਿਚ ਜਾਨ ਚਲੇ ਜਾਣ ਦੀ ਖਬਰ ਨੇ ਪਿੱਛੇ ਉਸ ਦੇ ਪਰਿਵਾਰ ਨੂੰ ਧੁਰ ਅੰਦਰ ਤਕ ਝੰਜੋੜ ਦਿੱਤਾ ਹੈ। ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ।

ਸਤਨਾਮ ਸਿੰਘ ਸਾਊਦੀ ਅਰਬ ਵਿੱਚ ਮਿਸਤਰੀ ਦਾ ਕੰਮ ਕਰਦਾ ਸੀ। ਬਚਪਨ ਵਿਚ ਪਿਤਾ ਦਾ ਦੇ ਹਾਂ ਤ ਹੋ ਜਾਣ ਕਾਰਨ ਸਤਨਾਮ ਸਿੰਘ ਨੂੰ ਜ਼ਿਆਦਾ ਮਿਹਨਤ ਕਰਨੀ ਪਈ। ਉਹ ਆਪਣੇ ਪਿੱਛੇ 2 ਬੱਚੇ, ਪਤਨੀ, ਬਜ਼ੁਰਗ ਮਾਂ ਅਤੇ 4 ਭਰਾਵਾਂ ਨੂੰ ਛੱਡ ਗਿਆ ਹੈ। ਸਤਨਾਮ ਸਿੰਘ ਦਾ ਪੁੱਤਰ ਦਸਵੀਂ ਜਮਾਤ ਵਿੱਚ ਪੜ੍ਹਦਾ ਹੈ ਅਤੇ ਧੀ ਛੇਵੀਂ ਜਮਾਤ ਵਿੱਚ ਪੜ੍ਹਦੀ ਹੈ। ਮਿਲੀ ਜਾਣਕਾਰੀ ਮੁਤਾਬਕ ਸ਼ੁੱਕਰਵਾਰ ਨੂੰ ਸਤਨਾਮ ਸਿੰਘ ਦੀ ਆਪਣੀ ਪਤਨੀ ਨਾਲ ਗੱਲਬਾਤ ਹੋਈ ਸੀ।

ਉਸ ਨੇ ਕੁਝ ਦਿਨਾਂ ਤੱਕ ਵਾਪਸ ਪੰਜਾਬ ਆਉਣ ਦੀ ਗੱਲ ਆਖੀ ਸੀ। ਸ਼ਨਿੱਚਰਵਾਰ ਨੂੰ ਸਤਨਾਮ ਸਿੰਘ ਦੀ ਸਿਹਤ ਖਰਾਬ ਹੋ ਗਈ। ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਜਿੱਥੇ ਉਹ ਅੱਖਾਂ ਮੀਟ ਗਿਆ। ਪਤਾ ਲੱਗਾ ਹੈ ਕਿ ਸਤਨਾਮ ਸਿੰਘ 7 ਸਾਲ ਤੋਂ ਸਾਊਦੀ ਅਰਬ ਗਿਆ ਹੋਇਆ ਸੀ। ਲਗਪਗ ਡੇਢ ਸਾਲ ਤੋਂ ਉਸ ਨੂੰ ਤਨਖ਼ਾਹ ਨਹੀਂ ਸੀ ਮਿਲ ਰਹੀ। ਭਾਵੇਂ ਹੁਣ ਹੋਰ ਕੰਪਨੀ ਵਿੱਚ ਕੰਮ ਕਰਨ ਲੱਗਾ ਸੀ ਪਰ ਉਹ ਆਪਣੀ ਤਨਖਾਹ ਨਾ ਮਿਲਣ ਕਾਰਨ ਸਾਊਦੀ ਅਰਬ ਵਿੱਚ ਅਟਕਿਆ ਹੋਇਆ ਸੀ।

ਪਰਿਵਾਰ ਦੀ ਆਰਥਿਕ ਹਾਲਤ ਵੀ ਬਹੁਤ ਮੰਦੀ ਹੈ। ਉਹ ਚਾਹੁੰਦੇ ਹਨ ਕਿ ਜਲਦੀ ਤੋਂ ਜਲਦੀ ਸਤਨਾਮ ਸਿੰਘ ਦੀ ਮ੍ਰਿਤਕ ਦੇਹ ਉਨ੍ਹਾਂ ਤੱਕ ਪਹੁੰਚ ਜਾਵੇ। ਮ੍ਰਿਤਕ ਦੇਹ ਪੰਜਾਬ ਮੰਗਵਾਉਣ ਦੀ ਵੀ ਉਨ੍ਹਾਂ ਵਿੱਚ ਹਿਮਤ ਨਹੀਂ। ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੇ ਉਨ੍ਹਾਂ ਤਕ ਪਹੁੰਚ ਨਹੀਂ ਕੀਤੀ। ਪਰਿਵਾਰ ਡੂੰਘੇ ਸਦਮੇ ਵਿੱਚ ਹੈ। ਹੁਣ ਦੇਖਣਾ ਹੋਵੇਗਾ ਕੀ ਕੋਈ ਸਮਾਜ ਸੇਵੀ ਪਰਿਵਾਰ ਦੀ ਮਦਦ ਲਈ ਅੱਗੇ ਆਉਂਦਾ ਹੈ? ਸਤਨਾਮ ਸਿੰਘ ਦੀ ਮ੍ਰਿਤਕ ਦੇਹ ਕਿੰਨੀ ਦੇਰ ਵਿੱਚ ਪਰਿਵਾਰ ਤੱਕ ਪਹੁੰਚਦੀ ਹੈ?