ਪੰਜਾਬੀ ਮੁੰਡੇ ਨੂੰ ਖਾ ਗਈ ਤੂੜੀ ਵਾਲੀ ਮਸ਼ੀਨ, ਦੇਖੋ ਕਿਵੇਂ ਸਕਿੰਟਾਂ ਚ ਆਈ ਹੋਣੀ

ਇਸ ਮਸ਼ੀਨੀ ਯੁੱਗ ਵਿਚ ਜ਼ਰਾ ਜਿੰਨੀ ਲਾਪ੍ਰਵਾਹੀ ਵੀ ਭਾਰੀ ਪੈ ਜਾਂਦੀ ਹੈ। ਖੇਤੀ ਦੇ ਜ਼ਿਆਦਾਤਰ ਕੰਮ ਮਸ਼ੀਨਾਂ ਨਾਲ ਹੁੰਦੇ ਹਨ। ਕਈ ਵਾਰ ਕਾਹਲੀ ਕਰਦੇ ਵਕਤ ਕਿਸਾਨ ਹਾਦਸੇ ਦੀ ਲਪੇਟ ਵਿਚ ਆ ਜਾਂਦੇ ਹਨ। ਅੱਜਕੱਲ੍ਹ ਹਾੜ੍ਹੀ ਦੀ ਫਸਲ ਸਾਂਭਣ ਦਾ ਸਮਾਂ ਹੈ। ਹਰ ਕਿਸਾਨ ਸਮੇਂ ਸਿਰ ਆਪਣਾ ਕੰਮ ਨਿਪਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਮੋਗਾ ਦੇ ਕਸਬਾ ਧਰਮਕੋਟ ਨੇੜੇ ਪਿੰਡ ਬੱਗਾ ਵਿਚ ਇੱਕ ਨੌਜਵਾਨ ਕਿਸਾਨ ਦੀ ਤੂੜੀ ਵਾਲੀ ਮਸ਼ੀਨ ਦੀ ਲਪੇਟ ਵਿੱਚ ਆ ਜਾਣ ਕਾਰਨ ਜਾਨ ਚਲੀ ਗਈ ਹੈ।

ਇਸ ਨੌਜਵਾਨ ਦਾ ਨਾਮ ਗੁਰਚਰਨ ਸਿੰਘ ਪੁੱਤਰ ਬਲਵਿੰਦਰ ਸਿੰਘ ਦੱਸਿਆ ਜਾ ਰਿਹਾ ਹੈ। ਉਸ ਦੀ ਉਮਰ 23 ਸਾਲ ਸੀ। ਮਿਲੀ ਜਾਣਕਾਰੀ ਮੁਤਾਬਕ ਗੁਰਚਰਨ ਸਿੰਘ ਤੂੜੀ ਵਾਲੀ ਮਸ਼ੀਨ ਨਾਲ ਖੇਤ ਵਿੱਚ ਤੂੜੀ ਬਣਾ ਰਿਹਾ ਸੀ। ਕੰਮ ਖ਼ਤਮ ਹੋਣ ਦੇ ਕਿਨਾਰੇ ਸੀ। ਇਹ ਆਖਰੀ ਟਰਾਲੀ ਸੀ। ਜਿਸ ਕਰ ਕੇ ਗੁਰਚਰਨ ਸਿੰਘ ਦੇ ਮਨ ਵਿੱਚ ਮਸ਼ੀਨ ਸਾਫ ਕਰਨ ਦਾ ਵਿਚਾਰ ਆਇਆ। ਉਹ ਕੱਪੜਾ ਲੈ ਕੇ ਤੂੜੀ ਵਾਲੀ ਮਸ਼ੀਨ ਤੇ ਚੜ੍ਹ ਗਿਆ ਅਤੇ ਮਸ਼ੀਨ ਨੂੰ ਝਾੜਨ ਲੱਗਾ।

ਇਸ ਦੌਰਾਨ ਹੀ ਉਸ ਦਾ ਪੈਰ ਤਿਲਕ ਗਿਆ ਅਤੇ ਉਹ ਮਸ਼ੀਨ ਦੀ ਲਪੇਟ ਵਿੱਚ ਆ ਗਿਆ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਹਸਪਤਾਲ ਪਹੁੰਚਣ ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਗੁਰਚਰਨ ਸਿੰਘ ਆਪਣੀ ਭੈਣ ਦਾ ਇਕਲੌਤਾ ਭਰਾ ਸੀ। ਇਹ ਘਟਨਾ ਪਰਿਵਾਰ ਲਈ ਅਸਹਿ ਹੈ। ਜਿਉਂ ਹੀ ਪਿੰਡ ਵਿੱਚ ਇਹ ਖ਼ਬਰ ਪਹੁੰਚੀ ਤਾਂ ਪਿੰਡ ਵਿਚ ਸੋਗ ਫੈਲ ਗਿਆ। ਹਰ ਕੋਈ ਪਰਿਵਾਰ ਨਾਲ ਹਮਦਰਦੀ ਜਤਾ ਰਿਹਾ ਹੈ।

ਇਕ ਕਿਸਾਨ ਆਗੂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਦੇ ਪਰਿਵਾਰ ਨੂੰ ਇੱਕ ਕਰੋੜ ਰੁਪਏ ਮੁਆਵਜ਼ਾ ਦਿੱਤਾ ਜਾਵੇ। ਇਸ ਕਿਸਾਨ ਆਗੂ ਦੀ ਦਲੀਲ ਹੈ ਕਿ ਮ੍ਰਿਤਕ ਗੁਰਚਰਨ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਦੀ ਸਿਹਤ ਠੀਕ ਨਹੀਂ ਰਹਿੰਦੀ। ਖੇਤੀ ਦਾ ਸਾਰਾ ਕਾਰੋਬਾਰ ਗੁਰਚਰਨ ਸਿੰਘ ਦੇ ਸਿਰ ਤੇ ਹੀ ਚੱਲਦਾ ਸੀ। ਉਸ ਦੀ ਜਾਨ ਜਾਣ ਨਾਲ ਪਰਿਵਾਰ ਵਿਚ ਕੋਈ ਕਮਾਉਣ ਵਾਲਾ ਨਹੀਂ ਰਿਹਾ। ਇਸ ਕਰਕੇ ਪਰਿਵਾਰ ਨੂੰ ਮੁਆਵਜ਼ੇ ਦੇ ਰੂਪ ਵਿਚ ਇਹ ਰਕਮ ਦਿੱਤੀ ਜਾਵੇ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ