ਪੰਜਾਬ ਚ ਕੋਰੋਨਾ ਦਾ ਮੁੜ ਤੋਂ ਕਹਿਰ, ਸਰਕਾਰ ਹੋਈ ਸਖ਼ਤ, ਮਾਸਕ ਲਾਉਣਾ ਹੋਇਆ ਲਾਜ਼ਮੀ

ਸਾਲ 2020 ਵਿੱਚ ਕੋ ਰੋ ਨਾ ਕਾਲ ਦੌਰਾਨ ਮੁਲਕਵਾਸੀਆਂ ਨੂੰ ਜਿਸ ਤਰ੍ਹਾਂ ਦੇ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ ਹੈ। ਉਹ ਅਸੀਂ ਸਾਰੇ ਹੀ ਜਾਣਦੇ ਹਾਂ। ਇਸ ਕਾਲ ਦੌਰਾਨ ਭਾਰਤ ਵਾਸੀਆਂ ਨੂੰ ਵੱਡਾ ਜਾਨੀ ਅਤੇ ਮਾਲੀ ਨੁਕਸਾਨ ਉਠਾਉਣਾ ਪਿਆ। ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਕੋ ਰੋ ਨਾ ਵਾਇਰਸ ਇੱਕ ਇੱਕ ਕਰਕੇ ਦੁਨੀਆਂ ਦੇ ਸਾਰੇ ਮੁਲਕਾਂ ਵਿੱਚ ਘੁੰਮ ਗਿਆ। ਇਟਲੀ, ਫਰਾਂਸ, ਈਰਾਨ, ਯੂ.ਕੇ ਅਤੇ ਇੱਥੋਂ ਤੱਕ ਕਿ ਵਿਸ਼ਵ ਦੀ ਸੁਪਰ ਪਾਵਰ ਅਮਰੀਕਾ ਨੂੰ ਵੀ ਕੋ ਰੋ ਨਾ ਕਾਲ ਦੌਰਾਨ ਵੱਡੀ ਕੀਮਤ ਚੁਕਾਉਣੀ ਪਈ।

ਹੁਣ ਤਾਂ ਇਸ ਦੀ ਦਵਾਈ ਵੀ ਉਪਲੱਬਧ ਹੈ। ਉਨ੍ਹਾਂ ਦਿਨਾਂ ਵਿੱਚ ਲੋਕ ਆਪਣੇ ਆਪਣੇ ਘਰਾਂ ਅੰਦਰ ਕੈਦ ਹੋ ਕੇ ਰਹਿ ਗਏ ਸਨ। ਸਾਡੇ ਮੁਲਕ ਵਿੱਚ ਇੱਕ ਵਾਰ ਫੇਰ ਤੋਂ ਕੋ ਰੋ ਨਾ ਦੇ ਮਾਮਲੇ ਵਧਣ ਲੱਗੇ ਹਨ। ਜਿਸ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਚੌਕਸ ਹੋ ਗਈ ਹੈ। ਪੰਜਾਬ ਸਰਕਾਰ ਨੇ ਡਿਪਟੀ ਕਮਿਸ਼ਨਰਾਂ, ਪੁਲੀਸ ਕਮਿਸ਼ਨਰਾਂ, ਡੀ.ਆਈ.ਜੀ ਅਤੇ ਜ਼ਿਲ੍ਹਾ ਪੁਲੀਸ ਮੁਖੀਆਂ ਨੂੰ ਪੱਤਰ ਭੇਜ ਕੇ ਉਨ੍ਹਾਂ ਨੂੰ ਸੂਬੇ ਵਿੱਚ ਭੀੜ ਵਾਲੀਆਂ ਥਾਵਾਂ ਜਿਵੇਂ ਕਿ ਸਿਨੇਮਾਹਾਲ, ਬੱਸਾਂ, ਟੈਕਸੀਆਂ, ਰੇਲ

ਗੱਡੀਆਂ, ਹਵਾਈ ਜਹਾਜ਼, ਸ਼ਾਪਿੰਗ ਮਾਲ ਅਤੇ ਸਕੂਲਾਂ ਵਿੱਚ ਮਾਸਕ ਦੀ ਵਰਤੋਂ ਜ਼ਰੂਰੀ ਕਰ ਦੇਣ ਲਈ ਕਿਹਾ ਹੈ। ਇਹ ਫ਼ੈਸਲਾ ਮੁਲਕ ਵਿੱਚ ਵੱਖ ਵੱਖ ਥਾਵਾਂ ਤੇ ਵਧ ਰਹੇ ਕੋ ਰੋ ਨਾ ਦੇ ਮਾਮਲਿਆਂ ਨੂੰ ਦੇਖਦੇ ਹੋਏ ਲਿਆ ਗਿਆ ਹੈ। ਪੰਜਾਬ ਸਰਕਾਰ ਨੇ ਐਲਾਨ ਕੀਤਾ ਹੈ ਕਿ ਕੋਈ ਵੀ ਵਿਅਕਤੀ ਆਪਣੇ ਘਰ ਤੋਂ ਬਾਹਰ ਨਿਕਲਦੇ ਵਕਤ ਮਾਸਕ ਦੀ ਵਰਤੋਂ ਜ਼ਰੂਰ ਕਰੇ। ਕੋ ਰੋ ਨਾ ਦੇ ਵੱਧਦੇ ਹੋਏ ਮਾਮਲਿਆਂ ਨੂੰ ਦੇਖਦੇ ਹੋਏ ਇਹ ਜ਼ਰੂਰੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ