ਸੂਬੇ ਵਿੱਚ ਅਮਲ ਦੀ ਵਰਤੋਂ ਕਾਰਨ ਜਾਨਾਂ ਜਾਣ ਦਾ ਸਿਲਸਿਲਾ ਰੁਕ ਨਹੀਂ ਰਿਹਾ। ਜਨਤਾ ਸਰਕਾਰ ਤੋਂ ਅਮਲ ਦੇ ਕਾਰੋਬਾਰੀਆਂ ਤੇ ਕਾਰਵਾਈ ਕਰਨ ਦੀ ਮੰਗ ਕਰ ਰਹੀ ਹੈ। ਹਲਕਾ ਪਾਇਲ ਦੇ ਪਿੰਡ ਬੇਗੋਵਾਲ ਵਿੱਚ 10 ਦਿਨਾਂ ਵਿਚ ਅਮਲ ਦੀ ਵਰਤੋਂ ਨਾਲ 2 ਨੌਜਵਾਨਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ। ਮ੍ਰਿਤਕ ਨੌਜਵਾਨ ਦੀ ਮਾਂ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਪਿੰਡ ਵਿਚ ਕਰਿਆਨੇ ਵਾਂਗ ਅਮਲ ਪਦਾਰਥ ਵਿਕ ਰਿਹਾ ਹੈ। ਉਨ੍ਹਾਂ ਦੇ ਪੁੱਤਰ ਦੀ ਉਮਰ 30-31 ਸਾਲ ਸੀ।
ਉਸ ਦੀ ਸਾਢੇ 3 ਸਾਲ ਦੀ ਇਕ ਧੀ ਹੈ। ਕੁਝ ਦਿਨ ਪਹਿਲਾਂ ਵੀ ਅਮਲ ਦੀ ਵਰਤੋਂ ਕਾਰਨ ਪਿੰਡ ਦਾ ਹੀ ਇਕ ਨੌਜਵਾਨ ਜਾਨ ਗਵਾ ਚੁੱਕਾ ਹੈ। ਅਮਲ ਦੇ ਕਾਰੋਬਾਰੀਆਂ ਨੂੰ ਕੋਈ ਫੜਾਉਂਦਾ ਵੀ ਨਹੀਂ। ਜੇਕਰ ਇਨ੍ਹਾਂ ਨੂੰ ਪੁਲਿਸ ਫੜਦੀ ਹੈ ਤਾਂ ਇਨ੍ਹਾਂ ਨੂੰ ਲੋਕ ਛੁਡਾ ਲਿਆਉਂਦੇ ਹਨ। ਮ੍ਰਿਤਕ ਦੀ ਮਾਂ ਦੇ ਦੱਸਣ ਮੁਤਾਬਕ ਇਸ ਪਿੰਡ ਦੇ ਹੀ ਬਲਬੀਰ ਦਾ ਪੁੱਤਰ ਅਮਲ ਵੇਚਦਾ ਹੈ। ਉਨ੍ਹਾਂ ਦਾ ਪੁੱਤਰ ਪੁਲਿਸ ਨੂੰ ਬਿਆਨ ਦੇ ਚੁੱਕਾ ਹੈ। ਮ੍ਰਿਤਕ ਦੀ ਪਤਨੀ ਗੁਰਪ੍ਰੀਤ ਕੌਰ ਨੇ ਮੰਗ ਕੀਤੀ ਹੈ
ਕਿ ਅਮਲ ਦਾ ਕਾਰੋਬਾਰ ਕਰਨ ਵਾਲਿਆਂ ਤੇ ਕਾਰਵਾਈ ਕੀਤੀ ਜਾਵੇ। ਉਨ੍ਹਾਂ ਦੇ ਪਿੰਡ ਬੇਗੋਵਾਲ ਵਿੱਚ ਸ਼ਰ੍ਹੇਆਮ ਅਮਲ ਵਿਕਦਾ ਹੈ। ਹਰਜਿੰਦਰ ਕੌਰ ਨਾਮ ਦੀ ਔਰਤ ਨੇ ਦੱਸਿਆ ਹੈ ਕਿ ਪਿੰਡ ਵਿੱਚ 10 ਦਿਨਾਂ ਵਿਚ 2 ਨੌਜਵਾਨਾਂ ਦੀ ਜਾਨ ਜਾ ਚੁੱਕੀ ਹੈ। ਅਮਲ ਦੇ ਕਾਰੋਬਾਰ ਨੂੰ ਠੱਲ੍ਹ ਪੈਣੀ ਚਾਹੀਦੀ ਹੈ। ਇਕ ਹੋਰ ਔਰਤ ਅਮਰਜੀਤ ਕੌਰ ਦਾ ਕਹਿਣਾ ਹੈ ਕਿ ਪਹਿਲਾਂ ਅਮਲ ਨਾਲ ਉਨ੍ਹਾਂ ਦੇ ਪੁੱਤਰ ਦੀ ਜਾਨ ਗਈ ਹੈ। ਇਨ੍ਹਾਂ ਦੋਵਾਂ ਨੇ ਇਕੱਠੇ ਹੀ ਅਮਲ ਕੀਤਾ ਸੀ। ਕ੍ਰਿਸ਼ਨ ਨਾਮ ਦਾ ਮੁੰਡਾ ਵੀ ਅਮਲ ਵੇਚਦਾ ਹੈ।
ਸੀਨੀਅਰ ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਇਸ ਸਬੰਧ ਵਿਚ ਮਾਮਲਾ ਦਰਜ ਕੀਤਾ ਗਿਆ ਹੈ ਪਰ ਇਸ ਵਿੱਚ ਅਮਲ ਵਾਲੀ ਕੋਈ ਗੱਲ ਸਾਹਮਣੇ ਨਹੀਂ ਆਈ। ਜੇਕਰ ਕੋਈ ਗੱਲ ਸਾਹਮਣੇ ਆਉਂਦੀ ਹੈ ਤਾਂ ਕਾਰਵਾਈ ਹੋਵੇਗੀ। ਮ੍ਰਿਤਕ ਦੇਹ ਦਾ ਲੁਧਿਆਣਾ ਦੇ ਸਿਵਲ ਹਸਪਤਾਲ ਵਿਚ ਪੋ ਸ ਟ ਮਾ ਰ ਟ ਮ ਕਰਵਾਇਆ ਜਾ ਰਿਹਾ ਹੈ। ਇਸ ਦੀ ਰਿਪੋਰਟ ਦੇ ਆਧਾਰ ਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ