ਫਲਾਂ ਦੀ ਟੋਕਰੀ ਦੇਣ ਨਾਲ ਟੁੱਟ ਗਿਆ ਵਿਆਹ, ਵਿਆਹ ਵਾਲੇ ਦਿਨ ਹੀ ਕੁੜੀ ਨੇ ਕਰ ਦਿੱਤਾ ਇਨਕਾਰ

ਅੰਮ੍ਰਿਤਸਰ ਵਿਚ ਇਕ ਪਰਿਵਾਰ ਦੀਆਂ ਉਸ ਸਮੇਂ ਖ਼ੁਸ਼ੀਆਂ ਧਰੀਆਂ ਧਰਾਈਆਂ ਰਹਿ ਗਈਆਂ, ਜਦੋਂ ਕੁੜੀ ਵਾਲਿਆਂ ਨੇ ਵਿਆਹ ਤੋਂ ਨਾਂਹ ਕਰ ਦਿੱਤੀ। ਅਸਲ ਵਿੱਚ ਸਤਪਾਲ ਸਿੰਘ ਦੀ ਬਰਾਤ ਜੌੜਾ ਫਾਟਕ ਜਾਣੀ ਸੀ। ਉਸ ਦਾ 5 ਮਹੀਨੇ ਪਹਿਲਾਂ ਪੂਜਾ ਨਾਮ ਦੀ ਲੜਕੀ ਨਾਲ ਰਿਸ਼ਤਾ ਹੋਇਆ ਸੀ। ਫ਼ਲਾਂ ਵਾਲੀ ਟੋਕਰੀ ਕਾਰਨ ਪੁਆੜਾ ਪੈ ਗਿਆ। ਕੁੜੀ ਵਾਲਿਆਂ ਨੇ ਬਰਾਤ ਤੋਂ ਇਕ ਦਿਨ ਪਹਿਲਾਂ ਸ਼ਾਮ ਸਮੇਂ ਜਵਾਬ ਦੇ ਦਿੱਤਾ। ਮੁੰਡੇ ਵਾਲਿਆਂ ਦੇ ਗੁਆਂਢੀ ਗੁਰਦੀਪ ਸਿੰਘ ਫੌਜੀ ਨੇ ਦੱਸਿਆ ਹੈ

ਘਰ ਵਿੱਚ ਖੁਸ਼ੀ ਦਾ ਮਾਹੌਲ ਸੀ। ਰਿਸ਼ਤੇਦਾਰ ਆਏ ਹੋਏ ਸਨ। ਟੋਕਰੀ ਪਿੱਛੇ ਪੰਗਾ ਪਿਆ ਹੈ। ਮੁੰਡੇ ਵਾਲੇ ਆਪਣੀ ਟੋਕਰੀ ਲੈ ਗਏ। ਕੁੜੀ ਵਾਲੇ ਗਲਿਆ ਸਡ਼ਿਆ ਫਰੂਟ ਲਿਆਏ। ਜੋ ਕੇ ਚੂਹੇ ਨੇ ਕੁਤਰਿਆ ਹੋਇਆ ਸੀ। ਗੁਰਦੀਪ ਸਿੰਘ ਦਾ ਕਹਿਣਾ ਹੈ ਕਿ ਕੁੜੀ ਵਾਲਿਆਂ ਦਾ ਦੋਸ਼ ਹੈ ਕਿ ਉਨ੍ਹਾਂ ਵਾਲੀ ਟੋਕਰੀ ਹੀ ਵਾਪਸ ਲਿਆਂਦੀ ਗਈ ਹੈ। ਰਿਸ਼ਤੇਦਾਰ ਖ਼ਰਚਾ ਕਰਕੇ ਆਏ ਸਨ ਪਰ ਹੁਣ ਵਾਪਸ ਜਾ ਰਹੇ ਹਨ। ਪਰਿਵਾਰ ਦਾ ਇਕਲੌਤਾ ਪੁੱਤਰ ਹੈ। ਗੁਰਦੀਪ ਸਿੰਘ ਨੇ ਇਨਸਾਫ ਦੀ ਮੰਗ ਕੀਤੀ ਹੈ।

ਉਸ ਦਾ ਕਹਿਣਾ ਹੈ ਕਿ ਪਰਿਵਾਰ ਨੂੰ ਇੱਕ ਤੋਂ ਡੇਢ ਲੱਖ ਰੁਪਿਆ ਮਿਲਣਾ ਚਾਹੀਦਾ ਹੈ। ਵਿਆਹ ਵਾਲੇ ਲੜਕੇ ਸਤਪਾਲ ਦਾ ਕਹਿਣਾ ਹੈ ਕਿ ਉਨ੍ਹਾਂ ਨਾਲ ਧੋਖਾ ਹੋਇਆ ਹੈ। ਕੁੜੀ ਵਾਲੇ ਸ਼ਗਨ ਲਾ ਕੇ ਚਲੇ ਗਏ ਸਨ। ਫੇਰ ਉਹ ਸ਼ਗਨ ਲਾ ਕੇ ਆਏ। ਉਨ੍ਹਾਂ ਨੇ ਡੀ.ਜੇ ਲਗਾਇਆ ਭੰਗੜੇ ਪਾਏ ਪਰ ਹੁਣ ਉਨ੍ਹਾਂ ਨੂੰ ਜਵਾਬ ਦੇ ਦਿੱਤਾ ਗਿਆ ਹੈ। ਉਨ੍ਹਾਂ ਦੀਆਂ ਭੈਣਾਂ ਖਰਚਾ ਕਰ ਕੇ ਆਈਆਂ ਸਨ। ਸਤਪਾਲ ਦਾ ਕਹਿਣਾ ਹੈ ਕਿ ਰਿਸ਼ਤਾ ਹੋਏ ਨੂੰ 5 ਮਹੀਨੇ ਹੋ ਗਏ ਸਨ।

ਉਨ੍ਹਾਂ ਨੂੰ ਸਭ ਪੁੱਛ ਰਹੇ ਹਨ ਕਿ ਬਰਾਤ ਕਦੋਂ ਜਾਣੀ ਹੈ? ਉਨ੍ਹਾਂ ਦੀ ਬੇ ਇੱ ਜ਼ ਤੀ ਹੋਈ ਹੈ। ਸਤਪਾਲ ਸਿੰਘ ਦੇ ਪਿਤਾ ਗੁਰਮੁਖ ਸਿੰਘ ਨੇ ਦੱਸਿਆ ਹੈ ਕਿ 10 ਤਾਰੀਖ਼ ਦੀ ਬਰਾਤ ਸੀ। ਦੋਵੇਂ ਧਿਰਾਂ ਨੇ ਸ਼ਗਨ ਲਾਇਆ। ਹੁਣ ਉਨ੍ਹਾਂ ਨੂੰ ਜਵਾਬ ਦੇ ਦਿੱਤਾ ਗਿਆ ਹੈ। ਲੜਕੀ ਵਾਲੇ ਕਹਿ ਰਹੇ ਹਨ ਕਿ ਉਨ੍ਹਾਂ ਦਾ ਟੋਕਰਾ ਹੀ ਵਾਪਸ ਆ ਗਿਆ ਹੈ। ਗੁਰਮੁਖ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਰਾਤ ਦੀ ਰੋਟੀ ਨਹੀਂ ਖਾਧੀ। ਉਨ੍ਹਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਹੈ

ਕਿ ਜੌੜਾ ਫਾਟਕ ਨੇੜੇ ਬਰਾਤ ਜਾਣੀ ਸੀ। ਇਨ੍ਹਾਂ ਨੂੰ ਕੱਲ੍ਹ ਹੀ ਸੁਨੇਹਾ ਆ ਗਿਆ ਕਿ ਥਾਣੇ ਪਹੁੰਚੋ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਦੂਜੀ ਧਿਰ ਨੇ ਦਰਖਾਸਤ ਦਿੱਤੀ ਹੈ ਤਾਂ ਇਨ੍ਹਾਂ ਨੂੰ ਉੱਥੇ ਭੇਜ ਦਿਆਂਗੇ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਇੱਕ ਗ਼ਰੀਬ ਪਰਿਵਾਰ ਹੈ। ਇਸ ਤਰ੍ਹਾਂ ਮੌਕੇ ਤੇ ਜਵਾਬ ਦੇ ਦੇਣਾ ਮਾੜੀ ਗੱਲ ਹੈ। ਹਾਲਾਤਾਂ ਮੁਤਾਬਕ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ