ਪੰਜਾਬੀ ਮੁੰਡੇ ਨੂੰ ਵਿਦੇਸ਼ ਖਿੱਚ ਕੇ ਲੈ ਗਈ ਮੋਤ, ਦਾਦੇ ਦਾ ਰੋ ਰੋ ਹੋਇਆ ਬੁਰਾ ਹਾਲ

ਗ਼ਰੀਬੀ ਇਨਸਾਨ ਤਾਂ ਕੀ ਨਹੀਂ ਕਰਵਾਉਂਦੀ? ਧਨ ਕਮਾਉਣ ਲਈ ਇਨਸਾਨ ਦੇਸ਼ ਛੱਡ ਵਿਦੇਸ਼ ਤਕ ਚਲਾ ਜਾਂਦਾ ਪਰ ਕਈਆਂ ਦੀ ਕਿਸਮਤ ਤਾਂ ਉੱਥੇ ਵੀ ਉਨ੍ਹਾਂ ਦਾ ਸਾਥ ਨਹੀਂ ਦਿੰਦੀ। ਹੁਸ਼ਿਆਰਪੁਰ ਦੇ ਪਿੰਡ ਮੂਨਕਾ ਕਲਾਂ ਦਾ ਇਕ ਨੌਜਵਾਨ ਗੁਰਪ੍ਰੀਤ ਸਿੰਘ ਦੁਬਈ ਵਿੱਚ ਹੀ ਅੱਖਾਂ ਮੀਟ ਗਿਆ। ਉਸ ਦੀ ਉਮਰ 22 ਸਾਲ ਸੀ ਅਤੇ ਉਹ ਆਪਣੇ 88 ਸਾਲਾ ਬਜ਼ੁਰਗ ਦਾਦੇ ਦਾ ਇਕੋ ਇਕ ਸਹਾਰਾ ਸੀ। ਮਿਲੀ ਜਾਣਕਾਰੀ ਮੁਤਾਬਕ ਗੁਰਪ੍ਰੀਤ ਸਿੰਘ ਦੇ ਪਿਤਾ ਦਾ ਬਹੁਤ ਪਹਿਲਾਂ ਦੇਹਾਂਤ ਹੋ ਚੁੱਕਾ ਹੈ।

ਉਸ ਦੀ ਮਾਂ ਵੀ ਉਸ ਨੂੰ ਛੱਡ ਕੇ ਜਾ ਚੁੱਕੀ ਹੈ। ਜਿਸ ਕਰ ਕੇ ਉਸ ਦਾ ਦਾਦਾ ਹੀ ਉਸ ਲਈ ਸਭ ਕੁਝ ਸੀ। ਇਕ ਸਾਲ ਪਹਿਲਾਂ ਗੁਰਪ੍ਰੀਤ ਸਿੰਘ ਰੁਜ਼ਗਾਰ ਦੀ ਭਾਲ ਵਿੱਚ ਯੂਕਰੇਨ ਚਲਾ ਗਿਆ ਸੀ। ਰੂਸ ਅਤੇ ਯੂਕਰੇਨ ਵਿਚਕਾਰ ਟਕਰਾਅ ਹੋਣ ਤੋਂ ਇਕ ਮਹੀਨਾ ਪਹਿਲਾਂ ਹੀ ਗੁਰਪ੍ਰੀਤ ਸਿੰਘ ਯੂਕਰੇਨ ਤੋਂ ਵਾਪਸ ਆ ਗਿਆ ਸੀ। ਫੇਰ ਉਹ ਦੁਬਈ ਚਲਾ ਗਿਆ। ਉਸ ਨੂੰ ਦੁਬਈ ਗਏ ਅਜੇ ਇੱਕ ਮਹੀਨਾ ਵੀ ਨਹੀਂ ਹੋਇਆ ਸੀ ਕਿ ਇਹ ਭਾਣਾ ਵਾਪਰ ਗਿਆ।

ਗੁਰਪ੍ਰੀਤ ਸਿੰਘ ਦੁਬਈ ਵਿਚ ਚੌਦਵੀਂ ਮੰਜ਼ਿਲ ਤੋਂ ਡਿੱਗ ਪਿਆ। ਉਸ ਦੀ ਮਿ੍ਤਕ ਦੇਹ ਅੱਠਵੀਂ ਮੰਜ਼ਿਲ ਤੋਂ ਮਿਲੀ ਹੈ। ਉਸ ਦੇ ਪਿੰਡ ਵਿੱਚ ਜਦੋਂ ਇਹ ਮੰਦਭਾਗੀ ਖ਼ਬਰ ਪਹੁੰਚੀ ਤਾਂ ਪਿੰਡ ਵਾਸੀਆਂ ਨੇ ‘ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ’ ਦੇ ਮੁਖੀ ਐੱਸ.ਪੀ ਸਿੰਘ ਉਬਰਾਏ ਨਾਲ ਫੋਨ ਤੇ ਸੰਪਰਕ ਕੀਤਾ। ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਗੁਰਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਪੰਜਾਬ ਪਹੁੰਚਾਉਣ ਲਈ ਬੇਨਤੀ ਕੀਤੀ। ਐੱਸ.ਪੀ ਸਿੰਘ ਓਬਰਾਏ ਦੇ ਯਤਨਾਂ ਸਦਕਾ ਗੁਰਪ੍ਰੀਤ ਸਿੰਘ ਦੀ

ਮ੍ਰਿਤਕ ਦੇਹ ਅੰਮ੍ਰਿਤਸਰ ਦੇ ਹਵਾਈ ਅੱਡੇ ਤੇ ਪਹੁੰਚੀ ਹੈ। ਇਸ ਸਮੇਂ ਹਵਾਈ ਅੱਡੇ ਤੇ ਟਰੱਸਟ ਦੀ ਟੀਮ ਦੇ ਕੁਝ ਮੈਂਬਰ ਵੀ ਹਾਜ਼ਰ ਸਨ। ਐੱਸ.ਪੀ ਸਿੰਘ ਓਬਰਾਏ ਨੇ ਮ੍ਰਿਤਕ ਗੁਰਪ੍ਰੀਤ ਸਿੰਘ ਦੇ ਦਾਦੇ ਨੂੰ ਜੀਵਨ ਭਰ 1500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣ ਦਾ ਐਲਾਨ ਕੀਤਾ ਹੈ। ਇਹ ਰਕਮ ਬਜ਼ੁਰਗ ਦੇ ਬੈਂਕ ਖਾਤੇ ਵਿੱਚ ਜਮ੍ਹਾਂ ਹੋ ਜਾਇਆ ਕਰੇਗੀ।ਪਿੰਡ ਵਾਸੀਆਂ ਨੇ ਐੱਸ.ਪੀ ਸਿੰਘ ਓਬਰਾਏ ਦਾ ਧੰਨਵਾਦ ਕੀਤਾ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ