ਪੰਚਾਇਤ ਮੈਂਬਰ ਨੇ ਬਣਾਈ ਪੈਸੇ ਖਾਣ ਦੀ ਸਕੀਮ, ਸਰਪੰਚ ਦੇ ਖੁਲਾਸੇ ਤੇ ਸਾਰਾ ਪੰਜਾਬ ਹੋ ਗਿਆ ਹੈਰਾਨ

ਸਰਕਾਰ ਵੱਲੋਂ ਕੁਝ ਵਿਸ਼ੇਸ਼ ਲੋਕਾਂ ਨੂੰ ਪੈਨਸ਼ਨ ਦੇ ਰੂਪ ਵਿੱਚ ਆਰਥਿਕ ਸਹਾਇਤਾ ਦਿੱਤੀ ਜਾਂਦੀ ਹੈ। ਜਿਨ੍ਹਾਂ ਵਿਚ ਅਪਾਹਜ ਅਤੇ ਬਜ਼ੁਰਗ ਵਿਅਕਤੀ ਆਉਂਦੇ ਹਨ ਪਰ ਕੁਝ ਵਿਅਕਤੀ ਇਸ ਸਹਾਇਤਾ ਲਈ ਅਯੋਗ ਹੋਣ ਦੇ ਬਾਵਜੂਦ ਵੀ ਇਸ ਦਾ ਲਾਭ ਉਠਾ ਰਹੇ ਹਨ। ਇਸ ਦੀ ਉਦਾਹਰਨ ਨਾਭਾ ਦੇ ਪਿੰਡ ਲੱਧਾਹੇੜੀ ਵਿੱਚ ਦੇਖਣ ਨੂੰ ਮਿਲੀ ਹੈ। ਜਿੱਥੇ ਪਿੰਡ ਦਾ ਮੌਜੂਦਾ ਪੰਚ ਹਰਪ੍ਰੀਤ ਸਿੰਘ ਅਤੇ ਉਸ ਦੇ ਪਰਿਵਾਰ ਦੇ 3 ਹੋਰ ਮੈਂਬਰ ਇਸ ਸਹਾਇਤਾ ਲਈ ਯੋਗ ਨਾ ਹੋਣ ਦੇ ਬਾਵਜੂਦ ਵੀ ਇਕ ਸਾਲ ਤੋਂ ਪੈਨਸ਼ਨਾਂ ਲੈ ਰਹੇ ਹਨ।

ਪੰਚ ਹਰਪ੍ਰੀਤ ਸਿੰਘ ਦੀ ਇਸ ਕਾਰਵਾਈ ਦਾ ਉਸ ਸਮੇਂ ਪਤਾ ਲੱਗਾ ਜਦੋਂ ਕੋਰੋਨਾ ਕਾਲ ਦੌਰਾਨ ਸਰਕਾਰੀ ਅਧਿਕਾਰੀ ਪੰਚਾਇਤਾਂ ਰਾਹੀਂ ਪੈਨਸ਼ਨ ਧਾਰਕਾਂ ਨੂੰ ਉਨ੍ਹਾਂ ਦੇ ਘਰ ਹੀ ਪੈਨਸ਼ਨ ਭੇਜਣ ਲੱਗੇ। ਜਦੋਂ ਪਿੰਡ ਦੇ ਸਰਪੰਚ ਮਨਜਿੰਦਰ ਸਿੰਘ ਜਿੰਦਰੀ ਨੂੰ ਪਤਾ ਲੱਗਾ ਕਿ ਪੰਚ ਹਰਪ੍ਰੀਤ ਸਿੰਘ, ਉਸ ਦੀ ਪਤਨੀ ਅਤੇ ਮਾਂ ਤਿੰਨੇ ਹੀ ਮੈਂਬਰ ਅੰਗਹੀਣ ਵਿਅਕਤੀਆਂ ਵਾਲੀ ਪੈਨਸ਼ਨ ਲੈ ਰਹੇ ਹਨ। ਇਸ ਦੇ ਨਾਲ ਹੀ ਪੰਚ ਹਰਪ੍ਰੀਤ ਸਿੰਘ ਦਾ ਪਿਤਾ ਬਲਵੰਤ ਸਿੰਘ ਬੁਢਾਪਾ ਪੈਨਸ਼ਨ ਲੈ ਰਿਹਾ ਹੈ।

ਇਸ ਤੋਂ ਬਾਅਦ ਸਰਪੰਚ ਨੇ ਆਰ ਟੀ ਆਈ ਰਾਹੀਂ ਇਹ ਸਾਰੀ ਜਾਣਕਾਰੀ ਹਾਸਲ ਕਰਕੇ ਮਾਮਲਾ ਪੁਲੀਸ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਦਿੱਤਾ। ਪੁਲਿਸ ਨੇ ਇਨ੍ਹਾਂ ਚਾਰੇ ਮੈਂਬਰਾਂ ਤੇ ਮਾਮਲਾ ਦਰਜ ਕਰ ਲਿਆ ਹੈ। ਇਹ ਪੈਨਸ਼ਨਾਂ ਲਗਭਗ ਇੱਕ ਸਾਲ ਤੋਂ ਲੱਗੀਆਂ ਸਨ। ਪ੍ਰਤੀ ਮੈਂਬਰ ਹਰ ਕਿਸੇ ਨੇ 8250 ਰੁਪਏ ਹਾਸਲ ਕੀਤੇ ਹਨ। ਇਸ ਤਰ੍ਹਾਂ ਚਾਰੇ ਮੈਂਬਰਾਂ ਨੇ ਲਗਭਗ 33000 ਰੁਪਏ ਹਾਸਲ ਕੀਤੇ ਹਨ। ਹੁਣ ਇਨ੍ਹਾਂ ਨੇ ਇਹ ਰਕਮ ਵਿਭਾਗ ਨੂੰ ਵਾਪਸ ਕਰ ਦਿੱਤੀ ਹੈ।

ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ। ਪੁਲਿਸ ਇਹ ਵੀ ਪਤਾ ਕਰ ਰਹੀ ਹੈ ਕਿ ਇਹ ਪੈਨਸ਼ਨ ਲਗਵਾਉਣ ਵਿੱਚ ਕਿਸ ਕਿਸ ਦਾ ਹੱਥ ਹੈ। ਕਈ ਲੋੜਵੰਦ ਵਿਅਕਤੀ ਤਾਂ ਸਰਕਾਰੀ ਦਫ਼ਤਰਾਂ ਦੇ ਧੱਕੇ ਖਾ ਰਹੇ ਹਨ ਪਰ ਕਈ ਸਰਦੇ ਪੁੱਜਦੇ ਲੋਕ ਆਪਣੀ ਪਹੁੰਚ ਸਦਕਾ ਇਨ੍ਹਾਂ ਸਕੀਮਾਂ ਦਾ ਲਾਭ ਉਠਾ ਰਹੇ ਹਨ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ