ਪ੍ਰੋਫ਼ੈਸਰ ਨੇ ਆਪਣੀ 2 ਸਾਲ ਦੀ ਕਮਾਈ, 23 ਲੱਖ ਰੁਪਏ ਕੀਤੀ ਵਾਪਿਸ

ਬਿਹਾਰ ਦੇ ਮੁਜ਼ੱਫਰਪੁਰ ਵਿਖੇ ਸਥਿਤ ਨਿਤੀਸ਼ਵਰ ਸਿੰਘ ਕਾਲਜ ਦੇ ਹਿੰਦੀ ਦੇ ਪ੍ਰੋਫੈਸਰ ਲਲਨ ਕੁਮਾਰ ਤਨਖਾਹ ਵਾਪਸ ਕਰਨ ਕਾਰਨ ਚਰਚਾ ਵਿੱਚ ਹਨ। ਦੱਸ ਦੇਈਏ ਲਲਨ ਕੁਮਾਰ ਵੱਲੋਂ ਆਪਣੀ 2 ਸਾਲ ਦੀ ਤਨਖਾਹ ਵੀ ਵਿੱਚੋਂ 23 ਲੱਖ ਤੋਂ ਰੁਪਏ ਤੋਂ ਵੱਧ ਦੀ ਰਕਮ ਸਰਕਾਰ ਨੂੰ ਵਾਪਿਸ ਕਰ ਦਿੱਤੀ ਗਈ ਹੈ, ਕਿਉਂਕਿ ਲਲਨ ਕੁਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕਾਲਜ ਵਿੱਚ 2 ਸਾਲ ਤੋਂ ਵੱਧ ਵਿਦਿਆਰਥੀਆਂ ਨੂੰ ਪੜ੍ਹਾਇਆ ਹੀ ਨਹੀਂ ਗਿਆ। ਇਸ ਲਈ ਉਨ੍ਹਾਂ ਦਾ ਇਸ ਤਨਖਾਹ ਤੇ ਕੋਈ ਹੱਕ ਨਹੀਂ ਹੈ।

ਮਿਲੀ ਜਾਣਕਾਰੀ ਅਨੁਸਾਰ ਪ੍ਰੋਫੈਸਰ ਲਲਨ ਕੁਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਰੈਂਕ ਚੰਗਾ ਸੀ। ਰੈਂਕ ਚੰਗਾ ਹੋਣ ਦੇ ਬਾਵਯੂਦ ਵੀ ਉਨ੍ਹਾਂ ਨੂੰ ਨਿਤੀਸ਼ਵਰ ਸਿੰਘ ਕਾਲਜ ਭੇਜ ਦਿੱਤਾ ਗਿਆ ਪਰ ਘੱਟ ਰੈਂਕ ਵਾਲਿਆਂ ਦੀ ਚੋਣ ਪੀ.ਜੀ ਲਈ ਹੋਈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜਿਹੇ ਕਾਲਜ ਵਿੱਚ ਭੇਜਿਆ ਜਾਵੇ ਜਿੱਥੇ ਪੀ.ਜੀ ਦੀ ਪੜ੍ਹਾਈ ਕੀਤੀ ਜਾਂਦੀ ਹੈ। ਉਨ੍ਹਾਂ ਅਨੁਸਾਰ ਨਿਤੀਸ਼ਵਰ ਕਾਲਜ ਵਿੱਚ ਵਿਦਿਆਰਥੀ ਵੀ ਘੱਟ ਆਉਂਦੇ ਹਨ। ਇਸ ਕਰਕੇ ਉਨ੍ਹਾਂ ਨੇ ਕਈ ਵਾਰ ਨਿਤੀਸ਼ਵਰ ਕਾਲਜ ਤੋਂ ਟਰਾਂਸਫਰ ਲਈ ਵੀ ਕੋਸ਼ਿਸ਼ ਕੀਤੀ ਪਰ ਹਰ ਵਾਰ ਉਨ੍ਹਾਂ ਦਾ ਨਾਮ ਕੱਟ ਦਿੱਤਾ ਜਾਂਦਾ ਹੈ। ਜੇਕਰ ਉਨ੍ਹਾਂ ਦੀ ਮੰਗ ਨਾ ਮੰਨੀ ਗਈ ਤਾਂ ਉਹ ਭੁੱਖ ਹੜਤਾਲ ਤੇ ਬੈਠਣਗੇ।

ਮਿਲੀ ਜਾਣਕਾਰੀ ਅਨੁਸਾਰ ਇਸ ਸਬੰਧ ਵਿਚ ਗੱਲ ਕਰਦਿਆਂ ਨਿਤੀਸ਼ਵਰ ਕਾਲਜ ਦੇ ਪ੍ਰਿਸੀਪਲ ਡਾ.ਮਨੋਜ ਕੁਮਾਰ ਦਾ ਕਹਿਣਾ ਹੈ ਕਿ ਜੇਕਰ ਪ੍ਰੋਫ਼ੈਸਰ ਲਲਨ ਕੁਮਾਰ ਨੂੰ ਇਸ ਸੰਬੰਧੀ ਕੋਈ ਸਮੱਸਿਆ ਸੀ ਤਾਂ ਉਨ੍ਹਾਂ ਨੂੰ ਪਹਿਲਾਂ ਗੱਲ ਕਰਨੀ ਚਾਹੀਦੀ ਸੀ ਪਰ ਉਨ੍ਹਾਂ ਨੇ ਇਸ ਸਬੰਧੀ ਪ੍ਰਿੰਸੀਪਲ ਨਾਲ ਕੋਈ ਵੀ ਗੱਲ ਨਹੀਂ ਕੀਤੀ। ਉਨ੍ਹਾਂ ਨੇ ਨਿਤੀਸ਼ਵਰ ਕਾਲਜ ਉੱਤੇ ਲੱਗੇ ਪੜ੍ਹਾਈ ਨਾ ਹੋਣ ਦੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਹੈ ਕਿ 2 ਸਾਲਾਂ ਤੋਂ ਕੋ ਰੋ ਨਾ ਵਾਇਰਸ ਕਾਰਨ ਸਿਸਟਮ ਥੋੜ੍ਹਾ ਠੀਕ ਨਹੀਂ ਸੀ।