ਪੰਜਾਬ ਪੁਲਿਸ ਦੀ ਵਰਦੀ ਪਾ ਕੇ ਕਰਤਾ ਵੱਡਾ ਕਾਂਡ, ਇਹ ਦੇਖ ਕੇ ਪੁਲਿਸ ਵਾਲੇ ਵੀ ਰਹਿ ਗਏ ਹੈਰਾਨ

ਅੰਮ੍ਰਿਤਸਰ ਪੁਲਿਸ ਨੇ ਕੁਝ ਵਿਅਕਤੀਆਂ ਦੁਆਰਾ ਨਕਲੀ ਪੁਲਿਸ ਮੁਲਾਜ਼ਮ ਬਣ ਕੇ ਇਕ ਵਿਅਕਤੀ ਦੇ ਘਰ ਤੋਂ 18 ਤੋਲੇ ਸੋਨਾ ਅਤੇ 80 ਹਜ਼ਾਰ ਰੁਪਏ ਚੁੱਕਣ ਦੇ ਮਾਮਲੇ ਨੂੰ ਟਰੇਸ ਕਰ ਲਿਆ ਹੈ। ਪੁਲਿਸ ਨੇ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਉਸ ਤੋਂ 4 ਤੋਲੇ ਸੋਨਾ ਬਰਾਮਦ ਹੋਇਆ ਹੈ। ਉਸ ਦੇ ਬਾਕੀ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਹਰਦੇਵ ਸਿੰਘ ਨਾਮ ਦੇ ਵਿਅਕਤੀ ਨੇ ਉਨ੍ਹਾਂ ਨੂੰ ਇਤਲਾਹ ਦਿੱਤੀ ਸੀ

ਕਿ 8 ਤਰੀਕ ਨੂੰ ਉਨ੍ਹਾਂ ਨੇ ਮੁਥੂਟ ਫਾਇਨਾਂਸ ਵਾਲਿਆਂ ਤੋਂ 18 ਤੋਲੇ ਸੋਨਾ ਛੁਡਵਾਇਆ ਸੀ। ਇਸ ਤੋਂ ਅਗਲੇ ਹੀ ਦਿਨ 9 ਤਾਰੀਖ਼ ਨੂੰ ਉਨ੍ਹਾਂ ਦੇ ਘਰ 5 ਵਿਅਕਤੀ ਪਹੁੰਚ ਗਏ। ਜਿਨ੍ਹਾਂ ਵਿਚੋਂ 3 ਪੁਲਿਸ ਦੀ ਵਰਦੀ ਵਿੱਚ ਸਨ ਅਤੇ 2 ਸਿਵਲ ਵਿੱਚ ਸਨ। 2 ਵਿਅਕਤੀਆਂ ਨੇ ਏ.ਐੱਸ.ਆਈ ਦੀ ਵਰਦੀ ਪਹਿਨੀ ਹੋਈ ਸੀ ਅਤੇ ਇੱਕ ਨੇ ਕਾਂਸਟੇਬਲ ਦੀ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਹਰਦੇਵ ਸਿੰਘ ਦੇ ਦੱਸਣ ਮੁਤਾਬਕ ਉਸ ਦੇ ਘਰ ਆਏ ਵਿਅਕਤੀ ਕਹਿਣ ਲੱਗੇ ਕਿ ਉਹ ਗਲਤ ਕੰਮ ਕਰਦਾ ਹੈ।

ਇਸ ਲਈ ਉਸ ਦ ਘਰ ਦੀ ਤ ਲਾ ਸ਼ੀ ਲੈਣੀ ਹੈ। ਤਲਾਸ਼ੀ ਦੌਰਾਨ ਇਨ੍ਹਾਂ ਲੋਕਾਂ ਨੇ ਅਲਮਾਰੀ ਤੋੜ ਕੇ ਔਰਤ ਦੇ ਪਰਸ ਵਿੱਚ ਰੱਖੇ ਹੋਏ 80 ਹਜ਼ਾਰ ਰੁਪਏ ਅਤੇ 18 ਤੋਲੇ ਸੋਨਾ ਚੁੱਕ ਲਿਆ। ਜਾਣ ਲੱਗੇ ਇਹ ਵਿਅਕਤੀ ਹਰਦੇਵ ਸਿੰਘ ਨੂੰ ਵੀ ਆਪਣੇ ਨਾਲ ਹੀ ਲੈ ਗਏ ਅਤੇ ਰਸਤੇ ਵਿੱਚ ਅੰਮ੍ਰਿਤਸਰ ਉਤਾਰ ਦਿੱਤਾ। ਪਹਿਲਾਂ ਤਾਂ ਹਰਦੇਵ ਸਿੰਘ ਨੇ ਇਸ ਮਾਮਲੇ ਬਾਰੇ ਕਿਸੇ ਨਾਲ ਗੱਲ ਨਹੀਂ ਕੀਤੀ ਪਰ ਬਾਅਦ ਵਿਚ ਉਸ ਨੇ ਪੁਲਿਸ ਨੂੰ ਇਸ ਦੀ ਇਤਲਾਹ ਦੇ ਦਿੱਤੀ। ਪੁਲਿਸ ਅਧਿਕਾਰੀ ਦਾ ਕਹਿਣਾ ਹੈ

ਕਿ ਉਨ੍ਹਾਂ ਨੇ ਇਹ ਮਾਮਲਾ ਟਰੇਸ ਕਰ ਲਿਆ ਹੈ। ਇਕ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਹੈ। ਇਸ ਦੀ ਕਾਰ ਦੀ ਵਰਤੋਂ ਕੀਤੀ ਗਈ ਸੀ ਅਤੇ ਇਹ ਹੀ ਕਾਰ ਚਲਾ ਕੇ ਗਿਆ ਸੀ। ਇਹ ਵਿਅਕਤੀ ਜਿੰਮ ਚਲਾਉਂਦਾ ਹੈ ਅਤੇ ਦੂਸਰੇ ਵਿਅਕਤੀ ਇਸ ਦੀ ਜਿੰਮ ਵਿੱਚ ਆਉਂਦੇ ਸਨ। ਜਿੱਥੇ ਇਨ੍ਹਾਂ ਦਾ ਆਪਸ ਵਿੱਚ ਸੰਪਰਕ ਹੋ ਗਿਆ। ਫੜੇ ਗਏ ਵਿਅਕਤੀ ਤੋਂ 4 ਤੋਲੇ ਸੋਨਾ ਬਰਾਮਦ ਕਰ ਲਿਆ ਗਿਆ ਹੈ। ਉਸ ਦੇ ਬਾਕੀ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ।