ਫਲਾਈਓਵਰ ਤੋਂ ਅੱਧੀ ਬੱਸ ਲਮਕੀ ਥੱਲੇ, ਸਵਾਰੀਆਂ ਦੇ ਸੁੱਕੇ ਸਾਹ

ਰੂਪਨਗਰ ਦੇ ਕੁਰਾਲੀ ਹਲਕੇ ਵਿੱਚ 2 ਬੱਸਾਂ ਦੀ ਆਹਮੋ ਸਾਹਮਣੇ ਤੋਂ ਰੇਲਵੇ ਫਲਾਈਓਵਰ ਤੇ ਟੱਕਰ ਹੋ ਜਾਣ ਦੀ ਮੰਦਭਾਗੀ ਖ਼ਬਰ ਸੁਣਨ ਨੂੰ ਮਿਲੀ ਹੈ। ਇਸ ਟੱਕਰ ਕਾਰਨ ਇੱਕ ਮਹਿਲਾ ਦੀ ਥਾਂ ਤੇ ਹੀ ਜਾਨ ਚਲੀ ਗਈ। ਹਾਦਸੇ ਦਾ ਕਾਰਨ ਬੱਸ ਡਰਾਈਵਰ ਦੀ ਲਾਪ੍ਰਵਾਹੀ ਨਾਲ ਕੀਤੀ ਜਾ ਰਹੀ ਡਰਾਇਵਰੀ ਨੂੰ ਮੰਨਿਆ ਜਾ ਰਿਹਾ ਹੈ। ਕਈ ਸਵਾਰੀਆਂ ਦੇ ਸੱਟਾਂ ਲੱਗੀਆਂ ਹਨ। ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਚੰਚਲ ਨਾਮ ਦੀ ਔਰਤ ਨੇ ਦੱਸਿਆ ਹੈ

ਕਿ ਉਹ ਪਾਲਮਪੁਰ ਤੋਂ ਦਿੱਲੀ ਜਾ ਰਹੇ ਸੀ। ਜਿਸ ਬੱਸ ਵਿਚ ਉਹ ਸਵਾਰ ਸੀ ਉਸ ਦਾ ਡਰਾਈਵਰ ਬਹੁਤ ਤੇਜ਼ ਬੱਸ ਚਲਾ ਰਿਹਾ ਸੀ। ਕਈ ਵਿਅਕਤੀਆਂ ਨੇ ਬੱਸ ਚਾਲਕ ਨੂੰ ਸਮਝਾਇਆ ਵੀ ਪਰ ਉਸ ਨੇ ਕਿਸੇ ਦੀ ਪ੍ਰਵਾਹ ਨਹੀਂ ਕੀਤੀ। ਉਹ ਮੋਬਾਈਲ ਵੀ ਚਲਾਉਂਦਾ ਰਿਹਾ। ਕਮਲੇਸ਼ ਕੁਮਾਰੀ ਨੇ ਦੱਸਿਆ ਹੈ ਕਿ ਉਹ ਦਿੱਲੀ ਜਾ ਰਹੀ ਸੀ। ਬੱਸ ਬਹੁਤ ਜ਼ਿਆਦਾ ਤੇਜ਼ ਸੀ। ਉਨ੍ਹਾਂ ਦੇ ਪਰਿਵਾਰ ਦੇ 9 ਜੀਆਂ ਦੇ ਸੱਟਾਂ ਲੱਗੀਆਂ ਹਨ। ਰੰਜੂ ਅਰੋੜਾ ਦੀ ਜਾਨ ਚਲੀ ਗਈ ਹੈ।

ਇੱਕ ਮੈਂਬਰ ਦੀ ਪੀ.ਜੀ.ਆਈ ਵਿਚ ਹਾਲਤ ਕਾਫੀ ਖ਼ਰਾਬ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਰਾਤ ਦੇ 12-15 ਵਜੇ ਪਤਾ ਲੱਗਾ ਕਿ ਕੁਰਾਲੀ ਰੇਲਵੇ ਓਵਰਬ੍ਰਿਜ ਤੇ 2 ਬੱਸਾਂ ਦੀ ਟੱਕਰ ਹੋਈ ਹੈ। ਇਨ੍ਹਾਂ ਵਿਚੋਂ ਇਕ ਬੱਸ ਹਰਿਆਣਾ ਰੋਡਵੇਜ਼ ਦੇ ਫਰੀਦਾਬਾਦ ਡਿੱਪੂ ਦੀ ਸੀ। ਜੋ ਕਿ ਦਿੱਲੀ ਨੂੰ ਜਾ ਰਹੀ ਸੀ। ਦੂਜੀ ਬੱਸ ਸੋਲਨ ਤੋਂ ਜਲੰਧਰ ਨੂੰ ਜਾ ਰਹੀ ਸੀ। ਇਸ ਬੱਸ ਵਿੱਚ ਰਾਧਾ ਸੁਆਮੀ ਸਤਸੰਗ ਦੀਆਂ ਸੰਗਤਾਂ ਸਵਾਰ ਸਨ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਸੰਗਤਾਂ ਦਾ ਕਹਿਣਾ ਹੈ ਕਿ ਹਰਿਆਣਾ ਰੋਡਵੇਜ਼ ਦੀ ਬੱਸ ਦਾ ਡਰਾਈਵਰ ਗਲਤ ਤਰੀਕੇ ਨਾਲ ਡਰਾਈਵਿੰਗ ਕਰ ਰਿਹਾ ਸੀ। ਉਸ ਨੂੰ ਸਵਾਰੀਆਂ ਨੇ ਬੱਸ ਹੌਲੀ ਚਲਾਉਣ ਲਈ ਕਿਹਾ

ਪਰ ਉਸ ਤੇ ਕੋਈ ਅਸਰ ਨਹੀਂ ਹੋਇਆ। ਜਦੋਂ ਇਹ ਬੱਸ ਪੁਲ ਚੜ੍ਹਦੇ ਵਕਤ ਕਾਰ ਨੂੰ ਓਵਰਟੇਕ ਕਰਨ ਲੱਗੀ ਤਾਂ ਇਸ ਦੀ ਟੱਕਰ ਸਾਹਮਣੇ ਤੋਂ ਆ ਰਹੀ ਬੱਸ ਨਾਲ ਹੋ ਗਈ। ਜਿਸ ਨਾਲ ਬੱਸ ਅੱਧੀ ਪੁਲ ਦੇ ਉਤੇ ਅਤੇ ਅੱਧੀ ਹਵਾ ਵਿਚ ਲਟਕ ਗਈ। ਇੰਨਾ ਚੰਗਾ ਹੋਇਆ ਕਿ ਬੱਸ ਪੁਲ ਤੋਂ ਥੱਲੇ ਨਹੀਂ ਡਿੱਗੀ। 3 ਸਵਾਰੀਆਂ ਤਾਂ ਪੁਲ ਤੋਂ ਥੱਲੇ ਡਿੱਗ ਪਈਆਂ। ਜਿਨ੍ਹਾਂ ਵਿਚੋਂ ਇਕ ਦੀ ਮੌਕੇ ਤੇ ਹੀ ਜਾਨ ਚਲੀ ਗਈ। ਇੱਥੇ ਦੱਸਣਾ ਬਣਦਾ ਹੈ ਕਿ ਹਾਦਸੇ ਵਿੱਚ ਨੁਕਸਾਨੀ ਗਈ ਬੱਸ ਦੀ ਹਾਲਤ ਹੀ ਹਾਦਸੇ ਬਾਰੇ ਬਹੁਤ ਕੁਝ ਬਿਆਨ ਕਰਦੀ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ