ਪੰਜਾਬ ਸਰਕਾਰ ਨੇ ਕੀਤਾ ਵੱਡਾ ਐਲਾਨ, ਜਨਤਾ ਨੂੰ ਦਿੱਤੀ ਇਹ ਨਵੀਂ ਸਹੂਲਤ

ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੀ ਜਨਤਾ ਨੂੰ ਸਾਫ਼ ਸੁਥਰਾ ਪ੍ਰਸ਼ਾਸਨ ਦੇਣ ਦਾ ਵਾਅਦਾ ਕੀਤਾ ਗਿਆ ਸੀ। ਜਿਸ ਦੇ ਚੱਲਦੇ ਪੰਜਾਬ ਦੇ ਵੋਟਰਾਂ ਨੇ ਆਮ ਆਦਮੀ ਪਾਰਟੀ ਨੂੰ 117 ਸੀਟਾਂ ਵਿਚੋਂ 92 ਸੀਟਾਂ ਤੇ ਜਿਤਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਦਿੱਤੀ। ਪੰਜਾਬ ਵਿੱਚ ਬੇ ਰੁ ਜ਼ ਗਾ ਰੀ, ਭ੍ਰਿ ਸ਼ ਟਾ ਚਾ ਰ ਅਤੇ ਰੇਤ ਆਦਿ ਨਾਲ ਜੁੜੇ ਅਨੇਕਾਂ ਹੀ ਮੁੱਦੇ ਹਨ। ਪੰਜਾਬ ਵਾਸੀ ਇਨ੍ਹਾਂ ਦਾ ਨਿਪਟਾਰਾ ਚਾਹੁੰਦੇ ਹਨ।

ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋਂ ਰਿ ਸ਼ ਵ ਤ ਖੋ ਰੀ ਨੂੰ ਰੋਕਣ ਲਈ ਇੱਕ ਟੋਲ ਫਰੀ ਨੰਬਰ ਜਾਰੀ ਕੀਤਾ ਗਿਆ ਸੀ। ਪੰਜਾਬ ਵਾਸੀਆਂ ਨੇ ਇਸ ਨੰਬਰ ਤੇ ਫੋਨ ਕਰਕੇ ਕਈ ਮਸਲੇ ਸਰਕਾਰ ਦੇ ਧਿਆਨ ਵਿਚ ਲਿਆਂਦੇ। ਇਨ੍ਹਾਂ ਵਿੱਚੋਂ ਕੁਝ ਤੇ ਕਾਰਵਾਈ ਵੀ ਕੀਤੀ ਗਈ। ਹੁਣ ਪੰਜਾਬ ਸਰਕਾਰ ਨੇ ਰੇਤ ਦੇ ਮਾਮਲੇ ਨੂੰ ਸੁਲਝਾਉਣ ਲਈ ਵੀ 1800 180 2422 ਟੋਲ ਫ੍ਰੀ ਨੰਬਰ ਜਾਰੀ ਕੀਤਾ ਹੈ। ਇਸ ਨੰਬਰ ਤੇ ਫੋਨ ਕਰਕੇ ਕੋਈ ਵੀ ਵਿਅਕਤੀ ਗਲਤ ਤਰੀਕੇ ਨਾਲ ਹੋਣ ਵਾਲੀ ਮਾਈਨਿੰਗ ਦੀ ਸਰਕਾਰ ਨੂੰ ਜਾਣਕਾਰੀ ਦੇ ਸਕਦਾ ਹੈ। ਸਰਕਾਰ ਵੱਲੋਂ ਇਸ ਤੇ ਕਾਰਵਾਈ ਕੀਤੀ ਜਾਵੇਗੀ।

ਆਈ.ਏ.ਐੱਸ ਅਫਸਰ ਕ੍ਰਿਸ਼ਨ ਕੁਮਾਰ ਇਸ ਵਿਭਾਗ ਦੇ ਸਕੱਤਰ ਲਗਾਏ ਗਏ ਹਨ। ਕ੍ਰਿਸ਼ਨ ਕੁਮਾਰ ਨੇ ਵਿਭਾਗ ਵੱਲੋਂ ਭਰੋਸਾ ਦਿੱਤਾ ਹੈ ਕਿ ਮਾਈਨਿੰਗ ਵਿਭਾਗ ਨਾਲ ਜੁੜੀ ਹੋਈ ਕਿਸੇ ਵੀ ਗਲਤ ਕਾਰਵਾਈ ਦੀ ਟੋਲ ਫ੍ਰੀ ਨੰਬਰ ਤੇ ਜਾਣਕਾਰੀ ਦਿੱਤੇ ਜਾਣ ਤੇ ਗਲਤ ਅਨਸਰਾਂ ਪ੍ਰਤੀ ਬਣਦੀ ਕਾਰਵਾਈ ਕੀਤੀ ਜਾਵੇਗੀ। ਪੰਜਾਬ ਦੀ ਜਨਤਾ ਨੂੰ ਨਵੀਂ ਸਰਕਾਰ ਤੋਂ ਬਹੁਤ ਸਾਰੀਆਂ ਉਮੀਦਾਂ ਹਨ। ਪੰਜਾਬ ਵਾਸੀ ਚਾਹੁੰਦੇ ਹਨ ਕਿ ਨਵੀਂ ਸਰਕਾਰ ਉਨ੍ਹਾਂ ਦੀਆਂ ਉਮੀਦਾਂ ਤੇ ਖਰੀ ਉਤਰੇ।